01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

31-07-26

Ad Position 21
No active advertisement
ਅਜੀਤ ਡੈਸਕ 31-07-2026

 ਰਿਹਾਇਸ਼ੀ ਕਾਲੋਨੀ 'ਚ ਵਪਾਰਕ ਕੰਮ ਕਿਉਂ?
ਰਮਨੀਕ ਨਗਰ, ਮਿੱਠਾਪੁਰ ਰੋਡ ਰਿਹਾਇਸ਼ੀ ਖੇਤਰ ਵਿਚ ਨਿਰੰਤਰ ਵਪਾਰਕ ਕੰਮ ਕੀਤੇ ਜਾ ਰਹੇ ਹਨ। ਇਸ ਰਿਹਾਇਸ਼ੀ ਕਾਲੋਨੀ ਵਿਚ ਲੋਕਾਂ ਵਲੋਂ ਨਜਾਇਜ਼ ਤੌਰ 'ਤੇ ਦੁਕਾਨਾਂ ਚਲਾ ਕੇ, ਜਿਥੇ ਨਗਰ ਨਿਗਮ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਉਥੇ ਹੀ ਕਾਲੋਨੀ ਦੇ ਵਸਨੀਕਾਂ ਦਾ ਲੰਘਣਾ ਵੀ ਮੁਸ਼ਕਿਲ ਕਰ ਦਿੱਤਾ ਹੈ। ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਆਪਣਾ ਸਾਮਾਨ ਰੱਖਣ ਕਰਕੇ ਬਾਹਰਲੇ ਲੋਕਾਂ ਦੀ ਆਵਾਜਾਈ ਅਤੇ ਸਾਮਾਨ ਦੀ ਢੋਆ-ਢੁਆਈ ਕਾਰਨ ਕਾਲੋਨੀ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲੋਨੀ ਵਾਸੀਆਂ ਦੀ ਨਗਰ ਨਿਗਮ ਦੇ ਅਧਿਕਾਰੀਆਂ ਅੱਗੇ ਮੰਗ ਹੈ ਕਿ ਰਿਹਾਇਸ਼ੀ ਖੇਤਰ ਵਿਚ ਚਲ ਰਹੇ ਵਪਾਰਕ ਕੰਮਾਂ ਨੂੰ ਬੰਦ ਕਰਵਾਇਆ ਜਾਵੇ, ਤਾਂ ਜੋ ਫਜ਼ੂਲ ਦੇ ਲੜਾਈ-ਝਗੜੇ ਤੋਂ ਬਚਿਆ ਜਾ ਸਕੇ ਅਤੇ ਰਮਨੀਕ ਨਗਰ ਵਿਚ ਰਹਿਣ ਵਾਲੇ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ।

