13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦਿੱਲੀ 'ਚ ਕੱਲ੍ਹ ਤੱਕ ਰਹੇਗਾ ਯੈਲੋ ਅਲਰਟ

Ad Position 21
No active advertisement
ਅਜੀਤ ਡੈਸਕ 26-05-2026
ਨਵੀਂ ਦਿੱਲੀ, 25 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਅੰਤਾਂ ਦੀ ਗਰਮੀ ਪੈ ਰਹੀ ਹੈ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਅਜੇ ਉਮੀਦ ਨਹੀਂ ਹੈ | ਮੌਸਮ ਵਿਭਾਗ ਨੇ 27 ਮਈ ਤੱਕ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਨਾਲ ਹੀ ਸੰਭਾਵਨਾ ਵੀ ਜਤਾਈ ਗਈ ਹੈ | 28 ਮਈ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਅਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ | ਅੱਜ (25 ਮਈ) ਨੂੰ ਅਸਮਾਨ ਵਿਚ ਬੱਦਲ ਛਾਏ ਰਹੇ ਅਤੇ ਧੁੱਪ ਦੀ ਤਪਸ਼ ਮਾਮੂਲੀ ਘੱਟ ਰਹੀ | ਗਰਮੀ ਨੂੰ ਵੇਖਦੇ ਹੋਏ ਦਿੱਲੀ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ | ਸ਼ਾਦੀਪੁਰ ਇਲਾਕੇ ਵਿਚ ਪਾਣੀ ਦੀ ਸਮੱਸਿਆ ਪ੍ਰਤੀ ਲੋਕ ਬਹੁਤ ਪ੍ਰੇਸ਼ਾਨ ਹਨ | ਇਨ੍ਹਾਂ ਲੋਕਾਂ ਨੂੰ ਪਿਛਲੇ ਮਹੀਨੇ ਤੋਂ ਪਾਣੀ ਹੀ ਨਹੀਂ ਮਿਲ ਰਿਹਾ | ਘੇਰਵਾ ਇਲਾਕੇ ਵਿਚ ਲੋਕ ਪਾਣੀ ਦੇ ਟੈਂਕਰਾਂ 'ਤੇ ਨਿਰਭਰ ਹਨ ਅਤੇ ਇਨ੍ਹਾਂ ਲੋਕਾਂ ਦੀ ਗੱਲ ਕੋਈ ਸੁਣ ਨਹੀਂ ਰਿਹਾ | ਇਸ ਤਰ੍ਹਾਂ ਦਿੱਲੀ ਵਿਚ ਹੋਰ ਵੀ ਬਹੁਤ ਇਲਾਕੇ ਹਨ ਜੋ ਪਾਣੀ ਨੂੰ ਤਰਸ ਰਹੇ ਹਨ | ਉਹ ਲੋਕ ਪੀਣ ਵਾਲਾ ਪਾਣੀ ਬਾਜ਼ਾਰ ਤੋਂ ਖਰੀਦ ਕੇ ਲਿਆ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਦਿਨਾਂ ਵਿਚ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਪ੍ਰੰਤੂ ਪਾਣੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ | ਲੋਕ ਜਲ ਬੋਰਡ, ਲੋਕਲ ਵਿਧਾਇਕ ਨੂੰ ਵੀ ਸ਼ਿਕਾਇਤ ਕਰ ਰਹੇ ਹਨ, ਪ੍ਰੰਤੂ ਕੁਝ ਵੀ ਨਹੀਂ ਹੋ ਰਿਹਾ |
Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਕੱਲ੍ਹ ਤੱਕ ਰਹੇਗਾ ਯੈਲੋ ਅਲਰਟ ਅਗਲੀ ਖ਼ਬਰ ਉੱਤਰ ਪੱਤਰੀ ਦੀ ਸਕੈਨ ਕਾਪੀ ਵੇਖਣ ਦੇ ਲਈ ਹੋਰ ਸਮੇਂ ਦੀ ਵਿਦਿਆਰਥੀ ਕਰ ਰਹੇ ਨੇ ਮੰਗ
Ad Position 24