ਸਰੀ ‘ਚ ਚਲਦੀ-ਫਿਰਦੀ ਲਾਏਬ੍ਰੇਰੀ ਰਾਹੀ ਪਾਠਕਾਂ ਨੂੰ ਪਹੁੰਚਦੀਆਂ ਨੇ ਕਿਤਾਬਾਂ
ਵਿਸ਼ੇਸ਼ ਗੱਡੀ ਰਾਹੀਂ ਆਮ ਲੋਕਾਂ ਤੱਕ ਪੁਸਤਕਾਂ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਵੈਨਕੂਵਰ, 2 ਸਤੰਬਰ (ਮਲਕੀਤ ਸਿੰਘ)-ਸਰੀ ਵਿਚ ਲੋਕਾਂ ਖਾਸ ਕਰਕੇ ਬੱਚਿਆਂ ਅਤੇ ਪਰਿਵਾਰਾਂ ਤੱਕ ਕਿਤਾਬਾਂ ਦੀ ਪਹੁੰਚ ਹੋਰ ਸੁਖਾਲੀ ਬਣਾਉਣ ਲਈ ਸਰੀ ਪੁਸਤਕਾਲਿਆਂ ਵਲੋਂ ਚੱਲਦੀ-ਫਿਰਦੀ ਲਾਇਬ੍ਰੇਰੀ ਸੇਵਾ ਚਲਾਈ ਜਾ ਰਹੀ ਹੈ। ਇਸ ਤਹਿਤ ਕਿਤਾਬਾਂ ਨਾਲ ਭਰੀ ਵਿਸ਼ੇਸ਼ ਗੱਡੀ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਲੋਕਾਂ ਨੂੰ ਪੁਸਤਕਾਂ ਨਾਲ ਜੋੜ ਰਹੀ ਹੈ।
ਅਜੀਤ ਡੈਸਕ
03-09-2026
ਵੈਨਕੂਵਰ, 2 ਸਤੰਬਰ (ਮਲਕੀਤ ਸਿੰਘ)-ਸਰੀ ਵਿਚ ਲੋਕਾਂ ਖਾਸ ਕਰਕੇ ਬੱਚਿਆਂ ਅਤੇ ਪਰਿਵਾਰਾਂ ਤੱਕ ਕਿਤਾਬਾਂ ਦੀ ਪਹੁੰਚ ਹੋਰ ਸੁਖਾਲੀ ਬਣਾਉਣ ਲਈ ਸਰੀ ਪੁਸਤਕਾਲਿਆਂ ਵਲੋਂ ਚੱਲਦੀ-ਫਿਰਦੀ ਲਾਇਬ੍ਰੇਰੀ ਸੇਵਾ ਚਲਾਈ ਜਾ ਰਹੀ ਹੈ। ਇਸ ਤਹਿਤ ਕਿਤਾਬਾਂ ਨਾਲ ਭਰੀ ਵਿਸ਼ੇਸ਼ ਗੱਡੀ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਲੋਕਾਂ ਨੂੰ ਪੁਸਤਕਾਂ ਨਾਲ ਜੋੜ ਰਹੀ ਹੈ।ਇਸ ਉਪਰਾਲੇ ਦਾ ਮੁੱਖ ਮਕਸਦ ਪੁਸਤਕਾਂ ਨੂੰ ਵੱਖ-ਵੱਖ ਵਰਗ ਦੇ ਪਾਠਕਾਂ ਦੇ ਹੋਰ ਨੇੜੇ ਲਿਆਉਣਾ ਹੈ। ਵਿਸ਼ੇਸ਼ ਗੱਡੀ ਵਿਚ ਵੱਖ-ਵੱਖ ਉਮਰ ਵਰਗ ਦੇ ਪਾਠਕਾਂ ਲਈ ਕਿਤਾਬਾਂ ਰੱਖੀਆਂ ਜਾਂਦੀਆਂ ਹਨ। ਬੱਚੇ ਆਪਣੇ ਮਾਪਿਆਂ ਨਾਲ ਇਸ ਗੱਡੀ ਕੋਲ ਪਹੁੰਚ ਕੇ ਆਪਣੀ ਪਸੰਦ ਦੀਆਂ ਕਿਤਾਬਾਂ ਦੇਖ ਅਤੇ ਚੁਣ ਸਕਦੇ ਹਨ।ਚੱਲਦੀ-ਫਿਰਦੀ ਲਾਏਬ੍ਰੇਰੀ ਸੇਵਾ ਉਨ੍ਹਾਂ ਲੋਕਾਂ ਲਈ ਵੀ ਲਾਹੇਵੰਦ ਹੈ, ਜਿਨ੍ਹਾਂ ਲਈ ਕਿਸੇ ਸਥਾਈ ਲਾਏਬ੍ਰੇਰੀਆਂ ਤੱਕ ਪਹੁੰਚਣਾ ਔਖਾ ਹੁੰਦਾ ਹੈ। ਇਸ ਰਾਹੀਂ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੁਸਤਕਾਂ ਨੂੰ ਸਿੱਧੇ ਲੋਕਾਂ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।