14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਇੰਦੌਰ ਵਿਚ ਕੌਮਾਂਤਰੀ ਪੰਜਾਬੀ ਮਾਂ-ਬੋਲੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-02-2026
ਇੰਦੌਰ, 23 ਫਰਵਰੀ (ਰਤਨਜੀਤ ਸਿੰਘ ਸ਼ੈਰੀ)-ਬੇਸ਼ੱਕ ਅਸੀਂ ਪੰਜਾਬ ਤੋਂ ਕੋਹਾਂ ਮੀਲ ਦੂਰ ਬੈਠੇ ਹਾਂ ਪਰ ਸਾਡੀਆਂ ਜੜ੍ਹਾਂ ਪੰਜਾਬ ਤੇ ਪੰਜਾਬੀਅਤ ਵਿਚ ਹੀ ਹਨ, ਕਿਉਂਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਵਸਦਾ ਗੁਰਾਂ ਦੇ ਨਾਂਅ 'ਤੇ ਹੈ | ਇਹ ਵਿਚਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਟੇਟ ਪ੍ਰਧਾਨ ਬੀਬੀ ਦਲਜੀਤ ਕੌਰ ਬਿੰਦਰਾ ਦੇ ਸਨ, ਜੋ ਉਨ੍ਹਾਂ ਨੇ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਚ ਪੰਜਾਬੀ ਮਾਂ ਬੋਲੀ ਦਿਵਸ ਮਨਾਉਂਦਿਆਂ ਪ੍ਰਗਟ ਕੀਤੇ | ਉਨ੍ਹਾਂ ਅੱਗੋਂ ਕਿਹਾ 'ਆਓ ਪ੍ਰਣ ਕਰੀਏ ਅਸੀਂ ਆਪਣੀ ਪੰਜਾਬੀ ਮਿੱਠੀ ਬੋਲੀ ਆਪਣੇ ਬੱਚਿਆਂ ਨਾਲ ਬੋਲਾਂਗੇ | ਇਸ ਮੌਕੇ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ, ਜਿਸ ਵਿਚ ਪੰਜਾਬੀ ਪਿਆਰਿਆਂ ਨੇ ਆਪਣੇ ਵਿਚਾਰ ਪ੍ਰਗਟਾਏ | ਸਭ ਤੋਂ ਪਹਿਲਾ ਪੰਜਾਬੀ ਦੇ ਅਖਾਣ ਤੇ ਮੁਹਾਵਰੇ ਬਾਰੇ ਬੜੀ ਸੁੰਦਰ ਜਾਣਕਾਰੀ ਬੀਬੀ ਦਲਜੀਤ ਕੌਰ ਬਿੰਦਰਾ ਨੇ ਦਿੱਤੀ | ਬੀਬੀ ਹਰਪ੍ਰੀਤ ਕੌਰ ਉਮੇਕਸ ਨੇ ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਪੰਜਾਬੀ ਸਾਹਿਤ ਤੋਂ ਜਾਣੂ ਕਰਵਾਇਆ | ਗੁਰਵਿੰਦਰ ਕੌਰ ਛਾਬੜਾ ਨੇ ਵਿਸ਼ਵ ਭਰ ਵਿਚ ਫੈਲੀ ਪੰਜਾਬੀਅਤ ਦੀ ਝਾਤ ਦੱਸੀ | ਕੁਲਵੰਤ ਕੌਰ ਪਿਪਲਿਆ ਰਾਓ ਨੇ ਜਨਮ ਤੋਂ ਲੈ ਕੇ ਮਰਨ ਤੱਕ ਪੰਜਾਬੀ ਲੋਕ ਗੀਤਾਂ ਦੀ ਉਪਯੋਗਤਾ ਦੱਸੀ ਤੇ ਗੀਤਾ ਦੀ ਵੰਨਗੀ ਵੀ ਪੇਸ਼ ਕੀਤੀ | ਕੁਲਵੰਤ ਕੌਰ ਅਜਮਾਨੀ, ਹਰਵਿੰਦਰ ਕੌਰ ਰਾਖਰਾ, ਹਰਜੀਤ ਕੌਰ ਛਾਬੜਾ ਤੇ ਸੁਰਜੀਤ ਕੌਰ ਨੇ ਲੋਕ ਗੀਤ ਗਾ ਕੇ ਰੰਗ ਬਨਿਆ | ਆਏ ਸਾਰੇ ਪਤਵੰਤਿਆਂ ਨੇ ਇਹ ਪ੍ਰਣ ਕੀਤਾ ਕਿ ਉਹ ਆਪਣੇ ਆਪਣੇ ਬੱਚਿਆਂ ਦੇ ਨਾਲ ਹਮੇਸ਼ਾ ਹੀ ਪੰਜਾਬੀ ਵਿਚ ਗੱਲ ਕਰਨਗੇ | ਪ੍ਰੋਗਰਾਮ 'ਚ ਕੀਰਤਨ ਧਰਮਸਾਲ ਦੇ ਮੈਬਰਾਂ ਨੇ ਭਾਈ ਵੀਰ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮਿ੍ਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਆਦਿ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵੀ ਚਰਚਾ ਕੀਤੀ | ਇਸ ਮੌਕੇ ਮਨਮੋਹਨ ਸਿੰਘ ਬਿੰਦਰਾ, ਭਜਨ ਸਿੰਘ, ਹਰਮੀਤ ਸਿੰਘ, ਰਣਜੀਤ ਸਿੰਘ, ਦੇਵਿੰਦਰ ਸਿੰਘ, ਦੇਵਿੰਦਰ ਕੌਰ ਈਸ਼ਰ, ਤਰਜੀਤ ਕੌਰ ਵਿੰਮੀ, ਪਵਨਦੀਪ ਕੌਰ ਆਦਿ ਨੇ ਸ਼ਿਰਕਤ ਕੀਤੀ | ਸਾਰਿਆਂ ਨੇ ਹੀ ਪੰਜਾਬੀ ਸੂਟ, ਫੁਲਕਾਰੀ, ਪਰਾਂਦਾ, ਜੁੱਤੀ ਪਹਿਰਾਵਾ ਪਾਇਆ ਸੀ | ਅਖੀਰ 'ਚ ਪੰਜਾਬੀ ਖੇਡ ਵੀ ਖੇਡੀ ਗਈ | ਹਰਪ੍ਰੀਤ ਕੌਰ ਉਮੇਕਸ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ | ਧੰਨਵਾਦ ਦਾ ਪ੍ਰਗਟਾਵਾ ਅਗਮਜੋਤ ਸਿੰਘ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ 24-02-26 ਅਗਲੀ ਖ਼ਬਰ ਸਰਨਾ ਨੇ ਗਿਆਨੀ ਰਘਬੀਰ ਸਿੰਘ 'ਤੇ ਲਾਇਆ ਆਰ. ਐਸ. ਐਸ.-ਭਾਜਪਾ ਦੀ ਚਾਕਰੀ ਕਰਨ ਦਾ ਦੋਸ਼
Ad Position 24