ਅਮਰੀਕਾ ਵਲੋਂ ਈਰਾਨ ਨਾਲ ਵਪਾਰ ਕਰਨ ਦੇ ਦੋਸ਼ ਹੇਠ ਦੋ ਭਾਰਤੀ ਕੰਪਨੀਆਂ ਤੇ 5 ਡਾਇਰੈਕਟਰਾਂ ’ਤੇ ਪਾਬੰਦੀਆਂ
ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀ ਟਰੰਪ ਸਰਕਾਰ ਨੇ ਈਰਾਨ ਨਾਲ ਪੈਟਰੋਕੈਮੀਕਲ ਉਤਪਾਦਾਂ ਦੇ ਵਪਾਰ ਵਿਚ ਸ਼ਾਮਿਲ ਹੋਣ ਦੇ ਦੋਸ਼ ਹੇਠ ਭਾਰਤ ਦੀਆਂ ਦੋ ਕੰਪਨੀਆਂ ਅਤੇ ਉਨ੍ਹਾਂ ਦੇ ਪੰਜ ਭਾਰਤੀ ਡਾਇਰੈਕਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਇਹ ਕਾਰਵਾਈ ਈਰਾਨ ਦੀ ਤੇਲ ਅਤੇ ਪੈਟਰੋਕੈਮੀਕਲ ਉਤਪਾਦਾਂ ਤੋਂ ਹੋਣ ਵਾਲੀ ਆਮਦਨ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ।
ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀ ਟਰੰਪ ਸਰਕਾਰ ਨੇ ਈਰਾਨ ਨਾਲ ਪੈਟਰੋਕੈਮੀਕਲ ਉਤਪਾਦਾਂ ਦੇ ਵਪਾਰ ਵਿਚ ਸ਼ਾਮਿਲ ਹੋਣ ਦੇ ਦੋਸ਼ ਹੇਠ ਭਾਰਤ ਦੀਆਂ ਦੋ ਕੰਪਨੀਆਂ ਅਤੇ ਉਨ੍ਹਾਂ ਦੇ ਪੰਜ ਭਾਰਤੀ ਡਾਇਰੈਕਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਇਹ ਕਾਰਵਾਈ ਈਰਾਨ ਦੀ ਤੇਲ ਅਤੇ ਪੈਟਰੋਕੈਮੀਕਲ ਉਤਪਾਦਾਂ ਤੋਂ ਹੋਣ ਵਾਲੀ ਆਮਦਨ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ।ਪਾਬੰਦੀਆਂ ਦਾ ਸਾਹਮਣਾ ਕਰਨ ਵਾਲੀਆਂ ਕੰਪਨੀਆਂ ਵਿਚ ਐੱਸ.ਐੱਸ.ਪੀ.ਐੱਲ. ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਅਤੇ ਸਮੁਦਰਾ ਮਰੀਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਸ਼ਾਮਿਲ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਐੱਸ.ਐੱਸ.ਪੀ.