ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਸ਼ਾ ਤਸਕਰਾਂ ਨੂੰ ਹੁਣ ਸਿਰਫ਼ ਗਿ੍ਫ਼ਤਾਰ ਹੀ ਨਹੀਂ ਕੀਤਾ ਜਾਵੇਗਾ, ਸਗੋਂ ਨਸ਼ੇ ਦੇ ਕਾਰੋਬਾਰ ਤੋਂ ਕਮਾਈ ਗਈ ਗ਼ੈਰ-ਕਾਨੰੂਨੀ ਸੰਪਤੀ ਵੀ ਜ਼ਬਤ ਕੀਤੀ ਜਾਵੇਗੀ-ਐੱਸ.ਪੀ. ਨਿਕਿਤਾ ਖੱਟਰ

Ad Position 21
No active advertisement
ਅਜੀਤ ਡੈਸਕ 31-05-2026
ਟੋਹਾਣਾ, 30 ਮਈ (ਮਨਜੀਤ ਸਿੰਘ) - ਫ਼ਤਿਹਾਬਾਦ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨੂੰ ਹੋਰ ਸਖ਼ਤ ਕਰਦਿਆਂ 24.955 ਕਿਲੋ ਗਾਂਜਾ ਬਰਾਮਦਗੀ ਮਾਮਲੇ ਵਿੱਚ ਓਡੀਸ਼ਾ ਦੇ ਅੰਤਰਰਾਜੀ ਸਪਲਾਇਰ ਨੀਲਾਂਚਲ ਸੁਨਾਮੁਡੀ ਉਰਫ਼ ਸੋਨੂ ਦੇ ਬੈਂਕ ਖਾਤੇ ਵਿੱਚ ਜਮ੍ਹਾ 10.60 ਲੱਖ ਰੁਪਏ ਦੀ ਕਥਿਤ ਗ਼ੈਰ-ਕਾਨੰੂਨੀ ਸੰਪਤੀ ਜ਼ਬਤ ਕਰਵਾ ਲਈ ਹੈ | ਪੁਲਿਸ ਅਨੁਸਾਰ 31 ਦਸੰਬਰ 2025 ਨੂੰ ਪੁਲਿਸ ਥਾਣਾ ਸਦਰ ਟੋਹਾਣਾ ਦੇ ਪਿੰਡ ਬਲਿਆਵਾਲਾ ਨੇੜੇ ਨਾਕਾਬੰਦੀ ਦੌਰਾਨ ਇੱਕ ਕਾਰ ਵਿਚੋਂ 24 ਕਿਲੋ 955 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਸੀ | ਜਾਂਚ ਦੌਰਾਨ ਮੋਬਾਈਲ ਡਾਟਾ, ਵਟਸਐਪ ਚੈਟ, ਯੂਪੀਆਈ ਲੈਣ-ਦੇਣ ਅਤੇ ਬੈਂਕ ਰਿਕਾਰਡਾਂ ਦੇ ਆਧਾਰ 'ਤੇ ਓਡੀਸ਼ਾ ਦੇ ਰਾਇਗੜਾ ਨਿਵਾਸੀ ਨੀਲਾਂਚਲ ਸੁਨਾਮੁਡੀ ਤੱਕ ਪਹੁੰਚ ਬਣਾਈ ਗਈ | ਪੁਲਿਸ ਥਾਣਾ ਸਦਰ ਟੋਹਾਣਾ ਵੱਲੋਂ ਕੀਤੀ ਗਈ ਵਿੱਤੀ ਜਾਂਚ ਵਿੱਚ ਖਾਤੇ ਵਿੱਚ ਵੱਡੀ ਮਾਤਰਾ ਵਿੱਚ ਸ਼ੱਕੀ ਰਕਮ ਮਿਲਣ 'ਤੇ ਮਾਮਲਾ ਭਾਰਤ ਸਰਕਾਰ ਦੇ ਸਮਰੱਥ ਅਧਿਕਾਰੀ ਕੋਲ ਭੇਜਿਆ ਗਿਆ | ਸੁਣਵਾਈ ਦੌਰਾਨ ਦੋਸ਼ੀ ਆਪਣੀ ਆਮਦਨ ਦੇ ਕਾਨੂੰਨੀ ਸਰੋਤਾਂ ਬਾਰੇ ਕੋਈ ਢੁਕਵੇਂ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ 10,60,531 ਰੁਪਏ ਦੀ ਰਕਮ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ | ਐਸ.ਪੀ. ਨਿਕਿਤਾ ਖੱਟਰ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਹੁਣ ਸਿਰਫ਼ ਗਿ੍ਫ਼ਤਾਰ ਹੀ ਨਹੀਂ ਕੀਤਾ ਜਾਵੇਗਾ, ਸਗੋਂ ਨਸ਼ੇ ਦੇ ਕਾਰੋਬਾਰ ਤੋਂ ਕਮਾਈ ਗਈ ਗ਼ੈਰ-ਕਾਨੰੂਨੀ ਸੰਪਤੀ ਵੀ ਜ਼ਬਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਸੀ.ਆਈ.ਏ. ਟੋਹਾਣਾ ਪੁਲਿਸ ਨੇ ਆਨਲਾਈਨ ਆਈ.ਪੀ.ਐਲ. ਮੈਚਾਂ 'ਤੇ ਸੱਟਾ ਲਗਾਉਂਦਾ ਸੱਟੇਬਾਜ਼ ਗਿ੍ਫ਼ਤਾਰ ਅਗਲੀ ਖ਼ਬਰ ਹਰਿਆਣਾ ਗ੍ਰਾਮੀਣ ਸਫ਼ਾਈ ਕਰਮਚਾਰੀ ਟੋਹਾਣਾ ਤੋਂ ਕੁਰੂਕਸ਼ੇਤਰ ਲਈ ਪੈਦਲ ਰਵਾਨਾ
Ad Position 24
No active advertisement