14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰਿਬਾਕੀਨਾ ਯੂ.ਐਸ. ਓਪਨ ਦੀ ਨਵੀਂ ਚੈਂਪੀਅਨ

ਨਿਊਯਾਰਕ, 13 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕਜ਼ਾਕਿਸਤਾਨ ਦੀ ਏਲੇਨਾ ਰਿਬਾਕੀਨਾ ਨੇ ਬੇਲਾਰੂਸ ਦੀ ਅਰੀਨਾ ਸਬਾਲੇਂਕਾ ਦੀ ਖ਼ਿਤਾਬੀ ਹੈਟ੍ਰਿਕ ਦਾ ਸੁਪਨਾ ਤੋੜ ਕੇ ਪਹਿਲੀ ਵਾਰ ਯੂ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਨਿਊਯਾਰਕ, 13 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕਜ਼ਾਕਿਸਤਾਨ ਦੀ ਏਲੇਨਾ ਰਿਬਾਕੀਨਾ ਨੇ ਬੇਲਾਰੂਸ ਦੀ ਅਰੀਨਾ ਸਬਾਲੇਂਕਾ ਦੀ ਖ਼ਿਤਾਬੀ ਹੈਟ੍ਰਿਕ ਦਾ ਸੁਪਨਾ ਤੋੜ ਕੇ ਪਹਿਲੀ ਵਾਰ ਯੂ.ਐੱਸ. ਓਪਨ ਮਹਿਲਾ ਸਿੰਗਲਜ਼ ਦੀ ਟਰਾਫ਼ੀ ਆਪਣੇ ਨਾਂਅ ਕੀਤੀ।ਇਥੇ ਖੇਡੇ ਗਏ ਫਾਈਨਲ ਮੁਕਾਬਲੇ ’ਚ ਰਿਬਾਕੀਨਾ ਨੇ ਸਬਾਲੇਂਕਾ ਨੂੰ 6-4, 5-7, 6-2 ਨਾਲ ਹਰਾਇਆ। ਇਸ ਜਿੱਤ ਤੋਂ ਦੋ ਦਿਨ ਪਹਿਲਾਂ ਹੀ 27 ਸਾਲਾ ਰਿਬਾਕੀਨਾ ਨੇ ਸਬਾਲੇਂਕਾ ਤੋਂ ਵਿਸ਼ਵ ਨੰਬਰ-1 ਦੀ ਰੈਂਕਿੰਗ ਵੀ ਖੋਹੀ ਸੀ। ਪਹਿਲੇ ਸੈੱਟ ਵਿਚ ਰਿਬਾਕੀਨਾ ਨੇ ਸ਼ੁਰੂ ਤੋਂ ਹੀ ਦਬਾਅ ਬਣਾਉਂਦਿਆਂ 6-4 ਨਾਲ ਜਿੱਤ ਹਾਸਲ ਕੀਤੀ। ਦੂਜੇ ਸੈੱਟ ਵਿਚ ਸਬਾਲੇਂਕਾ ਨੇ ਜ਼ੋਰਦਾਰ ਵਾਪਸੀ ਕਰਕੇ 7-5 ਨਾਲ ਮੁਕਾਬਲਾ ਬਰਾਬਰ ਕਰ ਦਿੱਤਾ ਪਰ ਫੈਸਲਾਕੁੰਨ ਤੀਜੇ ਸੈੱਟ ਵਿਚ ਰਿਬਾਕੀਨਾ ਨੇ ਮੁੜ ਆਪਣੀ ਪਕੜ ਮਜ਼ਬੂਤ ਕਰਦਿਆਂ 6-2 ਨਾਲ ਮੈਚ ਆਪਣੇ ਨਾਂਅ ਕਰ ਲਿਆ। ਯੂ.ਐਸ. ਓਪਨ ਦੀ ਟਰਾਫ਼ੀ ਚੁੱਕਣ ਵਾਲੀ ਰਿਬਾਕੀਨਾ ਨੂੰ 5.5 ਮਿਲੀਅਨ ਡਾਲਰ ਯਾਨੀ 52 ਕਰੋੜ ਰੁਪਏ ਦੀ ਭਾਰੀ ਇਨਾਮੀ ਰਾਸ਼ੀ ਵੀ ਮਿਲੀ ਹੈ। ਮਹਿਲਾ ਟੈਨਿਸ ਇਤਿਹਾਸ ’ਚ ਕਿਸੇ ਵੀ ਸਿੰਗਲ ਟੂਰਨਾਮੈਂਟ ’ਚ ਦਿੱਤੀ ਜਾਣ ਵਾਲੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।
Ad Position 22
No active advertisement
ਪਿਛਲੀ ਖ਼ਬਰ ਅਲੋਪ ਹੋ ਰਹੇ ਨਾਰਦਰਨ ਸਪਾਟਡ ਉੱਲੂਆਂ ਦੀ ਨਸਲ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਵਿਚ ਡਿਵਾਈਨ ਲਾਈਟ ਸਕੂਲ ਦੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ
Ad Position 24