ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਨਾਲੇ ਦੀ ਗਾਰ ਉਠਾਉਣ ਲਈ ਲੋਕਾਂ ਨੇ ਉਠਾਈ ਆਵਾਜ਼, ਸੁਣਵਾਈ ਨਾ ਹੋਣ 'ਤੇ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 16-06-2026
ਨਵੀਂ ਦਿੱਲੀ, 15 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਯਮੁਨਾ ਪੁਲ ਤੋਂ ਕੜਕੜ੍ਹੀ ਡੂੰਮਾ ਮਾਸਟਰ ਪਲਾਨ ਰੋਡ ਦੇ ਹੇਠਾਂ ਗੰਦੇ ਨਾਲੇ ਦੀ ਸਫ਼ਾਈ ਕਰਦੇ ਸਮੇਂ ਉਸ ਵਿਚੋਂ ਬਹੁਤ ਜ਼ਿਆਦਾ ਮਾਤਰਾ ਵਿਚ ਗਾਰ ਕੱਢੀ ਗਈ ਸੀ ਪਰੰਤੂ ਇਹ ਗਾਰ ਹੁਣ ਤੱਕ ਹਟਾਈ ਨਹੀਂ ਗਈ | ਗਾਰ ਪਈ ਹੋਣ ਦੇ ਕਾਰਨ ਇਸ ਰਸਤੇ 'ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਲੋਕਾਂ ਨੂੰ ਲੰਘਣ ਲਈ ਰਸਤਾ ਨਹੀਂ ਮਿਲ ਰਿਹਾ ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਵੀ ਹੋ ਰਹੀ ਹੈ | ਸੜਕ 'ਤੇ ਪਈ ਗਾਰ ਦੇ ਕਾਰਨ ਬਦਬੂ ਫੈਲਣ ਕਾਰਨ ਲੋਕ ਬਹੁਤ ਦੁਖੀ ਹੋ ਰਹੇ ਹਨ | ਲੋਕਾਂ ਨੇ ਇਸ ਗਾਰ ਪ੍ਰਤੀ ਸ਼ਿਕਾਇਤ ਵੀ ਕੀਤੀ ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ | ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਦੂਸਰਾ ਇਹ ਕਿ ਬਾਰਿਸ਼ ਦਾ ਮੌਸਮ ਵੀ ਸਿਰ 'ਤੇ ਹੈ, ਜਿਸ ਕਾਰਨ ਹੋਰ ਵੀ ਦਿੱਕਤ ਪੇਸ਼ ਆ ਸਕਦੀ ਹੈ | ਲੋਕਾਂ ਦੀ ਮੰਗ ਹੈ ਕਿ ਇਸ ਗਾਰ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬਿ੍ਟਾਨੀਆ ਚੌਕ ਦਾ ਨਾਂਅ ਬਦਲ ਕੇ ਅਸ਼ਵਨੀ ਕੁਮਾਰ ਚੋਪੜਾ ਚੌਕ ਰੱਖਿਆ <br/> ਅਗਲੀ ਖ਼ਬਰ ਗੱਡੀਆਂ ਚੋਰੀ ਕਰਨ ਵਾਲਾ ਦੋਸ਼ੀ ਪੁਲਿਸ ਨੇ ਕੀਤਾ ਗਿ੍ਫ਼ਤਾਰ <br/>
Ad Position 24
No active advertisement