-ਅਮਰੀਕ ਸਿੰਘ ਚੀਮਾ
15-ਡੀ, ਰਮਨੀਕ ਨਗਰ, ਜਲੰਧਰ।

ਹੌਸਲਾ ਬਣੀਏ, ਰੁਕਾਵਟ ਨਹੀਂ

ਇਤਿਹਾਸ ਉਨ੍ਹਾਂ ਲੋਕਾਂ ਨੂੰ ਕਦੇ ਨਹੀਂ ਭੁੱਲਦਾ, ਜੋ ਸੱਚ, ਇਨਸਾਫ਼ ਅਤੇ ਹੱਕ ਲਈ ਖੜ੍ਹਦੇ ਹਨ। ਹਰ ਇਨਸਾਨ ਹਰ ਮੋਰਚੇ 'ਤੇ ਨਹੀਂ ਲੜ ਸਕਦਾ, ਪਰ ਹਰ ਇਨਸਾਨ ਲੜਨ ਵਾਲਿਆਂ ਦੀ ਤਾਕਤ ਜ਼ਰੂਰ ਬਣ ਸਕਦਾ ਹੈ। ਜੇ ਅਸੀਂ ਖੁਦ ਸੰਘਰਸ਼ ਨਹੀਂ ਕਰ ਸਕਦੇ, ਤਾਂ ਘੱਟੋ-ਘੱਟ ਉਨ੍ਹਾਂ ਦਾ ਹੌਸਲਾ ਤਾਂ ਵਧਾ ਸਕਦੇ ਹਾਂ, ਜੋ ਆਪਣੇ ਨਾਲ-ਨਾਲ ਸਾਡੇ ਹੱਕਾਂ ਦੀ ਵੀ ਲੜਾਈ ਲੜ ਰਹੇ ਹਨ। ਸਮਾਜ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਨਹੀਂ ਕਿ ਜ਼ੁਲਮ ਕਰਨ ਵਾਲੇ ਬਹੁਤ ਤਾਕਤਵਰ ਹਨ, ਸਗੋਂ ਇਹ ਹੈ ਕਿ ਸੱਚ ਦੇ ਨਾਲ ਖੜ੍ਹਨ ਵਾਲੇ ਲੋਕ ਬਹੁਤ ਘੱਟ ਹਨ। ਚੁੱਪ ਰਹਿਣਾ ਕਈ ਵਾਰ ਮਜਬੂਰੀ ਹੋ ਸਕਦੀ ਹੈ, ਪਰ ਸੱਚ ਬੋਲਣ ਵਾਲਿਆਂ ਦਾ ਮਨੋਬਲ ਤੋੜਨਾ ਕਦੇ ਵੀ ਠੀਕ ਨਹੀਂ ਹੁੰਦਾ। ਤਨਜ਼, ਨਿਰਾਸ਼ਾ ਅਤੇ ਹੌਸਲਾ ਤੋੜਣ ਵਾਲੇ ਸ਼ਬਦ ਕਿਸੇ ਵੀ ਸੰਘਰਸ਼ ਨੂੰ ਕਮਜ਼ੋਰ ਕਰ ਦਿੰਦੇ ਹਨ।
ਇੱਕ ਹੌਸਲਾ ਦੇਣ ਵਾਲਾ ਸ਼ਬਦ ਕਈ ਵਾਰ ਹਜ਼ਾਰਾਂ ਲੋਕਾਂ ਦੀ ਤਾਕਤ ਬਣ ਜਾਂਦਾ ਹੈ। ਜੋ ਲੋਕ ਆਪਣੇ ਹੱਕਾਂ, ਇਨਸਾਫ਼ ਅਤੇ ਸਮਾਜ ਦੀ ਭਲਾਈ ਲਈ ਆਵਾਜ਼ ਚੁੱਕਦੇ ਹਨ, ਉਹ ਸਿਰਫ਼ ਆਪਣੇ ਲਈ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਾਹ ਬਣਾਉਂਦੇ ਹਨ। ਇਸ ਲਈ ਜੇ ਅਸੀਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਨਹੀਂ ਜੋੜ ਸਕਦੇ, ਤਾਂ ਘੱਟੋ-ਘੱਟ ਉਨ੍ਹਾਂ ਦੇ ਕਦਮ ਰੋਕਣ ਵਾਲੇ ਵੀ ਨਾ ਬਣੀਏ। ਕਿਸੇ ਵੀ ਬਦਲਾਅ ਦੀ ਸ਼ੁਰੂਆਤ ਹਮੇਸ਼ਾ ਕੁਝ ਗਿਣਤੀ ਦੇ ਲੋਕਾਂ ਤੋਂ ਹੁੰਦੀ ਹੈ। ਪਰ ਉਸ ਬਦਲਾਅ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਪੂਰੇ ਸਮਾਜ ਦੇ ਵਿਸ਼ਵਾਸ ਅਤੇ ਹੌਸਲੇ ਦੀ ਲੋੜ ਹੁੰਦੀ ਹੈ। ਆਓ, ਅਸੀਂ ਇਹ ਵਾਅਦਾ ਕਰੀਏ ਕਿ ਜਿੱਥੇ ਵੀ ਸੱਚ, ਇਨਸਾਫ਼ ਅਤੇ ਮਨੁੱਖਤਾ ਲਈ ਕੋਈ ਖੜ੍ਹਾ ਹੋਵੇਗਾ, ਅਸੀਂ ਉਸ ਦਾ ਹੌਸਲਾ ਬਣਾਂਗੇ, ਰੁਕਾਵਟ ਨਹੀਂ।

