13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਉੱਤਰ ਪੱਤਰੀ ਦੀ ਸਕੈਨ ਕਾਪੀ ਵੇਖਣ ਦੇ ਲਈ ਹੋਰ ਸਮੇਂ ਦੀ ਵਿਦਿਆਰਥੀ ਕਰ ਰਹੇ ਨੇ ਮੰਗ

Ad Position 21
No active advertisement
ਅਜੀਤ ਡੈਸਕ 26-05-2026
ਨਵੀਂ ਦਿੱਲੀ, 25 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ.ਈ.) ਦੀ 12ਵੀਂ ਕਲਾਸ ਦਾ ਪਿਛਲੇ ਦਿਨੀਂ ਪ੍ਰੀਖਿਆ ਦਾ ਨਤੀਜਾ ਆਇਆ ਸੀ | ਸੀ. ਬੀ. ਐਸ. ਈ. ਨੇ ਉੱਤਰ ਪੁਸਤਿਕਾ ਦੇ ਸਕੈਨ ਕਾਪੀ ਵੇਖਣ ਦੇ ਲਈ ਵਿਦਿਆਰਥੀ ਦੇ ਲਈ ਅਪਲਾਈ ਕਰਨ ਦੀ ਮਿਤੀ ਨਿਰਧਾਰਤ ਕੀਤੀ ਗਈ, ਜਿਸ 'ਤੇ ਵਿਦਿਆਰਥੀਆਂ ਨੇ ਕਾਪੀ ਵੇਖਣ ਦੇ ਲਈ ਫ਼ੀਸ ਵੀ ਅਦਾ ਕੀਤੀ ਪੰ੍ਰਤੂ ਸੀ. ਬੀ. ਐਸ. ਈ. ਦੀ ਵੈੱਬਸਾਈਟ ਚੱਲੀ ਹੀ ਨਹੀਂ ਸੀ ਅਤੇ ਜੇਕਰ ਚੱਲੀ ਵੀ ਤਾਂ ਉੱਤਰ ਪੁਸਤਿਕਾ ਬਹੁਤ ਹੀ ਧੁੰਦਲੀ ਨਜ਼ਰ ਆਈ | ਇਸ ਪੂਰੇ ਮਾਮਲੇ ਦੀਆਂ ਸੀ. ਬੀ. ਐਸ. ਈ. ਦੇ ਕੋਲ ਕਾਫੀ ਸ਼ਿਕਾਇਤਾਂ ਆਈਆਂ | ਸੀ. ਬੀ.ਐਸ. ਈ. ਨੇ 23 ਵਾਰ ਕਾਪੀਆਂ ਵੇਖਣ ਦੇ ਲਈ ਮਿਤੀ ਅੱਗੇ ਕੀਤੀ ਪੰ੍ਰਤੂ ਫਿਰ ਵੀ ਇਹ ਮਾਮਲਾ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਿਆ, ਜਿਸ ਕਰਕੇ ਵਿਦਿਆਰਥੀਆਂ ਦੇ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਦਾ ਉੱਤਰ ਸੀ. ਬੀ. ਐਸ. ਈ. ਦੇ ਕੋਲ ਨਹੀਂ ਹੈ | ਵਿਦਿਆਰਥੀਆਂ ਦੀ ਮੰਗ ਹੈ ਕਿ ਇਸ ਮਾਮਲੇ ਪ੍ਰਤੀ ਹੋਰ 2-3 ਦਿਨ ਦਿੱਤੇ ਜਾਣੇ ਚਾਹੀਦੇ ਹਨ ਅਤੇ ਸੀ. ਬੀ. ਐਸ. ਈ. ਨੂੰ ਆਪਣੀ ਵੈੱਬਸਾਈਟ ਨੂੰ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਿਦਿਆਰਥੀਆਂ ਦਾ ਸਮਾਂ ਬਰਬਾਦ ਹੋਣ ਦੇ ਨਾਲ ਉਨ੍ਹਾਂ ਦੀ ਬੇਚੈਨੀ ਵੀ ਵਧਦੀ ਹੈ |
Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਕੱਲ੍ਹ ਤੱਕ ਰਹੇਗਾ ਯੈਲੋ ਅਲਰਟ ਅਗਲੀ ਖ਼ਬਰ ਪੁਲਿਸ ਨੇ ਸੱਟਾ ਗਰੋਹ ਦੇ 5 ਮੈਂਬਰ ਕੀਤੇ ਕਾਬੂ
Ad Position 24