30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਜਾਂਡਲੀ ਖੁਰਦ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾਉਣ 'ਤੇ ਪਿੰਡ ਵਾਸੀਆਂ ਨੇ ਸੁਭਾਸ਼ ਬਰਾਲਾ ਦਾ ਧੰਨਵਾਦ ਕੀਤਾ <br/>

Ad Position 21
No active advertisement
ਜਾਂਡਲੀ ਖੁਰਦ ਪਿੰਡ ਦਾ ਸਕੂਲ ਅਪਗ੍ਰੇਡ ਹੋਣ 'ਤੇ ਸਾਂਸਦ ਸੁਭਾਸ਼ ਬਰਾਲਾ ਦਾ ਧੰਨਵਾਦ ਕਰਨ ਉਨ੍ਹਾਂ ਦੇ ਪਿੰਡ ਪਹੁੰਚੇ ਜਾਂਡਲੀ ਖੁਰਦ ਵਾਸੀ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 15-06-2026
ਟੋਹਾਣਾ, 14 ਜੂਨ (ਮਨਜੀਤ ਸਿੰਘ) - ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਿਕ ਸੁਧਾਰ ਲਿਆਉਣ ਅਤੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਯੋਗਤਾ-ਅਧਾਰਤ ਭਰਤੀ ਪ੍ਰਣਾਲੀ ਅਤੇ ਪਿੰਡਾਂ ਵਿੱਚ ਸਥਾਪਿਤ ਹੋ ਰਹੀਆਂ ਈ-ਲਾਇਬ੍ਰੇਰੀਆਂ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ | ਜਾਂਡਲੀ ਖੁਰਦ ਪਿੰਡ ਵਾਸੀ ਸਕੂਲ ਅਪਗ੍ਰੇਡ ਹੋਣ 'ਤੇ ਸਾਂਸਦ ਸੁਭਾਸ਼ ਬਰਾਲਾ ਦਾ ਧੰਨਵਾਦ ਕਰਨ ਉਨ੍ਹਾਂ ਦੇ ਪਿੰਡ ਪਹੁੰਚੇ | ਲੋਕਾਂ ਨਾਲ ਗੱਲਬਾਤ ਕਰਦਿਆਂ ਸੁਭਾਸ਼ ਬਰਾਲਾ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਜਾਂਡਲੀ ਖੁਰਦ ਨੂੰ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਪਗ੍ਰੇਡ ਕਰਨ ਨਾਲ ਇਲਾਕੇ ਦੇ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਨੂੰ ਵੱਡਾ ਲਾਭ ਮਿਲੇਗਾ | ਹੁਣ ਵਿਦਿਆਰਥੀਆਂ ਨੂੰ 12ਵੀਂ ਜਮਾਤ ਤੱਕ ਕਲਾ, ਵਣਜ ਅਤੇ ਵਿਗਿਆਨ ਦੀ ਪੜ੍ਹਾਈ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਨੂੰ ਆਪਣੇ ਪਿੰਡ ਵਿੱਚ ਹੀ ਉੱਚ ਸਿੱਖਿਆ ਦੀ ਸਹੂਲਤ ਮਿਲੇਗੀ | ਇਸ ਮੌਕੇ ਸਰਪੰਚ ਬਲਵੰਤ ਸਿੰਘ ਪੂਨੀਆ ਅਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਅਪਗ੍ਰੇਡ ਕਰਨ ਲਈ ਰਾਜ ਸਰਕਾਰ ਅਤੇ ਸੰਸਦ ਮੈਂਬਰ ਸੁਭਾਸ਼ ਬਰਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਪਿੰਡ ਅਤੇ ਆਲੇ-ਦੁਆਲੇ ਦੇ ਖੇਤਰ ਦੇ ਵਿੱਦਿਅਕ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ | ਇਸ ਮੌਕੇ ਰਵਿੰਦਰ ਮੰਡਾ, ਰਾਜੇਸ਼ ਕੁਮਾਰ ਪੂਨੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨ ਗੋਦਾਰਾ, ਕਿ੍ਸ਼ਨ ਨੈਨ, ਰਮੇਸ਼ ਪੂਨੀਆ, ਰਾਮ ਨਿਵਾਸ ਗਿੱਲ, ਕਿ੍ਸ਼ਨ ਗਿੱਲ, ਦਯਾਨੰਦ ਪੂਨੀਆ, ਬਲਬੀਰ ਸਿੰਘ, ਵਿੱਕੀ, ਸਤਿਆਵਾਨ ਪੂਨੀਆ, ਰਮੇਸ਼ ਸ਼ਰਮਾ, ਵਿਜੇ ਮਾਨ ਸ਼ਰਮਾ, ਮਨਜੀਤ ਸਿੰਘ ਪੂਨੀਆ, ਪ੍ਰੋ. ਮੰਡ, ਮਹਿੰਦਰ ਗਿੱਲ, ਰਾਮ ਕੁਮਾਰ ਭਾਕਰ, ਮੋਦੀ ਗੋਦਾਰਾ, ਸੁਰਿੰਦਰ ਪੂਨੀਆ, ਹਨੂਮਾਨ ਪੂਨੀਆ ਅਤੇ ਹੋਰ ਜਾਂਡਲੀ ਪਿੰਡ ਦੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਰਸਾ ਵਿਖੇ ਭੰਗੜਾ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਦੋ ਦਿਨਾਂ ਤੋਂ ਬਿਜਲੀ-ਪਾਣੀ ਦੀ ਕਿਲਤ ਕਾਰਨ ਭੜਕੇ ਟੋਹਾਣਾ ਵਾਸੀ- ਚੰਡੀਗੜ੍ਹ ਰੋਡ ਜਾਮ ਕਰਕੇ ਕੀਤਾ ਪ੍ਰਦਰਸ਼ਨ <br/>
Ad Position 24