03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਰੋਲ ਬਾਗ ਦੀ ਗੁਫ਼ਾਰ ਮਾਰਕਿਟ ਤੋਂ ਦੋ ਸਾਫਟਵੇਅਰ ਟੈਕਨੀਸ਼ੀਅਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 14-06-2026
ਨਵੀਂ ਦਿੱਲੀ, 13 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਵੀ ਜ਼ਿਲ੍ਹੇ ਦੇ ਵਿਸ਼ੇਸ਼ ਪੁਲਿਸ ਸਟਾਫ ਨੇ ਚੋਰੀ ਹੋਏ ਮੋਬਾਈਲ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਅਨਲਾਕ ਕਰਨ ਵਿਚ ਸ਼ਾਮਿਲ ਇਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ | ਦਿੱਲੀ ਦੀ ਕਰੋਲ ਬਾਗ ਦੀ ਗੁਫ਼ਾਰ ਮਾਰਕਿਟ ਤੋਂ ਦੋ ਦੋਸ਼ੀ ਜੋ ਮੋਬਾਈਲ ਸਾਫਟਵੇਅਰ ਟੈਕਨੀਸ਼ੀਅਨ ਸਨ, ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਦੇ ਨਾਂਅ ਮੁਹੰਮਦ ਜਲਾਲ (29) ਨਿਵਾਸੀ ਗਾਜ਼ੀਆਬਾਦ (ਯੂ.ਪੀ.) ਅਤੇ ਇਮਰਾਨ (27) ਨਿਵਾਸੀ ਰਾਜਪੁਰ ਖੁਰਦ ਐਕਸਟੈਂਸ਼ਨ ਨਵੀਂ ਦਿੱਲੀ ਹਨ | ਇਹ ਦੋਵੇਂ ਪੇਸ਼ੇ ਵਲੋਂ ਮੋਬਾਈਲ ਸਾਫਟਵੇਅਰ ਟੈਕਨੀਸ਼ੀਅਨ ਹਨ | ਇਨ੍ਹਾਂ ਕੋਲੋਂ ਪੁਲਿਸ ਨੇ 45 ਐਂਡਰਾਇਡ ਮਲਟੀਮੀਡੀਆ ਮੋਬਾਈਲ ਫੋਨ, 22 ਮੋਬਾਈਲ ਫੋਨਬਾਡੀਜ਼, ਇਕ ਲੈਪਟਾਪ ਅਤੇ ਇਕ ਚੀਨੀ ਆਧਾਰਿਤ ਏ.ਐਮ.ਪੀ. ਮੋਬਾਈਲ ਫੋਨਾਂ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਅਨਲੋਕ ਕਰਦੇ ਸਨ ਅਤੇ ਬਾਈਪਾਸ ਕਰਨ ਦੇ ਲਈ ਵਰਤਿਆ ਜਾਣ ਵਾਲਾ ਟੂਲ ਬਰਾਮਦ ਕੀਤਾ ਹੈ | ਪੁਲਿਸ ਨੇ ਜਦੋਂ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਇਹ ਕੋਈ ਤਸੱਲੀਬਖਸ਼ ਮਾਲਕੀ ਦਸਤਾਵੇਜ਼ ਪ੍ਰਦਾਨ ਕਰਨ ਵਿਚ ਅਸਫਲ ਰਹੇ | ਇਨ੍ਹਾਂ ਮੋਬਾਈਲਾਂ ਦੀ ਖਰੀਦ ਸਰੋਤ ਦਾ ਪੁਲਿਸ ਪਤਾ ਕਰ ਰਹੀ ਹੈ | ਇਨ੍ਹਾਂ ਦੋਸ਼ੀਆਂ ਤੋਂ ਪੁਲਿਸ ਚੋਰੀ ਕੀਤੀਆਂ ਡਿਵਾਈਜ਼ਾਂ, ਨੈੱਟਵਰਕ ਵਿਚ ਸ਼ਾਮਿਲ ਸਪਲਾਈਰਾਂ, ਰਿਸੀਵਰਾਂ ਦੀ ਪਹਿਚਾਣ ਕਰ ਰਹੀ ਹੈ | ਇਨ੍ਹਾਂ ਦੋਸ਼ੀਆਂ ਨੇ ਪੁਲਿਸ ਕੋਲ ਕੁਝ ਖੁਲਾਸੇ ਵੀ ਕੀਤੇ ਹਨ | ਪੁਲਿਸ ਕੋਲ ਚੋਰੀ ਹੋਏ ਮੋਬਾਈਲਾਂ ਦੀਆਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਪੁਲਿਸ ਕਾਰਵਾਈ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਈ ਸਾਲਾਂ ਤੋਂ ਭਗੌੜੇ ਅਪਰਾਧੀ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਦਿੱਲੀ 'ਚ 10 ਲੱਖ ਤੋਂ ਜ਼ਿਆਦਾ ਔਰਤਾਂ ਦੇ ਬਣੇ ਪਿੰਕ ਸਹੇਲੀ ਸਮਾਰਟ ਕਾਰਡ
Ad Position 24
No active advertisement