03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੈਂਕ ਦੇ ਬਾਹਰ ਖੜ੍ਹੀ ਸਕੂਟੀ ਦੀ ਡਿੱਕੀ ਵਿਚੋਂ 7 ਲੱਖ ਰੁਪਏ ਚੋਰੀ-ਸੀ.ਸੀ.ਟੀ.ਵੀ. ਵਿੱਚ ਦੋ ਨੌਜਵਾਨ ਕੈਦ <br/>

Ad Position 21
No active advertisement
ਸੁਰੇਸ਼ ਦੀ ਸਕੂਟੀ ਜਿਸ ਦੀ ਡਿੱਕੀ ਵਿਚੋਂ 7 ਲੱਖ ਰੁਪਏ ਚੋਰੀ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 11-06-2026
ਟੋਹਾਣਾ, 10 ਜੂਨ (ਮਨਜੀਤ ਸਿੰਘ) - ਟੋਹਾਣਾ ਦੇ ਰੇਲਵੇ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਖੜ੍ਹੀ ਇੱਕ ਸਕੂਟੀ ਦੀ ਡਿੱਕੀ ਵਿਚੋਂ 7 ਲੱਖ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਟੋਹਾਣਾ ਲਾਗਲੇ ਪਿੰਡ ਕਮਾਲਵਾਲਾ ਦੇ ਵਸਨੀਕ ਅਤੇ ਮੌਜੂਦਾ ਸਮੇਂ ਟਾਊਨ ਪਾਰਕ ਦੇ ਸਾਹਮਣੇ ਰਹਿ ਰਹੇ ਸੁਰੇਸ਼ ਨੇ ਬੈਂਕ ਵਿੱਚੋਂ 7 ਲੱਖ ਰੁਪਏ ਕਢਵਾਏ ਸਨ | ਉਸ ਨੇ ਪੈਸਿਆਂ ਵਾਲਾ ਬੈਗ, ਬੈਂਕ ਦੀ ਕਾਪੀ ਅਤੇ ਹੋਰ ਦਸਤਾਵੇਜ਼ ਸਕੂਟੀ ਦੀ ਡਿੱਕੀ ਵਿੱਚ ਰੱਖ ਕੇ ਤਾਲਾ ਲਗਾਇਆ ਅਤੇ ਤਸੱਲੀ ਕਰਨ ਤੋਂ ਬਾਅਦ ਆਪਣਾ ਕੰਮ ਕਰਨ ਲਈ ਲਾਗਲੀ ਦੁਕਾਨ 'ਤੇ ਚਲਾ ਗਿਆ | ਉਸ ਤੋਂ ਬਾਅਦ ਉਹ ਮੰਡੀ ਗਿਆ ਜਿੱਥੇ ਆੜ੍ਹਤੀਆਂ ਨੂੰ ਮਿਲਣ ਬਾਅਦ ਜਦੋਂ ਸਕੂਟੀ ਦੀ ਡਿੱਕੀ ਖੋਲ੍ਹੀ ਤਾਂ ਉਸ ਵਿੱਚੋਂ ਕੁਝ ਵੀ ਨਾ ਨਿਕਲਿਆ ਤਾਂ ਉਸ ਨੇ ਆੜ੍ਹਤੀਆਂ ਦੀ ਮਦਦ ਨਾਲ ਬੈਂਕ ਨਜ਼ਦੀਕ ਸੀ.ਸੀ.ਟੀ.ਵੀ. ਖੰਘਾਲੇ ਅਤੇ ਪੁਲਿਸ ਨੂੰ ਸੂਚਿਤ ਕੀਤਾ | ਇਸ ਸਬੰਧੀ ਸੁਰੇਸ਼ ਨੇ ਦੱਸਿਆ ਕਿ ਖੇਤੀਬਾੜੀ ਦੀ ਇਹ ਰਕਮ ਉਸ ਨੇ ਆਪਣੇ ਖਾਤੇ ਵਿੱਚੋਂ ਕੁਝ ਲੈਣ-ਦੇਣ ਕਰਨ ਲਈ ਕਢਵਾਈ ਸੀ | ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ | ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਦੋ ਨੌਜਵਾਨ ਸਕੂਟੀ ਦੀ ਡਿੱਕੀ ਵਿਚੋਂ ਪੈਸੇ ਕੱਢਦੇ ਹੋਏ ਦਿਖਾਈ ਦੇ ਰਹੇ ਹਨ | ਪੁਲਿਸ ਦਾ ਕਹਿਣਾ ਹੈ ਕਿ ਸੀ.ਸੀ ਟੀ.ਵੀ. ਫੁਟੇਜ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦਾ ਨਸ਼ਾ ਕਰਦਾ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਟੋਹਾਣਾ ਦੇ ਹਿਸਾਰ ਰੋਡ 'ਤੇ ਨਮਕ ਨਾਲ ਭਰਿਆ ਟਰਾਲਾ ਪਲਟਿਆ, ਡਰਾਈਵਰ ਜ਼ਖ਼ਮੀ <br/>
Ad Position 24