15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਗਰਮੀ ਤੇ ਲੂ ਦਾ ਸ਼ਿਕਾਰ ਹੋ ਰਹੇ ਨੇ ਪੰਛੀ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਨਵੀਂ ਦਿੱਲੀ, 24 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਅੰਤਾਂ ਦੀ ਪੈ ਰਹੀ ਗਰਮੀ ਵਿਚ ਇਨਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ ਪ੍ਰੰਤੂ ਗਰਮੀ ਤੇ ਲੂ ਦੇ ਪੈ ਰਹੇ ਥਪੇੜਿਆਂ ਕਾਰਨ ਪੰਛੀਆਂ ਦਾ ਜੀਵਨ ਵੀ ਖ਼ਤਰੇ ਵਿਚ ਪੈ ਗਿਆ ਹੈ | ਪੰਛੀ ਖੁੱਲ੍ਹੇ ਅਸਮਾਨ ਵਿਚ ਉੱਡਦੇ ਸਮੇਂ ਸੂਰਜ ਦੀ ਤੇਜ਼ ਤਪਸ਼ ਅਤੇ ਗਰਮ ਹਵਾਵਾਂ ਦੇ ਥਪੇੜਿਆਂ ਕਾਰਨ ਉਨ੍ਹਾਂ ਦਾ ਸਰੀਰ ਝੁਲਸ ਰਿਹਾ ਹੈ ਅਤੇ ਉਹ ਅਸਮਾਨ ਤੋਂ ਹੇਠਾਂ ਜ਼ਮੀਨ 'ਤੇ ਡਿੱਗ ਰਹੇ ਹਨ | ਇਨ੍ਹਾਂ ਵਿਚੋਂ ਕੁਝ ਪੰਛੀਆਂ ਦੀ ਮੌਤ ਵੀ ਹੋ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਬਣ ਗਿਆ ਹੈ | ਦਿੱਲੀ ਦੇ ਚਾਂਦਨੀ ਚੌਕ ਸਥਿਤ ਲਾਲ ਜੈਨ ਹਸਪਤਾਲ ਵਿਚ ਗਰਮੀ ਤੇ ਲੂ ਲੱਗਣ ਵਾਲੇ ਪੰਛੀ ਲਗਾਤਾਰ ਆ ਰਹੇ ਹਨ | ਇਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿਚ ਰੋਜ਼ਾਨਾ 100 ਤੋਂ ਲੈ ਕੇ 120 ਪੰਛੀ ਰੋਜ਼ਾਨਾ ਆ ਰਹੇ ਹਨ, ਜਿਸ ਵਿਚ ਮੋਰ, ਕਬੂਤਰ, ਕਾਂ, ਤੋਤਾ, ਚੀਲ ਅਤੇ ਹੋਰ ਪੰਛੀ ਸ਼ਾਮਿਲ ਹਨ | ਡਾਕਟਰਾਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਕਬੂਤਰ ਹਸਪਤਾਲ ਵਿਚ ਆ ਰਹੇ ਹਨ ਅਤੇ ਜਦੋਂ ਇਹ ਪੰਛੀ ਠੀਕ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਾਹਰ ਛੱਡ ਦਿੱਤਾ ਜਾਂਦਾ ਹੈ | ਵਰਨਣਯੋਗ ਹੈ ਕਿ ਸਮਾਜ ਸੇਵੀ ਅਤੇ ਹੋਰ ਲੋਕ ਬਿਮਾਰ ਹੋਏ ਪੰਛੀਆਂ ਨੂੰ ਹਸਪਤਾਲ ਪਹੁੰਚਾ ਰਹੇ ਹਨ ਅਤੇ ਹਸਪਤਾਲਾਂ ਵਿਚ ਪੰਛੀਆਂ ਦਾ ਇਲਾਜ ਡਾਕਟਰ ਕਰ ਰਹੇ ਹਨ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ |
Ad Position 22
No active advertisement
ਪਿਛਲੀ ਖ਼ਬਰ ਧੁੱਪ, ਤਪਸ਼ ਤੇ ਗਰਮੀ ਵਿਚ ਅਵਾਰਾ ਪਸ਼ੂ ਹੋ ਰਹੇ ਨੇ ਪ੍ਰੇਸ਼ਾਨ ਅਗਲੀ ਖ਼ਬਰ ਸੀ.ਸੀ.ਆਰ.ਟੀ. ਨੇ ਦਿੱਲੀ ਵਿਚ ਲਗਾਈ ਵਰਕਸ਼ਾਪ
Ad Position 24