03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਲੈਸਟਰ ਵਿਖੇ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਦੀ ਯਾਦ ’ ਚ ਸਾਲਾਨਾ ਮਹਾਨ ਗੁਰਮਤਿ ਸਮਾਗਮ

ਲੈਸਟਰ (ਇੰਗਲੈਂਡ), 2 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਧਰਮ ਪ੍ਰਚਾਰ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਿੱਖ ਟੈਂਪਲ ਲੈਸਟਰ ਵਿਖੇ ਮਹਾਨ ਤਪੱਸਵੀ ਤੇ ਨਾਮ-ਬਾਣੀ ਦੇ ਰਸੀਏ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਅਤੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਪਾਵਨ ਸਾਲਾਨਾ ਯਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ। ਇਸ ਮੌਕੇ ਸ਼ਰਧਾਲੂ ਪਰਿਵਾਰਾਂ ਵਲੋਂ ਆਰੰਭ ਕਰਵਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਲੈਸਟਰ (ਇੰਗਲੈਂਡ), 2 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਧਰਮ ਪ੍ਰਚਾਰ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਿੱਖ ਟੈਂਪਲ ਲੈਸਟਰ ਵਿਖੇ ਮਹਾਨ ਤਪੱਸਵੀ ਤੇ ਨਾਮ-ਬਾਣੀ ਦੇ ਰਸੀਏ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਅਤੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਪਾਵਨ ਸਾਲਾਨਾ ਯਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ।ਇਸ ਮੌਕੇ ਸ਼ਰਧਾਲੂ ਪਰਿਵਾਰਾਂ ਵਲੋਂ ਆਰੰਭ ਕਰਵਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ। ਦੀਵਾਨ ਦੌਰਾਨ ਹਜ਼ੂਰੀ ਕੀਰਤਨੀਏ ਗਿਆਨੀ ਸੰਸਾਰ ਸਿੰਘ ਨੇ ਆਰਤੀ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਪੰਥਕ ਢਾਡੀ ਜਥੇ ਗਿਆਨੀ ਪਰਮਜੀਤ ਸਿੰਘ ਬੰਗਿਆਂ ਵਾਲੀਆਂ ਬੀਬੀਆਂ ਅਤੇ ਢਾਡੀ ਗਿਆਨੀ ਇਕਬਾਲ ਸਿੰਘ ਨਿਹੰਗ ਸਿੰਘ ਜਲੰਧਰ ਵਾਲਿਆਂ ਨੇ ਗੁਰੂ ਜੱਸ, ਢਾਡੀ ਵਾਰਾਂ ਅਤੇ ਸਿੱਖ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਲੈਸਟਰ ਦੇ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਇਸ ਸਮਾਗਮ ਦੀ ਸ਼ਲਾਘਾ ਕੀਤੀ।ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਗਿਆਨੀ ਸੁਖਦੇਵ ਸਿੰਘ, ਭਾਈ ਜਗਰੂਪ ਸਿੰਘ, ਪੰਥਕ ਬੁਲਾਰੇ ਅਮਰੀਕ ਸਿੰਘ ਗਿੱਲ, ਪ੍ਰਸਿੱਧ ਸਿੱਖ ਬੁੱਧੀਜੀਵੀ ਤੇ ਵਿਦਵਾਨ ਲਿਖਾਰੀ ਗਿਆਨੀ ਰਣਧੀਰ ਸਿੰਘ ਸੰਭਲ, ਗੁਰਤੇਜ ਸਿੰਘ, ਬੁੱਕਣ ਸਿੰਘ, ਕੋਹਿਨੂਰ ਦੇ ਬੁਲਾਰੇ ਗੁਰਮੇਲ ਸਿੰਘ ਰੂਪ ਰਾਏ, ਦਰਸ਼ਨ ਸਿੰਘ ਕੰਗ, ਗਿਆਨੀ ਸੇਵਾ ਸਿੰਘ, ਸਰਬਜੀਤ ਸਿੰਘ ਬਾਜਵਾ, ਨਿਰਮਲ ਸਿੰਘ ਸੰਧੂ ਅਤੇ ਭਾਈ ਬਲਿੰਦਰ ਸਿੰਘ ਸਮੇਤ ਹੋਰ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰੀ ‘ਚ ਚਲਦੀ-ਫਿਰਦੀ ਲਾਏਬ੍ਰੇਰੀ ਰਾਹੀ ਪਾਠਕਾਂ ਨੂੰ ਪਹੁੰਚਦੀਆਂ ਨੇ ਕਿਤਾਬਾਂ ਅਗਲੀ ਖ਼ਬਰ ਖੇਡ ਮੰਤਰਾਲੇ ਵਲੋਂ ਏਸ਼ਿਆਈ ਖੇਡਾਂ ਲਈ 246 ਸਹਾਇਕ ਸਟਾਫ਼ ਦੀ ਟੀਮ ਨੂੰ ਮਨਜ਼ੂਰੀ
Ad Position 24