ਟੋਹਾਣਾ/ਜਾਖ਼ਲ, 23 ਫਰਵਰੀ (ਮਨਜੀਤ ਸਿੰਘ)-ਟੋਹਾਣਾ ਪੁਲਿਸ ਨੇ ਇਕ ਹੋਰ ਵੱਡੀ ਸਫਲਤਾ ਹਾਸਿਲ ਕੀਤੀ ਹੈ | ਅਪਰਾਧ ਜਾਂਚ ਸ਼ਾਖਾ (ਸੀ. ਆਈ. ਏ.) ਟੋਹਾਣਾ ਦੀ ਇਕ ਟੀਮ ਨੇ ਰਤੀਆ ਰੋਡ 'ਤੇ ਛਾਪਾ ਮਾਰਿਆ ਤੇ ਇਕ ਨੌਜਵਾਨ ਨੂੰ ਵੱਡੀ ਮਾਤਰਾ ਵਿਚ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ | ਗਿ੍ਫ਼ਤਾਰ ਕੀਤੇ ਸ਼ੱਕੀ ਦੀ ਪਛਾਣ ਪਿ੍ੰਸ ਪੁਰੀ ਪੁੱਤਰ ਰਾਜਕੁਮਾਰ, ਵਾਸੀ ਵਾਰਡ ਨੰਬਰ 14, ਗਿੱਲਾਂ ਵਾਲੀ ਢਾਣੀ, ਟੋਹਾਣਾ ਵਜੋਂ ਹੋਈ ਹੈ | ਸੀ. ਆਈ. ਏ. ਟੋਹਾਣਾ ਦੇ ਇੰਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਟੀਮ ਸੈਨ ਚੌਕ ਟੋਹਾਣਾ ਨੇੜੇ ਗਸ਼ਤ ਕਰ ਰਹੀ ਸੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹੈਰੋਇਨ ਦੀ ਤਸਕਰੀ ਵਿਚ ਸ਼ਾਮਿਲ ਇਕ ਨੌਜਵਾਨ ਨਿਊ ਬਾਈਪਾਸ ਟੀ-ਪੁਆਇੰਟ 'ਤੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ | ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਟੀ-ਪੁਆਇੰਟ 'ਤੇ ਛਾਪਾ ਮਾਰਿਆ ਤੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ | ਤਲਾਸ਼ੀ ਲੈਣ 'ਤੇ ਦੋਸ਼ੀ ਤੋਂ 7.57 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਈ | ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਨਾਂਅ ਤੇ ਪਤਾ ਪਿ੍ੰਸ ਪੁਰੀ, ਪੁੱਤਰ ਰਾਜਕੁਮਾਰ, ਵਾਸੀ ਵਾਰਡ ਨੰਬਰ 14, ਗਿੱਲਾਂ ਵਾਲੀ ਢਾਣੀ, ਟੋਹਾਣਾ ਦੱਸਿਆ | ਪੁਲਿਸ ਨੇ ਟੋਹਾਣਾ ਸਿਟੀ ਪੁਲਿਸ ਸਟੇਸ਼ਨ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21ਬੀ/61/85 ਦੇ ਤਹਿਤ ਦੋਸ਼ੀ ਵਿਰੁੱਧ ਕੇਸ ਨੰਬਰ 61/26 ਦਰਜ ਕੀਤਾ ਤੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ | ਦੋਸ਼ੀ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ | ਮਾਮਲੇ ਦੀ ਜਾਂਚ ਜਾਰੀ ਹੈ |