ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕੁਦਰਤ ਦਾ ਕਹਿਰ: ਟੋਹਾਣਾ, ਜਾਖਲ ਤੇ ਨਰਵਾਣਾ 'ਚ ਤੂਫ਼ਾਨ ਨੇ ਮਚਾਈ ਤਬਾਹੀ

Ad Position 21
No active advertisement
ਜਮਾਲਪੁਰ ਸ਼ੇਖਾਂ ਰੇਲਵੇ ਸਟੇਸ਼ਨ 'ਤੇ ਤੂਫ਼ਾਨ ਕਾਰਨ ਲੁਧਿਆਣਾ-ਚੁਰੂ ਰੇਲ ਗੱਡੀ ਉੱਪਰ ਰੇਲਵੇ ਸਟੇਸ਼ਨ ਦੇ ਸੌ ਸਾਲ ਪੁਰਾਣੇ ਦਰੱਖਤ ਡਿੱਗੇ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 13-06-2026
ਟੋਹਾਣਾ, 12 ਜੂਨ (ਮਨਜੀਤ ਸਿੰਘ) - ਵੀਰਵਾਰ ਸ਼ਾਮ ਆਏ ਭਿਆਨਕ ਤੂਫ਼ਾਨ ਅਤੇ ਮੀਂਹ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ | ਸ਼ਾਮ ਕਰੀਬ 6 ਵਜੇ ਅਚਾਨਕ ਬੱਦਲਾਂ ਕਾਰਨ ਛਾਏ ਘੁੱਪ ਹਨੇਰੇ ਅਤੇ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ |
ਗੁਪਤਾ ਕਾਲੋਨੀ ਵਿੱਚ ਕੰਧ ਡਿੱਗਣ ਨਾਲ ਦੋ ਜ਼ਖਮੀਂ
ਟੋਹਾਣਾ ਦੀ ਗੁਪਤਾ ਕਾਲੋਨੀ ਵਿੱਚ ਤੇਜ਼ ਤੂਫਾਨ ਕਾਰਨ ਚਾਦਰਾਂ ਉੱਡ ਗਈਆਂ ਅਤੇ ਕੰਧ ਡਿੱਗ ਗਈ ਜਿਸ ਦੌਰਾਨ ਪੰਡਤ ਰਮੇਸ਼ ਸ਼ਰਮਾ ਅਤੇ ਉਸ ਦੀ ਪਤਨੀ ਲਾਜੋ ਦੇਵੀ ਜ਼ਖਮੀਂ ਹੋ ਗਏ | ਜਿਨ੍ਹਾਂ ਨੂੰ ਆਂਢ ਗੁਆਂਢ ਨੇ ਬੜੀ ਜੱਦੋ ਜਹਿਦ ਕਰਕੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ |
ਖੜ੍ਹੀ ਟਰੇਨ ਉੱਪਰ ਡਿੱਗੇ ਦਰੱਖਤ
ਬੀਤੀ ਰਾਤ ਆਏ ਤੇਜ਼ ਤੂਫ਼ਾਨ ਅਤੇ ਤੇਜ਼ ਹਨੇਰੀ ਦਾ ਅਸਰ ਜਮਾਲਪੁਰ ਸ਼ੇਖਾਂ ਰੇਲਵੇ ਸਟੇਸ਼ਨ 'ਤੇ ਵੀ ਵੇਖਣ ਨੂੰ ਮਿਲਿਆ | ਤੂਫ਼ਾਨ ਕਾਰਨ ਰੇਲਵੇ ਸਟੇਸ਼ਨ ਉੱਪਰ ਰੋਕੀ ਟਰੇਨ 'ਤੇ ਦਰੱਖਤ ਡਿੱਗ ਪਏ, ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ |
ਨਵੇਂ ਬੱਸ ਸਟੈਂਡ ਦਾ ਗੇਟ ਬਣਿਆ ਚਰਚਾ ਦਾ ਵਿਸ਼ਾ
ਟੋਹਾਣਾ ਦੇ ਨਵੇਂ ਬੱਸ ਸਟੈਂਡ ਦਾ ਮੁੱਖ ਗੇਟ ਪਹਿਲੇ ਤੂਫ਼ਾਨ ਦੀ ਮਾਰ ਨਹੀਂ ਸਹਾਰ ਸਕਿਆ ਅਤੇ ਜ਼ਮੀਨ 'ਤੇ ਆ ਡਿੱਗਿਆ | ਨਾਲ ਹੀ ਕਈ ਫਲੈਕਸ ਬੋਰਡ ਵੀ ਟੁੱਟ ਗਏ | ਲੋਕਾਂ ਦਾ ਕਹਿਣਾ ਹੈ ਕਿ ਪੁਰਾਣਾ ਬੱਸ ਸਟੈਂਡ 40 ਸਾਲਾਂ ਤੋਂ ਵੱਧ ਸਮੇਂ ਤੱਕ ਕਈ ਤੇਜ਼ ਤੂਫ਼ਾਨਾਂ ਦਾ ਸਾਹਮਣਾ ਕਰਦਾ ਰਿਹਾ, ਪਰ ਕਦੇ ਅਜਿਹਾ ਨੁਕਸਾਨ ਨਹੀਂ ਹੋਇਆ | ਤੇਜ਼ ਹਵਾਵਾਂ ਕਾਰਨ ਸੈਣੀ ਮੁਹੱਲੇ ਵਿੱਚ ਬਿਜਲੀ ਦਾ ਖੰਭਾ ਡਿੱਗ ਗਿਆ | ਇਸ ਨਾਲ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਲੋਕਾਂ ਨੂੰ ਰਾਤ ਹਨੇਰੇ ਵਿੱਚ ਗੁਜ਼ਾਰਨੀ ਪਈ | ਤੂਫ਼ਾਨ ਦੇ ਨਾਲ ਹੋਈ ਤੇਜ਼ ਬਾਰਿਸ਼ ਕਾਰਨ ਟੋਹਾਣਾ ਦੇ ਨਵਾਂ ਬਾਜ਼ਾਰ ਅਤੇ ਹੋਰ ਨੀਵੇਂ ਇਲਾਕੇ ਵੀ ਪ੍ਰਭਾਵਿਤ ਹੋਏ | ਦੁਕਾਨਦਾਰਾਂ ਨੂੰ ਆਪਣਾ ਸਮਾਨ ਬਚਾਉਣ ਲਈ ਕਾਫ਼ੀ ਜੱਦੋਜਹਿਦ ਕਰਨੀ ਪਈ |
ਆਨੰਦ ਰਾਈਸ ਮਿੱਲ ਵਿੱਚ ਅੱਗ, ਰਸਤੇ ਦੇ ਦਰੱਖਤ ਬਣੇ ਰੁਕਾਵਟ
ਮਨਿਆਣਾ ਰੋਡ ਸਥਿਤ ਆਨੰਦ ਰਾਈਸ ਮਿੱਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਰਵਾਨਾ ਹੋਈ ਪਰ ਰਸਤੇ ਵਿੱਚ ਤੂਫ਼ਾਨ ਕਾਰਨ ਡਿੱਗੇ ਦਰੱਖਤਾਂ ਨੇ ਗੱਡੀ ਦਾ ਰਸਤਾ ਰੋਕ ਦਿੱਤਾ | ਕਰਮਚਾਰੀਆਂ ਨੇ ਪਹਿਲਾਂ ਦਰੱਖਤ ਹਟਾਏ ਅਤੇ ਫਿਰ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ |
ਜਾਖਲ ਰੇਲਵੇ ਸਟੇਸ਼ਨ 'ਤੇ ਵੱਡਾ ਹਾਦਸਾ ਟਲਿਆ
ਜਾਖਲ ਜੰਕਸ਼ਨ ਦੇ ਟਿਕਟ ਘਰ, ਉਡੀਕ ਘਰ ਦੀ ਸੀਲਿੰਗ ਦਾ ਹਿੱਸਾ ਹੇਠਾਂ ਡਿੱਗ ਗਿਆ | ਸ਼ੁਕਰ ਰਿਹਾ ਕਿ ਕੋਈ ਯਾਤਰੀ ਇਸ ਦੀ ਲਪੇਟ ਵਿੱਚ ਨਹੀਂ ਆਇਆ ਅਤੇ ਵੱਡਾ ਹਾਦਸਾ ਟਲ ਗਿਆ |
ਜਾਖਲ ਮੰਡੀ 'ਚ ਤੂਫ਼ਾਨ ਦੇ ਕਹਿਰ ਨਾਲ ਡਾਕ ਘਰ ਨੇੜੇ ਜੜ੍ਹੋਂ ਪੁੱਟਿਆ ਗਿਆ ਪਿੱਪਲ ਕਾਰਨ ਖੰਭਾ, ਮੀਟਰ ਤੇ ਵਾਹਨ ਲਪੇਟ 'ਚ ਆ ਗਏ ਜਿਸ ਨਾਲ ਜਾਖਲ ਮੰਡੀ ਵਿੱਚ ਬਿਜਲੀ ਸਪਲਾਈ ਠੱਪ ਹੋਈ | ਐਸ.ਡੀ.ਓ. ਜਾਖਲ ਨੇ ਮੌਕੇ 'ਤੇ ਪਹੁੰਚ ਕੇ ਸੰਭਾਲਿਆ ਮੋਰਚਾ, ਕਿਹਾ- ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ | ਰਾਤ 9:40 ਵਜੇ ਬਿਜਲੀ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਤੂਫ਼ਾਨ ਕਾਰਨ ਬਿਜਲੀ ਪ੍ਰਣਾਲੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਕਈ ਥਾਵਾਂ 'ਤੇ ਤਾਰਾਂ ਅਤੇ ਖੰਭਿਆਂ ਦੇ ਨੁਕਸਾਨ ਕਾਰਨ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਸਮਾਂ ਲੱਗ ਸਕਦਾ ਹੈ | ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਲਈ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ | ਲੋਕਾਂ ਨੂੰ ਕੱਚੇ ਮਕਾਨਾਂ, ਦਰੱਖਤਾਂ ਅਤੇ ਬਿਜਲੀ ਦੀਆਂ ਤਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ |
