14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

04-04-26

Ad Position 21
repet_subhas-goyals [Copy P29]
ਅਜੀਤ ਡੈਸਕ 04-04-2026

 ਇਤਿਹਾਸਕ ਪਾਰਕ ਬਣੇ ਖੰਡਰ

ਸ੍ਰੀ ਮੁਕਤਸਰ ਸਾਹਿਬ ਵਿਖੇ ਮਿਨਾਰ-ਏ-ਮੁਕਤਾ ਅਤੇ ਮਾਤਾ ਭਾਗ ਕੌਰ ਪਾਰਕ ਤਤਕਾਲੀ ਸਰਕਾਰ ਵਲੋਂ ਕੋਈ ਧਿਆਨ ਨਾ ਦੇਣ ਕਰਕੇ ਆਪਣੀ ਦੁਰਦਸ਼ਾ 'ਤੇ ਹੰਝੂ ਵਹਾਉਣ ਲਈ ਮਜ਼ਬੂਰ ਹਨ। ਮੁਕਤਾ-ਏ-ਮੀਨਾਰ ਲਗਭਗ ਦੋ ਦਹਾਕੇ ਪਹਿਲਾਂ ਅਤੇ ਮਾਤਾ ਭਾਗ ਕੌਰ ਪਾਰਕ ਲਗਭਗ ਇਕ ਦਹਾਕੇ ਪਹਿਲਾਂ ਕਰੋੜਾਂ ਦੀ ਲਾਗਤ ਨਾਲ ਤਤਕਾਲੀ ਸਰਕਾਰਾਂ ਵਲੋਂ ਉਸਾਰੇ ਗਏ ਸਨ। ਹਾਲਾਂਕਿ ਇਤਿਹਾਸਿਕ ਸਥਾਨ ਅਣਗੌਲੇ ਹੀ ਰਹੇ ਹਨ। ਇਸ ਸਰਕਾਰ ਵਲੋਂ ਕੋਈ ਧਿਆਨ ਨਾ ਦੇਣ ਕਰਕੇ ਦੋਵੇਂ ਸਥਾਨ ਖੰਡਰ ਬਣਦੇ ਜਾ ਰਹੇ ਹਨ ਤੇ ਨਸ਼ਿਆਂ ਅਤੇ ਆਸ਼ਕੀਆਂ ਦੇ ਅੱਡੇ ਬਣ ਕੇ ਰਹਿ ਗਏ ਹਨ। ਇਨ੍ਹਾਂ ਵਿਚ ਲੱਗੀਆਂ ਮੂਰਤੀਆਂ ਵੀ ਟੁੱਟ ਚੁੱਕੀਆਂ ਹਨ। ਫੁੱਲ ਬੂਟਿਆਂ ਦੀ ਥਾਂ ਸਰਕੰਡੇ ਉੱਗ ਆਏ ਹਨ। ਇਨ੍ਹਾਂ ਪਾਰਕਾਂ ਦੀ ਸੰਭਾਲ ਲਈ ਕੋਈ ਪੱਕੇ ਕਰਮਚਾਰੀ ਨਹੀਂ। ਇਹ ਪਾਰਕ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਉਸਾਰੇ ਗਏ ਸਨ।

-ਚਰਨਜੀਤ ਸਿੰਘ ਮੁਕਤਸਰ।

ਖਾਣ ਪੀਣ ਦੀਆਂ ਆਦਤਾਂ

ਖਾਣ-ਪੀਣ ਦੀਆਂ ਆਦਤਾਂ ਮਨੁੱਖ ਦੀ ਸਿਹਤ ਅਤੇ ਜੀਵਨ-ਸ਼ੈਲੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਜੇ ਅਸੀਂ ਰੋਜ਼ਾਨਾ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਂਦੇ ਹਾਂ ਤਾਂ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਸਹੀ ਸਮੇਂ 'ਤੇ ਖਾਣਾ ਖਾਣਾ ਅਤੇ ਸਾਫ਼-ਸੁਥਰਾ, ਤਾਜ਼ਾ ਬਣਿਆ ਹੋਇਆ ਭੋਜਨ ਖਾਣਾ ਬਹੁਤ ਜ਼ਰੂਰੀ ਹੈ।
ਅੱਜ-ਕੱਲ੍ਹ ਅਕਸਰ ਲੋਕ ਤਲੀਆਂ ਹੋਈਆਂ ਚੀਜ਼ਾਂ ਅਤੇ ਫਾਸਟ ਫੂਡ ਖਾਣਾ ਵਧੇਰੇ ਪਸੰਦ ਕਰਦੇ ਹਨ ਜੋ ਲੰਬੇ ਸਮੇਂ ਵਿਚ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ। ਇਸ ਲਈ ਸਾਨੂੰ ਘਰੇਲੂ ਖਾਣੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਹਰੀਆਂ ਸਬਜ਼ੀਆਂ ਜਿਵੇਂ ਘੀਆ, ਟਿੰਡੇ, ਰਾਮਾ ਤੋਰੀ, ਕੱਦੂ ਅਤੇ ਫਲ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ ਸਿਹਤ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ। ਇਸ ਤੋਂ ਇਲਾਵਾ ਪਾਣੀ ਵੀ ਪੂਰੀ ਮਾਤਰਾ ਵਿਚ ਪੀਣਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ। ਜ਼ਰੂਰਤ ਤੋਂ ਵੱਧ ਖਾਣਾ ਵੀ ਸਿਹਤ ਲਈ ਠੀਕ ਨਹੀਂ ਹੁੰਦਾ।
ਇਸ ਲਈ ਖਾਣ-ਪੀਣ ਵਿਚ ਸੰਤੁਲਨ ਅਤੇ ਸਾਦਗੀ ਬਰਕਰਾਰ ਰੱਖਣੀ ਚਾਹੀਦੀ ਹੈ। ਚੰਗੀਆਂ ਖਾਣ-ਪੀਣ ਦੀਆਂ ਆਦਤਾਂ ਸਿਰਫ਼ ਸਾਡੇ ਸਰੀਰ ਨੂੰ ਹੀ ਨਹੀਂ, ਸਗੋਂ ਸਾਡੇ ਮਨ ਨੂੰ ਵੀ ਤੰਦਰੁਸਤ ਅਤੇ ਖੁਸ਼ ਰੱਖਦੀਆਂ ਹਨ। ਜੇਕਰ ਸਾਡਾ ਸਰੀਰ ਤੰਦਰੁਸਤ ਰਹੇਗਾ ਤਾਂ ਅਸੀ ਵੀ ਪੂਰਾ ਦਿਨ ਚੁਸਤ-ਦਰੁਸਤ ਰਹਿ ਸਕਦੇ ਹਾਂ।

-ਸਤਵਿੰਦਰ ਕੌਰ ਮੱਲੇਵਾਲ

Ad Position 22
No active advertisement
ਪਿਛਲੀ ਖ਼ਬਰ ਭੂੰਡੀ ਭੂੰਡੀ ਫੇਲ੍ਹ੍ਹ ਕਿ ਪਾਸ ਅਗਲੀ ਖ਼ਬਰ ਜੰਗ ਰੁਕਵਾਉਣ 'ਚ ਅਸਫ਼ਲ ਰਿਹਾ ਸੰਯੁਕਤ ਰਾਸ਼ਟਰ ਸੰਘ
Ad Position 24