15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਟਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਮਿਲੀ ਨਵੀਂ ਸਹੂਲਤ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਨਵੀਂ ਦਿੱਲੀ, 24 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦਿੱਲੀ ਦੀਆਂ ਸੜਕਾਂ 'ਤੇ ਤਾਇਨਾਤ ਟਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਇਸ ਤਪਦੀ ਧੁੱਪ ਵਿਚ ਕਿੰਨਾ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਇਹ ਟਰੈਫ਼ਿਕ ਪੁਲਿਸ ਦੇ ਕਰਮਚਾਰੀ ਆਪ ਧੁੱਪ ਵਿਚ ਖੜ੍ਹੇ ਹੋ ਕੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰ ਰਹੇ ਹਨ | ਇਨ੍ਹਾਂ ਕਰਮਚਾਰੀਆਂ ਲਈ ਹੁਣ ਵਿਸ਼ੇਸ਼ ਫੂਡ ਵੈਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਇਹ ਸਹੂਲਤ ਅਜੇ ਦਿੱਲੀ ਖੇਤਰ ਵਿਚ ਕੀਤੀ ਗਈ ਹੈ, ਜਿੱਥੇ ਕਿ ਟਰੈਫ਼ਿਕ ਦਾ ਦਬਾਓ ਬਹੁਤ ਜ਼ਿਆਦਾ ਰਹਿੰਦਾ ਹੈ ਅਤੇ ਲੰਬੇ ਸਮੇਂ ਤੱਕ ਪੁਲਿਸ ਨੂੰ ਆਪਣੀ ਇਹ ਡਿਊਟੀ ਕਰਨੀ ਪੈਂਦੀ ਹੈ | ਇਸ ਵਿਵਸਥਾ ਪ੍ਰਤੀ ਕਾਫੀ ਹੁੰਗਾਰਾ ਮਿਲਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਦਿੱਲੀ ਦੇ ਹੋਰ ਟਰੈਫ਼ਿਕ ਸਰਕਲਾਂ ਅਤੇ ਹੋਰ ਪ੍ਰਮੁੱਖ ਥਾਵਾਂ 'ਤੇ ਇਸ ਵਿਵਸਥਾ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਵੈਨ ਵਿਚ ਪੁਲਿਸ ਕਰਮਚਾਰੀਆਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ ਅਤੇ ਵੈਨ ਵਿਚ ਭੋਜਨ ਨੂੰ ਗਰਮ ਤੇ ਸੁਰੱਖਿਅਤ ਰੱਖਣ ਲਈ ਹਾਟ ਕੈਬਨਿਟ ਲਗਾਏ ਗਏ ਹਨ | ਇਸ ਤੋਂ ਇਲਾਵਾ ਸਵੱਛ ਪਾਣੀ ਦੀ ਵਿਵਸਥਾ ਤੇ ਹੋਰ ਕਈ ਸਹੂਲਤਾਂ ਸ਼ਾਮਿਲ ਹਨ | ਇਸ ਸਹੂਲਤ ਨਾਲ ਟਰੈਫ਼ਿਕ ਪੁਲਿਸ ਦੇ ਕਰਮਚਾਰੀਆਂ ਨੂੰ ਏਧਰ-ਉਧਰ ਜਾਣਾ ਨਹੀਂ ਪੈਂਦਾ, ਬਲਕਿ ਡਿਊਟੀ ਵਾਲੀ ਥਾਂ 'ਤੇ ਹੀ ਸਭ ਕੁਝ ਮਿਲੇਗਾ | ਟਰੈਫ਼ਿਕ ਪੁਲਿਸ ਦੇ ਕਰਮਚਾਰੀਆਂ ਨੇ ਇਸ ਪਹਿਲ ਦਾ ਸਵਾਗਤ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮੱਛਰਾਂ ਦੀ ਰੋਕਥਾਮ ਲਈ ਨਗਰ ਨਿਗਮ ਦਵਾਈ ਛਿੜਕਨ ਦੇ ਨਾਲ-ਨਾਲ ਕਰ ਰਿਹੈ ਫੌਗਿੰਗ ਅਗਲੀ ਖ਼ਬਰ ਦਿੱਲੀ ਵਿਚ ਸਾਈਬਰ ਠੱਗ ਹੋਏ ਸਰਗਰਮ
Ad Position 24