ਆਈ.ਟੀ.ਆਈ. ਨੇੜੇ ਡਿੱਗਿਆ ਸਵਾਗਤੀ ਗੇਟ, ਕਈ ਰਸਤੇ ਪ੍ਰਭਾਵਿਤ
ਟੋਹਾਣਾ ਵਿੱਚ ਆਏ ਭਿਆਨਕ ਤੂਫ਼ਾਨ ਦੀ ਮਾਰ ਹੇਠ ਆਈ.ਟੀ.ਆਈ. ਨੇੜੇ ਲੱਗਿਆ ਸ਼ਹਿਰ ਦਾ ਸਵਾਗਤੀ ਗੇਟ ਵੀ ਨਹੀਂ ਬਚ ਸਕਿਆ | ਤੇਜ਼ ਹਵਾਵਾਂ ਕਾਰਨ ਗੇਟ ਸੜਕ 'ਤੇ ਆ ਡਿੱਗਿਆ, ਜਿਸ ਨਾਲ ਪ੍ਰੇਮ ਨਗਰ, ਸਿੰਬਲ, ਜਾਖਲ, ਹਿੰਮਤਪੁਰਾ, ਪੂਰਨ ਮਾਜਰਾ ਅਤੇ ਕਾਸਿਮਪੁਰ ਵੱਲ ਜਾਣ ਵਾਲੇ ਰਸਤੇ ਪ੍ਰਭਾਵਿਤ ਹੋ ਗਏ | ਗੇਟ ਡਿੱਗਣ ਕਾਰਨ ਕੁਝ ਸਮੇਂ ਲਈ ਆਵਾਜਾਈ ਵਿੱਚ ਰੁਕਾਵਟ ਆਈ ਅਤੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਤੂਫ਼ਾਨ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਈ ਥਾਵਾਂ 'ਤੇ ਦਰੱਖਤ ਅਤੇ ਪੌਦੇ ਜੜ੍ਹਾਂ ਸਮੇਤ ਉਖੜ ਗਏ, ਜਦਕਿ ਬਿਜਲੀ ਦੀਆਂ ਤਾਰਾਂ ਨੂੰ ਵੀ ਨੁਕਸਾਨ ਪਹੁੰਚਿਆ | ਹਾਲਾਂਕਿ ਇਸ ਘਟਨਾ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ | ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਡਿੱਗੇ ਗੇਟ ਨੂੰ ਜਲਦੀ ਹਟਾ ਕੇ ਆਵਾਜਾਈ ਬਹਾਲ ਕਰਨ ਅਤੇ ਹੋਏ ਨੁਕਸਾਨ ਦਾ ਸਰਵੇ ਕਰਵਾਉਣ ਦੀ ਮੰਗ ਕੀਤੀ ਹੈ |
ਸੜਕਾਂ 'ਤੇ ਡਿੱਗੇ ਦਰੱਖਤਾਂ ਨੇ ਰੋਕੀ ਆਵਾਜਾਈ
ਤੂਫ਼ਾਨ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਟੋਹਾਣਾ-ਮੂਣਕ, ਟੋਹਾਣਾ-ਨਰਵਾਣਾ ਅਤੇ ਜਾਖਲ-ਕੁਲਾਂ ਤੋਂ ਇਲਾਵਾ ਸਭ ਪਾਸੇ ਰੋਡ 'ਤੇ ਕਈ ਵੱਡੇ ਦਰੱਖਤ ਟੁੱਟ ਕੇ ਡਿੱਗ ਗਏ, ਰਸਤਾ ਬੰਦ ਹੋਣ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪ੍ਰਸ਼ਾਸਨ ਦੇ ਪਹੁੰਚਣ ਤੋਂ ਪਹਿਲਾਂ ਹੀ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਹਿੰਮਤ ਕਰਕੇ ਡਿੱਗੇ ਦਰੱਖਤਾਂ ਦੇ ਵੱਡੇ ਵੱਡੇ ਟਾਹਣਾ ਨੂੰ ਹਟਾਇਆ ਅਤੇ ਆਪਣੇ ਲੰਘਣ ਯੋਗ ਰਸਤਾ ਤਿਆਰ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੁੰਡਰੀ 'ਚ ਇਕ ਮੋਬਾਈਲ ਮੈਡੀਕਲ ਯੂਨਿਟ ਤੋਂ 100 ਲੋਕਾਂ ਨੇ ਮੁਫ਼ਤ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ ਅਗਲੀ ਖ਼ਬਰ ਧਰਤੀ, ਹਵਾ ਤੇ ਪਾਣੀ ਨੂੰ ਬਚਾਉਣ ਲਈ ਪੰਜਾਬ ਦਰਦੀ ਇਕ ਮੰਚ 'ਤੇ ਇਕੱਠੇ ਹੋਣ-ਗਿਆਨੀ ਕੇਵਲ ਸਿੰਘ
Ad Position 24
No active advertisement