ਟੋਹਾਣਾ, 13 ਮਈ (ਮਨਜੀਤ ਸਿੰਘ)- ਮਾਡਲ ਕੇ.ਐਮ. ਸੀਨੀਅਰ ਸੈਕੰਡਰੀ ਸਕੂਲ ਡਾਂਗਰਾ (ਟੋਹਾਣਾ) ਦੀ ਵਿਦਿਆਰਥਣ ਜਾਨਵੀ ਗਰਗ ਨੇ 500 ਵਿਚੋਂ 494 ਅੰਕ ਪ੍ਰਾਪਤ ਕਰ ਕੇ ਹਰਿਆਣਾ ਵਿਚ ਕਾਮਰਸ ਸਟਰੀਮ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਰਣਧੀਰ ਪੂਨੀਆ ਅਤੇ ਪੂਰੇ ਸਟਾਫ਼ ਨੇ ਜਾਨਵੀ ਗਰਗ ਨੂੰ ਇਸ ਵੱਕਾਰੀ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਉਸ ਦੀ ਮਿਹਨਤ ਦੀ ਸ਼ਲਾਘਾ ਕੀਤੀ | 206 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਕੂਲ ਨੇ ਸ਼ਾਨਦਾਰ ਨਤੀਜਿਆਂ ਨਾਲ ਖੇਤਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਆਪਣੀ ਸਫਲਤਾ ਬਾਰੇ ਬੋਲਦਿਆਂ ਜਾਨਵੀ ਗਰਗ ਨੇ ਭਾਵੁਕ ਹੋ ਕੇ ਕਿਹਾ, 'ਮੈਂ ਆਪਣੀ ਸਾਰੀ ਪ੍ਰਾਪਤੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਦੇਣ ਮੰਨਦੀ ਹਾਂ |' ਉਸ ਨੇ ਅੱਗੇ ਕਿਹਾ ਕਿ ਇਹ ਮੁਕਾਮ ਹਾਸਲ ਕਰਨਾ ਉਸ ਦੇ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਉਸ ਦੇ ਪਰਿਵਾਰ ਦੇ ਅਟੁੱਟ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ | ਸਕੂਲ ਕੈਂਪਸ ਵਿਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਜਾਨਵੀ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਬਣ ਕੇ ਉਭਰੀ ਹੈ | ਸਟਾਫ਼ ਮੈਂਬਰਾਂ ਨੇ ਮਠਿਆਈਆਂ ਵੰਡ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਜਾਨਵੀ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪਿ੍ੰਸੀਪਲ ਰਣਧੀਰ ਪੂਨੀਆ, ਏ.ਐਨ. ਬਹੁਗੁਣਾ, ਸੰਦੀਪ ਪੂਨੀਆ, ਤਰਸੇਮ ਸਿੰਘ, ਸਤਪਾਲ ਨੈਨ, ਅਮਨ ਪੂਨੀਆ, ਧਰਮਵੀਰ ਸਿੰਘ, ਪੁਸ਼ਪਾ ਦੇਵੀ, ਨੀਤੀ ਮਹਿਤਾ, ਸੀਮਾ ਸਿੰਗਲਾ, ਵਿਜੇ, ਮਨਜੀਤ, ਅਨਿਲ, ਅਸ਼ੋਕ, ਰਮਨ, ਸਿਮਰਨ, ਜੈ ਭਗਵਾਨ, ਸੁਖਦੀਪ ਕੌਰ, ਸੁਨੀਤਾ, ਜੋਤੀ, ਮੋਹਿਤ ਸ਼ਰਮਾ, ਸੁਨੀਲ, ਜੱਗੂ, ਪੁੰਨਾ ਰਾਮ, ਮੰਜੂ, ਪੂਜਨ ਸਿੰਘ, ਡਾ. ਧੀਰਜ, ਸੀਮਾ, ਸਾਕਸ਼ੀ ਅਤੇ ਸਮੂਹ ਸਟਾਫ਼ ਮੈਂਬਰ ਅਤੇ ਬੱਚੇ ਹਾਜ਼ਰ ਸਨ |