15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੀ.ਸੀ.ਆਰ.ਟੀ. ਨੇ ਦਿੱਲੀ ਵਿਚ ਲਗਾਈ ਵਰਕਸ਼ਾਪ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਨਵੀਂ ਦਿੱਲੀ, 24 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਸੀ.ਆਰ.ਟੀ. ਅਧੀਨ ਮਨਿਸਟਰੀ ਆਫ਼ ਕਲਚਰ (ਭਾਰਤ ਸਰਕਾਰ) ਵਲੋਂ ਦਿੱਲੀ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਵਿਚ 'ਇੰਦਰ ਧਨੁੱਸ਼-2026 ਵਿਕਸਤ ਭਾਰਤ' ਵਿਸ਼ੇ 'ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 7 ਸਾਲ ਦੀ ਉਮਰ ਤੋਂ ਲੈ ਕੇ 16 ਸਾਲਾਂ ਦੀ ਉਮਰ ਦੇ ਬੱਚਿਆਂ ਨੇ ਭਾਗ ਲਿਆ | ਇਸ ਵਰਕਸ਼ਾਪ ਵਿਚ 270 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ | ਇਸ ਵਰਕਸ਼ਾਪ ਦਾ ਉਦਘਾਟਨ ਦਿੱਲੀ ਦੇ ਮੇਅਰ ਪ੍ਰਵੇਸ ਵਾਹੀ ਨੇ ਕੀਤਾ, ਸੀਮਾ ਵਿਜੈ ਪੰਡਿਤ ਮੁੱਖ ਮਹਿਮਾਨ ਸਨ | ਪ੍ਰਵੇਸ ਵਾਹੀ ਨੇ ਬੋਲਦਿਆਂ ਸੀ.ਸੀ.ਆਰ.ਟੀ. ਦੇ ਇਸ ਕਦਮ ਪ੍ਰਤੀ ਸ਼ਲਾਘਾ ਕੀਤੀ | ਇਸ ਵਰਕਸ਼ਾਪ ਵਿਚ ਲੋਕ ਨਾਚ (ਭੰਗੜਾ), ਕਲਾਸੀਕਲ ਨਿ੍ਤ, ਥੀਏਟਰ, ਮੇਕਅੱਪ, ਫੋਟੋਗ੍ਰਾਫ਼ੀ, ਚਿੱਤਰ ਕਲਾ, ਪੁਤਲੀ ਕਲਾ, ਫ਼ਿਲਮ ਨਿਰਮਾਣ, ਰੇਡੀਓ ਟੀ.ਵੀ. ਐਕਟਿੰਗ, ਕੋਰੀਓਗ੍ਰਾਫੀ, ਐਂਕਰਿੰਗ, ਕਹਾਣੀ ਲੇਖਣ ਆਦਿ ਪ੍ਰਤੀ ਟਰੇਨਿੰਗ ਦਿੱਤੀ ਗਈ | ਸੀ.ਸੀ.ਆਰ.ਟੀ. ਦੇ ਡਾਇਰੈਕਟਰ ਵਿਨੋਦ ਨਾਰਾਇਣ ਨੇ ਬੋਲਦਿਆਂ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪਾਂ ਬੱਚਿਆਂ ਦੀਆਂ ਛੁੱਟੀਆਂ ਵਿਚ ਵਿਸ਼ੇਸ਼ ਤੌਰ 'ਤੇ ਅੱਗੋਂ ਵੀ ਲਗਾਈਆਂ ਜਾਣਗੀਆਂ | ਉਨ੍ਹਾਂ ਰਾਜਿੰਦਰ ਟਾਂਕ ਤੇ ਉਨ੍ਹਾਂ ਦੀ ਟੀਮ (ਅੰਤਰਰਾਸ਼ਟਰੀ ਕੋਚ) ਦੀ ਸ਼ਲਾਘਾ ਵੀ ਕੀਤੀ | ਸਮੁੱਚੇ ਤੌਰ 'ਤੇ ਇਹ ਵਰਕਸ਼ਾਪ ਆਪਣੇ ਉਦੇਸ਼ ਪ੍ਰਤੀ ਪੂਰੀ ਤਰ੍ਹਾਂ ਖਰੀ ਉਤਰੀ |
Ad Position 22
No active advertisement
ਪਿਛਲੀ ਖ਼ਬਰ ਗਰਮੀ ਤੇ ਲੂ ਦਾ ਸ਼ਿਕਾਰ ਹੋ ਰਹੇ ਨੇ ਪੰਛੀ ਅਗਲੀ ਖ਼ਬਰ ਮੱਛਰਾਂ ਦੀ ਰੋਕਥਾਮ ਲਈ ਨਗਰ ਨਿਗਮ ਦਵਾਈ ਛਿੜਕਨ ਦੇ ਨਾਲ-ਨਾਲ ਕਰ ਰਿਹੈ ਫੌਗਿੰਗ
Ad Position 24