ਐੱਲ. ਸੋਲਿਊਸ਼ਨਜ਼ ਨੇ ਫਰਵਰੀ ਤੋਂ ਜੁਲਾਈ 2025 ਦੌਰਾਨ ਈਰਾਨ ਤੋਂ ਕਰੀਬ 20 ਲੱਖ ਡਾਲਰ ਦੇ ਪੈਟਰੋਕੈਮੀਕਲ ਉਤਪਾਦ ਮੰਗਵਾਏ ਸਨ। ਇਸ ਕੰਪਨੀ ਦੇ ਡਾਇਰ ੈਕਟਰ ਧਵਨੀ ਨਿਸਰਗ ਵੋਰਾ ਅਤੇ ਨਿਸਰਗ ਸਮੀਰ ਵੋਰਾ ਵੀ ਪਾਬੰਦੀਆਂ ਦੇ ਘੇਰੇ ਵਿਚ ਆ ਗਏ ਹਨ।ਦੂਜੀ ਕੰਪਨੀ ਸਮੁਦਰਾ ਮਰੀਨ ਸਰਵਿਸਿਜ਼ ਉਤੇ ਈਰਾਨੀ ਪੈਟਰੋਕੈਮੀਕਲ ਉਤਪਾਦਾਂ ਦੀਆਂ ਕਈ ਖੇਪਾਂ ਭਾਰਤ ਪਹੁੰਚਾਉਣ ਵਿਚ ਸਹਾਇਤਾ ਕਰਨ ਦਾ ਦੋਸ਼ ਹੈ। ਇਸ ਦੇ ਤਿੰਨ ਡਾਇਰੈਕਟਰ ਕੇਤਨ ਮਨੋਹਰ ਕੋਚੀਕਰ, ਭੁਪਿੰਦਰ ਸਿੰਘ, ਧਾਲਸਿੰਘ ਸਾਹੂ ਅਤੇ ਹਰੀਸ਼ਿਆਮ ਹਰੀਹਰਨ ਚੁੰਡਾਕੱਟਿਲ ਖ਼ਿਲਾਫ਼ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਅਮਰੀਕਾ ਨੇ ਇਸ ਵਿਆਪਕ ਕਾਰਵਾਈ ਤਹਿਤ ਕੁੱਲ 10 ਕੰਪਨੀਆਂ ਤੇ ਹੋਰ ਸੰਸਥਾਵਾਂ, ਛੇ ਵਿਅਕਤੀਆਂ ਅਤੇ ਪੰਜ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਵਿਚ ਭਾਰਤ ਤੋਂ ਇਲਾਵਾ ਤੁਰਕੀ, ਸੰਯੁਕਤ ਅਰਬ ਅਮੀਰਾਤ ਅਤੇ ਈਰਾਨ ਨਾਲ ਸੰਬੰਧਿਤ ਕਾਰੋਬਾਰੀ ਅਦਾਰੇ ਵੀ ਸ਼ਾਮਿਲ ਹਨ।ਅਮਰੀਕੀ ਵਿਦੇਸ਼ ਵਿਭਾਗ ਦਾ ਦੋਸ਼ ਹੈ ਕਿ ਇਹ ਕੰਪਨੀਆਂ ਅਤੇ ਵਿਚੋਲੇ ਈਰਾਨੀ ਤੇਲ ਤੇ ਪੈਟਰੋਕੈਮੀਕਲ ਉਤਪਾਦਾਂ ਦੀ ਸਪਲਾਈ ਵਿਚ ਮਦਦ ਕਰਕੇ ਅਮਰੀਕੀ ਪਾਬੰਦੀਆਂ ਤੋਂ ਬਚਣ ਦੇ ਰਸਤੇ ਮੁਹੱਈਆ ਕਰਵਾ ਰਹੇ ਸਨ। ਨਵੀਆਂ ਪਾਬੰਦੀਆਂ ਨਾਲ ਸੰਬੰਧਿਤ ਕੰਪਨੀਆਂ ਅਤੇ ਵਿਅਕਤੀਆਂ ਦੀ ਅਮਰੀਕੀ ਅਧਿਕਾਰ ਖੇਤਰ ਵਿਚ ਆਉਣ ਵਾਲੀ ਜਾਇਦਾਦ ਤੇ ਹੋਰ ਸੰਪਤੀ ਜ਼ਬਤ ਨਹੀਂ, ਸਗੋਂ ਰੋਕ ਦਿੱਤੀ ਜਾਵੇਗੀ ਅਤੇ ਉਨ੍ਹਾਂ ਨਾਲ ਜ਼ਿਆਦਾਤਰ ਅਮਰੀਕੀ ਵਪਾਰਕ ਲੈਣ-ਦੇਣ ਉਤੇ ਵੀ ਰੋਕ ਰਹੇਗੀ।