ਗੂਹਲਾ ਚੀਕਾ/ਕੈਥਲ, 2 ਅਪ੍ਰੈਲ (ਓ.ਪੀ. ਸੈਣੀ)-ਪੁਲਿਸ ਬੁਲਾਰੇ ਨੇ ਦੱਸਿਆ ਕਿ ਐਸ.ਪੀ. ਮਨਪ੍ਰੀਤ ਸਿੰਘ ਸੂਦਨ ਨੇ ਸ਼ਮਸ਼ੇਰ ਸਿੰਘ, ਰਾਜਕੁਮਾਰ ਅਤੇ ਨਰੇਸ਼ ਕੁਮਾਰ ਨੂੰ ਐਸ.ਆਈ. ਤੋਂ ਇੰਸਪੈਕਟਰ ਵਜੋਂ ਤਰੱਕੀ ਮਿਲਣ 'ਤੇ ਸਿਤਾਰਿਆਂ ਨਾਲ ਸਨਮਾਨਿਤ ਕੀਤਾ | ਐਸ.ਪੀ. ਮਨਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਤਰੱਕੀ ਮਿਲਣ ਨਾਲ ਪੁਲਿਸ ਕਰਮਚਾਰੀਆਂ 'ਤੇ ਜ਼ਿੰਮੇਵਾਰੀ ਵਧ ਜਾਂਦੀ ਹੈ ਕਿਉਂਕਿ ਤਰੱਕੀ ਨਵੀਆਂ ਜ਼ਿੰਮੇਵਾਰੀਆਂ ਲਿਆਉਂਦੀ ਹੈ, ਇਸ ਲਈ ਉਨ੍ਹਾਂ ਨੂੰ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ | ਤਰੱਕੀ ਪ੍ਰਾਪਤ ਤਿੰਨ ਇੰਸਪੈਕਟਰਾਂ ਨੇ ਕਿਹਾ ਕਿ ਉਹ ਵਿਭਾਗ ਦੁਆਰਾ ਸੌਂਪੇ ਗਏ ਕਿਸੇ ਵੀ ਕੰਮ ਨੂੰ ਪੂਰੀ ਲਗਨ ਨਾਲ ਨਿਭਾਉਣਗੇ |