01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦਿੱਲੀ ਤਪਣ ਦੇ ਨਾਲ ਲੋਕ ਹੋ ਰਹੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ 'ਚ ਦਿੱਲੀ ਪੂਰੀ ਤਰ੍ਹਾਂ ਨਾਲ ਤਪ ਰਹੀ ਹੈ ਅਤੇ ਰਾਤਾਂ ਵੀ ਏਨੀਆਂ ਗਰਮ ਹਨ ਕਿ ਲੋਕਾਂ ਨੂੰ ਦੂਹਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਜੇ ਹੋਰ ਦਿਨ ਕਿਸੇ ਵੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ | ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਇਕ ਹਫ਼ਤੇ ਤੱਕ ਭੀਸ਼ਣ ਲੂ ਚੱਲਣ ਦਾ ਉਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪਾਰਾ 47 ਡਿਗਰੀ ਸੈਲਸੀਅਸ ਤੱਕ ਵੀ ਪੁੱਜ ਸਕਦਾ ਹੈ | ਘਰਾਂ ਵਿਚ ਰੱਖੀਆਂ ਪਾਣੀ ਦੀਆਂ ਟੈਂਕੀਆਂ ਵਿਚ ਪਾਣੀ ਉਬਲ ਰਿਹਾ ਹੈ | ਦਿੱਲੀ ਦੇ ਜ਼ਿਆਦਾ ਕਰਕੇ ਇਲਾਕਿਆਂ ਵਿਚ ਦਿਨ ਦਾ ਤਾਪਮਾਨ 44 ਤੋਂ 45 ਡਿਗਰੀ ਤੱਕ ਰਿਹਾ ਹੈ | ਸਕਾਈਮੇਟ ਅਨੁਸਾਰ ਇਸ ਪੂਰੇ ਹਫ਼ਤੇ ਦਿੱਲੀ ਐਨ.ਸੀ.ਆਰ. ਵਿਚ ਲੂ ਜਾਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ | ਗਰਮੀ ਤੋਂ ਬਚਣ ਲਈ ਲੋਕ ਇਨ੍ਹਾਂ ਦਿਨਾਂ ਵਿਚ ਮੈਟਰੋ ਰੇਲ ਵਿਚ ਸਫ਼ਰ ਕਰ ਰਹੇ ਹਨ, ਜਿਸ ਕਰਕੇ ਮੈਟਰੋ ਰੇਲ ਦੇ ਸਾਰੇ ਸਟੇਸ਼ਨਾਂ 'ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ | ਗਰਮੀ ਅਤੇ ਲੂ ਲੱਗਣ ਦੇ ਕਾਰਨ ਲੋਕ ਬਿਮਾਰ ਵੀ ਹੋ ਰਹੇ ਹਨ ਅਤੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ ਕਰਕੇ ਜ਼ਿਆਦਾ ਅਜਿਹੇ ਮਰੀਜ਼ ਰੋਜ਼ਾਨਾ ਆ ਰਹੇ ਹਨ | ਦੁਪਹਿਰ ਸਮੇਂ ਬਾਜ਼ਾਰਾਂ ਵਿਚ ਪੂਰੀ ਤਰ੍ਹਾਂ ਨਾਲ ਸੰਨਾਟਾ ਛਾਇਆ ਰਹਿੰਦਾ ਹੈ ਅਤੇ ਸ਼ਾਮ ਸਮੇਂ ਹੀ ਲੋਕ ਖਰੀਦਦਾਰੀ ਲਈ ਬਾਜ਼ਾਰ ਆ ਰਹੇ ਹਨ | ਦੁਕਾਨਦਾਰਾਂ ਦੀ ਵਿਕਰੀ ਵੀ ਇਨ੍ਹਾਂ ਦਿਨਾਂ ਵਿਚ ਕਾਫ਼ੀ ਘਟ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. ਦੇ ਪੋਰਟਲ 'ਤੇ ਆ ਰਹੀ ਤਕਨੀਕੀ ਖ਼ਰਾਬੀ ਤੋਂ ਪ੍ਰੇਸ਼ਾਨ ਵਿਦਿਆਰਥੀ ਅਗਲੀ ਖ਼ਬਰ ਦਿੱਲੀ ਤਪਣ ਦੇ ਨਾਲ ਲੋਕ ਹੋ ਰਹੇ ਪ੍ਰੇਸ਼ਾਨ
Ad Position 24