ਅਲੋਪ ਹੋ ਰਹੇ ਨਾਰਦਰਨ ਸਪਾਟਡ ਉੱਲੂਆਂ ਦੀ ਨਸਲ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚਲੇ ਨਾਰਦਰਨ ਸਪਾਟਡ ਪਰਜਾਤੀ ਦੇ ਉੱਲੂਆਂ ਦੀ ਘੱਟ ਰਹੀ ਜੰਗਲੀ ਆਬਾਦੀ ਸਬੰਧੀ ਵਣ ਵਿਭਾਗ ਵੱਲੋਂ ਚਿੰਤਾ ਪ੍ਰਗਟਾਉਂਦਿਆਂ ਇਸ ਜਾਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਜੰਗਲਾਂ ਵਿਚ ਇਸ ਪ੍ਰਜਾਤੀ ਦਾ ਕੋਈ ਉੱਲੂ ਅਜੇ ਵੀ ਜੀਊਂਦਾ ਹੈ ਜਾਂ ਨਹੀਂ, ਇਸ ਬਾਰੇ ਵੀ ਪੱਕੀ ਜਾਣਕਾਰੀ ਨਹੀਂ ਹੈ। ਇਸ ਦੇ ਬਾਵਜੂਦ ਜੰਗਲੀ ਜੀਵ ਸੰਭਾਲ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੁਰਲੱਭ ਪ੍ਰਜਾਤੀ ਨੂੰ ਮੁੜ ਵਸਾਉਣ ਦੀ ਉਮੀਦ ਅਜੇ ਖ਼ਤਮ ਨਹੀਂ ਹੋਈ।
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚਲੇ ਨਾਰਦਰਨ ਸਪਾਟਡ ਪਰਜਾਤੀ ਦੇ ਉੱਲੂਆਂ ਦੀ ਘੱਟ ਰਹੀ ਜੰਗਲੀ ਆਬਾਦੀ ਸਬੰਧੀ ਵਣ ਵਿਭਾਗ ਵੱਲੋਂ ਚਿੰਤਾ ਪ੍ਰਗਟਾਉਂਦਿਆਂ ਇਸ ਜਾਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਜੰਗਲਾਂ ਵਿਚ ਇਸ ਪ੍ਰਜਾਤੀ ਦਾ ਕੋਈ ਉੱਲੂ ਅਜੇ ਵੀ ਜੀਊਂਦਾ ਹੈ ਜਾਂ ਨਹੀਂ, ਇਸ ਬਾਰੇ ਵੀ ਪੱਕੀ ਜਾਣਕਾਰੀ ਨਹੀਂ ਹੈ। ਇਸ ਦੇ ਬਾਵਜੂਦ ਜੰਗਲੀ ਜੀਵ ਸੰਭਾਲ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੁਰਲੱਭ ਪ੍ਰਜਾਤੀ ਨੂੰ ਮੁੜ ਵਸਾਉਣ ਦੀ ਉਮੀਦ ਅਜੇ ਖ਼ਤਮ ਨਹੀਂ ਹੋਈ।ਨਾਰਦਰਨ ਸਪਾਟਡ ਉੱਲੂ ਪੁਰਾਣੇ ਅਤੇ ਸੰਘਣੇ ਜੰਗਲਾਂ ’ਤੇ ਨਿਰਭਰ ਰਹਿਣ ਵਾਲੀ ਪ੍ਰਜਾਤੀ ਹੈ। ਇਸ ਦੇ ਵਸੇਬੇ ਲਈ ਕੁਦਰਤੀ ਮਾਹੌਲ ਵਿੱਚ ਆਈ ਵੱਡੀ ਕਮੀ ਨੂੰ ਇਸ ਦੀ ਗਿਣਤੀ ਘਟਣ ਦੇ ਮੁੱਖ ਕਾਰਨਾਂ ਵਿਚ ਗਿਣਿਆ ਜਾ ਰਿਹਾ ਹੈ। ਤਸਵੀਰ: ਔਲ ਪਿਕ