-ਮੰਜੂ ਰਾਇਕਾ, ਸੰਗਰੂਰ।

ਗ਼ਰੀਬੀ ਦੀ ਮਾਰ

ਗ਼ਰੀਬੀ ਇੱਕ ਅਜਿਹੀ ਨਾਮੁਰਾਦ ਬਿਮਾਰੀ ਹੈ, ਜਿਹੜੀ ਇਨਸਾਨ ਦੇ ਸ਼ੌਕਾਂ, ਸੁਫ਼ਨਿਆਂ ਅਤੇ ਪ੍ਰਤਿਭਾ ਨੂੰ ਖਾ ਜਾਂਦੀ ਹੈ। ਗ਼ਰੀਬੀ ਦੇ ਚੱਲਦਿਆਂ ਇਨਸਾਨ ਚਾਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਰ ਸਕਦਾ। ਨਾ ਉਹ ਆਪਣੇ ਬੱਚਿਆਂ ਨੂੰ ਚੰਗੀ ਪ੍ਰਵਰਿਸ਼ ਦੇ ਪਾਉਂਦਾ ਹੈ ਤੇ ਨਾ ਹੀ ਚੰਗੀ ਤਾਲੀਮ। ਉਨ੍ਹਾਂ ਦੇ ਸ਼ੌਂਕ ਪੂਰੇ ਕਰਨੇ ਤਾਂ ਦੂਰ ਦੀ ਕੌਡੀ ਹੈ। ਨਾ ਹੀ ਉਹ ਆਪਣੀ ਜੀਵਨ ਸਾਥਣ ਦੇ ਸ਼ੌਂਕ ਪੂਰੇ ਕਰ ਸਕਦਾ ਹੈ ਤੇ ਨਾ ਆਪਣੇ ਬੁੱਢੇ ਮਾਪਿਆਂ ਦਾ ਚੰਗਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਦੀ ਚੰਗੀ ਸੇਵਾ ਨਹੀਂ ਕਰ ਪਾਉਂਦਾ। ਉਹ ਆਪਣੇ ਪਰਿਵਾਰ ਲਈ ਚੰਗੇ ਕੱਪੜਿਆਂ ਤੇ ਚੰਗੀ ਦੋ ਵੇਲੇ ਦੀ ਰੋਟੀ ਦਾ ਜੁਗਾੜ ਨਹੀਂ ਕਰ ਸਕਦਾ। ਦੂਜੇ ਪਾਸੇ ਗ਼ਰੀਬੀ ਕਾਰਨ ਅਖੌਤੀ ਯਾਰ ਦੋਸਤ, ਰਿਸ਼ਤੇਦਾਰ ਸਾਥ ਛੱਡ ਜਾਂਦੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿਚ ਬੰਦੇ ਦੀ ਬਾਂਹ ਸਿਰਫ਼ ਪਰਮਾਤਮਾ ਫੜਦਾ ਹੈ। ਉਸ 'ਤੇ ਭਰੋਸਾ ਰੱਖੋ।

-ਬਚਿੱਤਰ ਜਟਾਣਾ

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਬਰਨਾਲਾ ਦੇ ਬਾਜ਼ਾਰ ਰਹੇ ਪੂਰੀ ਤਰ੍ਹਾਂ ਬੰਦ ਅਗਲੀ ਖ਼ਬਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਕਾਂਗਰਸ ਦਾ ਕਲੇਸ਼
Ad Position 24
No active advertisement