21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਗੁਰੂ ਨਾਨਕ ਗਰਲਜ਼ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਡਿਸਕਵਰ ਏ. ਆਈ ਵਿਸ਼ੇ 'ਤੇ ਇਕ ਵੈਬੀਨਾਰ ਕਰਵਾਇਆ <br/>

Ad Position 21
No active advertisement
ਵੈਬੀਨਾਰ 'ਚ ਭਾਗ ਲੈਂਦੇ ਹੋਏ ਡਾ. ਆਸ਼ੀਸ਼ ਗਿਰਧਰ, ਡਾ. ਆਰਤੀ ਸਿੰਘ ਤੇ ਹੋਰ | ਤਸਵੀਰ : ਨਿਮਰ <br/> 06-02-2026
ਯਮੁਨਾਨਗਰ, 5 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਕਾਲਜ ਦੀ ਇੰਸਟੀਚਿਊਟ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ 'ਡਿਸਕਵਰ ਏ. ਆਈ. : ਟੂਲਸ ਜੋ ਲਰਨਿੰਗ ਨੂੰ ਸਮਾਰਟ ਬਣਾਉਂਦੇ ਹਨ' ਵਿਸ਼ੇ 'ਤੇ ਇਕ ਵੈਬੀਨਾਰ ਕਰਵਾਇਆ | ਇਸ ਵੈਬੀਨਾਰ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਆਸ਼ੀਸ਼ ਗਿਰਧਰ ਨੇ ਸਰੋਤ ਵਿਅਕਤੀ ਵਜੋਂ ਹਿੱਸਾ ਲਿਆ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਵੈਬੀਨਾਰ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕੀ ਗਿਆਨ ਨਾਲ ਅਪਡੇਟ ਰਹਿਣ ਦੀ ਸਲਾਹ ਦਿੱਤੀ | ਇਸ ਵੈਬਿਨਾਰ ਦਾ ਮੰਤਵ ਵਿਦਿਆਰਥੀਆਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਅਤੇ ਇਹ ਏ. ਆਈ. ਸੀ. ਟੀ. ਈ. ਦੇ ਏ. ਆਈ. ਜਾਗਰੂਕਤਾ ਮੁਹਿੰਮ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੀ | ਇਸ ਮੌਕੇ ਡਾ. ਗਿਰਧਰ ਨੇ ਵਿਦਿਆਰਥੀਆਂ ਨੂੰ ਏ. ਆਈ. ਦੇ ਖੇਤਰ, ਇਸਦੇ ਉਪਯੋਗਾਂ ਅਤੇ ਸੀਮਾਵਾਂ ਤੋਂ ਜਾਣੂ ਕਰਵਾਇਆ | ਇਸ ਦੌਰਾਨ ਉਨ੍ਹਾਂ ਵੱਖ-ਵੱਖ ਏ. ਆਈ. ਟੂਲਸ ਦੇ ਵਿਹਾਰਕ ਪ੍ਰਦਰਸ਼ਨ ਦਿੱਤੇ ਜੋ ਵਿਦਿਆਰਥੀਆਂ ਲਈ ਸਿੱਖਣ ਨੂੰ ਆਸਾਨ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦੇ ਹਨ | ਇਸ ਪ੍ਰੋਗਰਾਮ ਦੇ ਡਾ. ਆਰਤੀ ਸਿੰਘ ਕੰਪਿਊਟਰ ਸਾਇੰਸ ਵਿਭਾਗ ਅਤੇ ਡਾ. ਪੂਨਮ ਸੈਣੀ ਆਈ. ਆਈ. ਸੀ. ਚੇਅਰਪਰਸਨ ਕਨਵੀਨਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਖੇਮੂਆਣਾ ਦੇ ਗੁਰੂਘਰ ਵਿਚ ਖ਼ੁੁਸ਼ੀ ਦੀ ਅਰਦਾਸ ਨਾ ਕਰਨ ਅਤੇ ਪਰਿਵਾਰ ਵਲੋਂ ਗੁਰੂਘਰ ਨੂੰ ਜਿੰਦਰਾ ਲਗਾਉਣ ਦੇ ਲਗਾਏ... ਅਗਲੀ ਖ਼ਬਰ ਬੱਸ ਸਟੈਂਡ ਰੋਡ ਟੋਹਾਣਾ 'ਤੇ ਗੋਲੀ ਚਲਾ ਕੇ ਪੈਸੇ ਲੁੱਟਣ ਦੇ ਮਾਮਲੇ ਵਿਚ ਇਕ ਦੋਸ਼ੀ ਗਿ੍ਫ਼ਤਾਰ <br/>
Ad Position 24