24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪ੍ਰੀਕਸ਼ਿਤ ਮੋਰ ਨੇ ਕੈਨੇਡਾ ਦਾ ਵੱਕਾਰੀ 'ਰਾਈਜ਼ਿੰਗ ਸਟਾਰ ਐਵਾਰਡ 2026' ਹਾਸਲ ਕੀਤਾ <br/>

Ad Position 21
No active advertisement
ਅਜੀਤ ਡੈਸਕ 15-05-2026
ਯਮੁਨਾਨਗਰ, 14 ਮਈ (ਗੁਰਦਿਆਲ ਸਿੰਘ ਨਿਮਰ)-ਇਹ ਹਰਿਆਣਾ ਅਤੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਹਰਿਆਣਾ ਦੇ ਨੌਜਵਾਨ ਪ੍ਰਤਿਭਾਸ਼ਾਲੀ ਪੇਸ਼ੇਵਰ ਪਰਿਕਸ਼ਿਤ ਮੋਰ, ਜੋ ਇਸ ਸਮੇਂ ਯੌਰਕ ਯੂਨੀਵਰਸਿਟੀ ਵਿਖੇ ਮੈਨੇਜਰ ਗਲੋਬਲ ਐਂਗੇਜਮੈਂਟ ਵਜੋਂ ਕੰਮ ਕਰ ਰਹੇ ਹਨ, ਨੂੰ ਕੈਨੇਡੀਅਨ ਕੌਂਸਲ ਫਾਰ ਦ ਐਡਵਾਂਸਮੈਂਟ ਆਫ਼ ਐਜੂਕੇਸ਼ਨ ਵਲੋਂ ਸਾਲ 2026 ਲਈ ਵੱਕਾਰੀ ਰਾਈਜ਼ਿੰਗ ਸਟਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਪੁਰਸਕਾਰ 30 ਅਪ੍ਰੈਲ 2026 ਨੂੰ ਕੈਨੇਡਾ ਦੇ ਵੈਨਕੂਵਰ ਵਿਚ ਸਥਿਤ ਵੱਕਾਰੀ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਵਿਖੇ ਕਰਵਾਏ ਇਕ ਸ਼ਾਨਦਾਰ ਰਾਸ਼ਟਰੀ ਸਮਾਰੋਹ ਵਿਚ ਪੇਸ਼ ਕੀਤਾ ਗਿਆ | ਇਸ ਸਮਾਰੋਹ ਵਿਚ ਵੱਖ-ਵੱਖ ਕੈਨੇਡੀਅਨ ਯੂਨੀਵਰਸਿਟੀਆਂ ਦੇ ਸਿੱਖਿਆ ਸ਼ਾਸਤਰੀ, ਸਿੱਖਿਆ ਖੇਤਰ ਦੇ ਸੀਨੀਅਰ ਅਧਿਕਾਰੀ, ਨੀਤੀ ਨਿਰਮਾਤਾ ਅਤੇ ਕਈ ਪ੍ਰਸਿੱਧ ਪੇਸ਼ੇਵਰ ਮੌਜੂਦ ਸਨ | ਜ਼ਿਕਰਯੋਗ ਹੈ ਕਿ ਪਰੀਕਸ਼ਿਤ ਮੋਰ ਨੇ ਆਪਣੇ ਪੇਸ਼ੇਵਰ ਕਰੀਅਰ ਦੇ ਸਿਰਫ਼ ਦੋ ਸਾਲਾਂ ਦੇ ਅੰਦਰ ਇਹ ਦੁਰਲੱਭ ਪ੍ਰਾਪਤੀ ਹਾਸਿਲ ਕੀਤੀ ਹੈ | ਵਿਸ਼ਵਵਿਆਪੀ ਸ਼ਮੂਲੀਅਤ, ਅੰਤਰਰਾਸ਼ਟਰੀ ਭਾਈਵਾਲੀ, ਸਾਬਕਾ ਵਿਦਿਆਰਥੀ ਸੰਬੰਧਾਂ, ਰਣਨੀਤਕ ਸੰਚਾਰ ਅਤੇ ਉੱਨਤੀ ਸੇਵਾਵਾਂ ਦੇ ਖੇਤਰਾਂ ਵਿਚ ਉਨ੍ਹਾਂ ਦੇ ਸ਼ਾਨਦਾਰ ਕੰਮ ਨੂੰ ਵਿਆਪਕ ਮਾਨਤਾ ਮਿਲੀ ਹੈ | ਕੈਨੇਡੀਅਨ ਕੌਂਸਲ ਫਾਰ ਦ ਐਡਵਾਂਸਮੈਂਟ ਆਫ਼ ਐਜੂਕੇਸ਼ਨ ਅਨੁਸਾਰ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਨਵੀਨਤਾਕਾਰੀ ਲੀਡਰਸ਼ਿਪ ਅਤੇ ਪ੍ਰਭਾਵਸ਼ਾਲੀ ਰਣਨੀਤੀਆਂ ਰਾਹੀਂ ਵਿਦਿਅਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਪਰਿਕਸ਼ਿਤ ਇੰਦਰਪ੍ਰਸਥ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ ਦਿੱਲੀ ਦੇ ਸਾਬਕਾ ਵਿਦਿਆਰਥੀ ਹਨ, ਜਿਥੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਾਜੈਕਟ ਅਤੇ ਖੋਜ ਕਾਰਜ ਲਈ ਪ੍ਰਾਜੈਕਟ ਐਕਸੀਲੈਂਸ ਲਈ ਵੱਕਾਰੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ | ਇਸ ਤੋਂ ਇਲਾਵਾ ਉਸਨੇ ਅਪ੍ਰੈਲ 2024 ਵਿਚ ਟੋਰਾਂਟੋ, ਕੈਨੇਡਾ ਦੇ ਵਿਸ਼ਵ-ਪ੍ਰਸਿੱਧ ਸ਼ੁਲਿਚ ਸਕੂਲ ਆਫ਼ ਬਿਜ਼ਨਸ ਤੋਂ ਆਪਣੀ ਐਮ. ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ | ਉਸਦੇ ਪਿਤਾ ਪ੍ਰੀਤਮ ਸਿੰਘ ਮੋਰ ਹਰਿਆਣਾ ਸਰਕਾਰ ਵਿਚ ਸੰਯੁਕਤ ਆਬਕਾਰੀ ਅਤੇ ਕਰ ਕਮਿਸ਼ਨਰ ਵਜੋਂ ਸੇਵਾਮੁਕਤ ਹੋਏ ਸਨ ਅਤੇ ਉਨ੍ਹਾਂ ਦੀ ਮਾਤਾ ਡਾ. ਮਨੀਸ਼ਾ ਮੋਰ ਹਰਿਆਣਾ ਉੱਚ ਸਿੱਖਿਆ ਵਿਭਾਗ ਵਿਚ ਇਕ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਦੋ ਨੌਜਵਾਨ ਨਾਜਾਇਜ਼ ਅਸਲੇ੍ਹ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਐਮ. ਐਸ. ਪੀ. 'ਚ ਥੋੜੇ ਵਾਧੇ ਦੇ ਐਲਾਨ ਨਾਲ ਕਿਸਾਨ ਵਰਗ 'ਚ ਭਾਰੀ ਨਿਰਾਸ਼ਾ : ਇੰਦਰਜੀਤ ਗੋਰਾਇਆ <br/>
Ad Position 24