15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮੱਛਰਾਂ ਦੀ ਰੋਕਥਾਮ ਲਈ ਨਗਰ ਨਿਗਮ ਦਵਾਈ ਛਿੜਕਨ ਦੇ ਨਾਲ-ਨਾਲ ਕਰ ਰਿਹੈ ਫੌਗਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਨਵੀਂ ਦਿੱਲੀ, 24 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਬਾਰਿਸ਼ਾਂ ਦੇ ਮੌਸਮ ਵਿਚ ਮੱਛਰ ਜਨਿਤ ਬਿਮਾਰੀਆਂ ਫੈਲਣ ਦਾ ਅਕਸਰ ਡਰ ਬਣਿਆ ਰਹਿੰਦਾ ਹੈ | ਅਜਿਹੇ ਮੌਸਮ ਵਿਚ ਡੇਂਗੂ ਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵਧ ਜਾਂਦੀ ਹੈ | ਇਸ ਮਾਮਲੇ ਨੂੰ ਵੇਖਦੇ ਹੋਏ ਨਗਰ ਨਿਗਮ ਨੇ ਆਪਣੀ ਕਮਰ ਕਸ ਲਈ ਹੈ | ਅਪ੍ਰੈਲ ਦੇ ਮਹੀਨੇ ਵਿਚ ਕੁਝ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ | ਇਸ ਦੀ ਰੋਕਥਾਮ ਲਈ ਨਗਰ ਨਿਗਮ ਨੇ ਮੱਛਰ ਵਿਰੋਧੀ ਦਵਾਈ ਛਿੜਕਣ ਅਤੇ ਫੌਗਿੰਗ ਕਰਨ ਦੇ ਬਾਰੇ ਵੀ ਕਿਹਾ ਹੈ | ਨਗਰ ਨਿਗਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਆਸ-ਪਾਸ ਸਫਾਈ ਰੱਖਦੇ ਹੋਏ ਪਾਣੀ ਜਮ੍ਹਾਂ ਨਾ ਹੋਣ ਦੇਣ ਅਤੇ ਨਾਲ ਹੀ ਘਰ ਦੀ ਛੱਤ 'ਤੇ ਕੋਈ ਖਾਲੀ ਬਰਤਨ ਨਾ ਰੱਖਿਆ ਜਾਵੇ ਕਿਉਂਕਿ ਇਨ੍ਹਾਂ ਵਿਚ ਪਾਣੀ ਭਰਨ 'ਤੇ ਮੱਛਰ ਪੈਦਾ ਹੁੰਦਾ ਹੈ | ਨਗਰ ਨਿਗਮ ਦੇ ਡੀ.ਸੀ.ਬੀ. ਕਰਮਚਾਰੀ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਚੈਕਿੰਗ ਵੀ ਕਰ ਰਹੇ ਹਨ ਅਤੇ ਲੋਕਾਂ ਨੂੰ ਸਫਾਈ ਰੱਖਣ ਲਈ ਕਹਿ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸੀ.ਸੀ.ਆਰ.ਟੀ. ਨੇ ਦਿੱਲੀ ਵਿਚ ਲਗਾਈ ਵਰਕਸ਼ਾਪ ਅਗਲੀ ਖ਼ਬਰ ਟਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਮਿਲੀ ਨਵੀਂ ਸਹੂਲਤ
Ad Position 24