15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਧੁੱਪ, ਤਪਸ਼ ਤੇ ਗਰਮੀ ਵਿਚ ਅਵਾਰਾ ਪਸ਼ੂ ਹੋ ਰਹੇ ਨੇ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਨਵੀਂ ਦਿੱਲੀ, 24 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪੈ ਰਹੀ ਗਰਮੀ ਤੇ ਤਪਸ਼ ਦੇ ਕਾਰਨ ਜਿਥੇ ਇਨਸਾਨ ਝੁਲਸ ਰਹੇ ਹਨ, ਉਸ ਦੇ ਨਾਲ ਹੀ ਅਵਾਰਾ ਪਸ਼ੂ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਪਸ਼ੂ ਗਰਮੀ ਤੇ ਧੁੱਪ ਤੋਂ ਬਚਣ ਲਈ ਸੜਕਾਂ, ਦਰੱਖ਼ਤਾਂ ਥੱਲੇ ਅਤੇ ਹੋਰ ਥਾਵਾਂ 'ਤੇ ਖੜ੍ਹ ਜਾਂਦੇ ਹਨ ਤਾਂ ਕਿ ਧੁੱਪ ਤੇ ਗਰਮੀ ਤੋਂ ਬਚਿਆ ਜਾ ਸਕੇ | ਇਹ ਪਸ਼ੂ ਏਧਰੋਂ-ਉਧਰੋਂ ਕੁਝ ਨਾ ਕੁਝ ਖਾ ਕੇ ਗੁਜ਼ਾਰਾ ਕਰ ਰਹੇ ਹਨ | ਹਾਲਾਂਕਿ ਕੁਝ ਸਮਾਜ ਸੇਵੀ ਅਵਾਰਾ ਘੁੰਮ ਰਹੀਆਂ ਗਊਆਂ ਨੂੰ ਕਦੇ-ਕਦੇ ਚਾਰਾ ਪਾ ਕੇ ਜਾਂਦੇ ਹਨ ਅਤੇ ਕੁਝ ਲੋਕ ਸਬਜ਼ੀਆਂ ਦੇ ਪੱਤੇ, ਸੁੱਕੀਆਂ ਰੋਟੀਆਂ ਵੀ ਸੜਕਾਂ ਦੇ ਕਿਨਾਰਿਆਂ ਜਾਂ ਹੋਰ ਥਾਂ ਰੱਖ ਜਾਂਦੇ ਹਨ | ਇਨ੍ਹਾਂ ਨੂੰ ਖਾ ਕੇ ਅਵਾਰਾ ਪਸ਼ੂ ਆਪਣਾ ਪੇਟ ਪਾਲਦੇ ਹਨ | ਕੁਝ ਸਮਾਜ ਸੇਵੀਆਂ ਦੀ ਮੰਗ ਰਹੀ ਹੈ ਕਿ ਇਨ੍ਹਾਂ ਅਵਾਰਾ ਗਊਆਂ ਲਈ ਕੋਈ ਸ਼ੈੱਡ ਤੇ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਕਿ ਉਥੇ ਇਹ ਬੈਠ ਸਕਣ ਤੇ ਪਾਣੀ ਪੀ ਸਕਣ | ਇਹ ਅਵਾਰਾ ਗਊਆਂ ਗਲੀਆਂ ਵਿਚ ਵੀ ਘੁੰਮਦੀਆਂ ਹਨ ਅਤੇ ਲੋਕ ਇਨ੍ਹਾਂ ਨੂੰ ਉਥੋਂ ਭਜਾ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਾਈਬਰ ਹੈਲਪ ਡੈਸਕ ਟੋਹਾਣਾ ਨੇ ਕਾਰਵਾਈ ਕਰ ਕੇ 1 ਲੱਖ 62 ਹਜ਼ਾਰ ਦੀ ਰਕਮ ਕੀਤੀ ਬਰਾਮਦ ਅਗਲੀ ਖ਼ਬਰ ਗਰਮੀ ਤੇ ਲੂ ਦਾ ਸ਼ਿਕਾਰ ਹੋ ਰਹੇ ਨੇ ਪੰਛੀ
Ad Position 24