ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

9 ਸਾਲਾਂ ਤੋਂ ਭਗੌੜੇ ਨੂੰ ਪੁਲਿਸ ਨੇ ਕੀਤਾ ਕਾਬੂ ਗੱਡੀਆਂ ਦੀ ਚੋਰੀ ਦੇ 8 ਮਾਮਲੇ ਸਨ ਦਰਜ

Ad Position 21
No active advertisement
ਅਜੀਤ ਡੈਸਕ 20-06-2026
ਨਵੀਂ ਦਿੱਲੀ, 19 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੀ ਏ. ਏ. ਟੀ. ਐਸ ਦੀ ਟੀਮ ਨੇ ਸਾਗੀਰ ਗਰੋਹ ਦੇ ਇਕ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਪਿਛਲੇ 9 ਸਾਲਾਂ ਤੋਂ ਫਰਾਰ ਸੀ ਅਤੇ ਹਮੇਸ਼ਾ ਹੀ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਥਾਂ ਬਦਲਦਾ ਰਹਿੰਦਾ ਸੀ। ਇਹ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਵਿਚ ਛੁਪਦਾ ਰਹਿੰਦਾ ਸੀ। ਇਸ ’ਤੇ ਗੱਡੀਆਂ ਚੋਰੀ ਕਰਨ ਦੇ 8 ਮਾਮਲੇ ਪੁਲਿਸ ਨੇ ਦਰਜ ਕੀਤੇ ਹੋਏ ਹਨ। ਇਸ ਦਾ ਨਾਂਅ ਮੁਹੰਮਦ ਜ਼ਾਕਿਰ (37) ਹੈ ਅਤੇ ਇਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਸ ਨੂੰ ਅਦਾਲਤ ਨੇ ਭਗੌੜਾ ਅਪਰਾਧੀ ਐਲਾਨਿਆ ਹੋਇਆ ਸੀ। ਪੁਲਿਸ ਨੇ ਇਸ ਨੂੰ ਫੜਨ ਦੇ ਲਈ ਕਈ ਥਾਵਾਂ ’ਤੇ ਛਾਪੇ ਮਾਰੇ ਅਤੇ ਲੋਕਾਂ ਦੇ ਕੋਲੋਂ ਪੁੱਛ-ਪੜਤਾਲ ਵੀ ਕੀਤੀ ਪ੍ਰੰਤੂ ਇਸ ਦੇ ਬਾਰੇ ਪੁਲਿਸ ਨੂੰ ਕੁਝ ਵੀ ਪਤਾ ਨਹੀਂ ਲੱਗਾ। ਪੁਲਿਸ ਟੀਮ ਨੂੰ ਅਖੀਰ ਇਸ ਦੇ ਬਾਰੇ ਇਕ ਖੁਫ਼ੀਆ ਜਾਣਕਾਰੀ ਮਿਲੀ ਤੇ ਪੁਲਿਸ ਨੇ ਤੇਜ਼ੀ ਨਾਲ ਆਪਣੀ ਟੀਮ ਦੇ ਨਾਲ ਜਾਲ ਵਿਛਾਇਆ ਅਤੇ ਅਨੰਦ ਵਿਹਾਰ ਆਈ. ਐਸ. ਬੀ. ਟੀ. ਦਿੱਲੀ ਦੇ ਕੋਲੋਂ ਉਕਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਇਸ ਨੇ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਇਸ ਨੂੰ ਭੱਜਣ ਨਹੀਂ ਦਿੱਤਾ। ਪੁਲਿਸ ਨੇ ਇਸ ਤੋਂ ਪੁੱਛਗਿੱਛ ਕਰਦੇ ਹੋਏ ਚੋਰੀ ਕੀਤੀਆਂ ਗੱਡੀਆਂ ਦੀ ਜਾਣਕਾਰੀ ਲਈ ਹੈ ਜੋ ਇਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਸਨ।
Ad Position 22
No active advertisement
ਪਿਛਲੀ ਖ਼ਬਰ ਵੱਡੀਆਂ ਇਮਾਰਤਾਂ ਲਈ ਫਾਇਰ ਸੇਫ਼ਟੀ ਸਰਟੀਫਿਕੇਟ ਲੈਣਾ ਜ਼ਰੂਰੀ ਹੋਇਆ ਅਗਲੀ ਖ਼ਬਰ ਐਸਡੀਐਮ ਟੋਹਾਣਾ ਆਕਾਸ਼ ਸ਼ਰਮਾ ਨੇ ਫੀਲਡ ਵਿੱਚ ਪਹੁੰਚ ਕੇ ਐਸਆਈਆਰ ਮੁਹਿੰਮ ਦਾ ਲਿਆ ਜਾਇਜ਼ਾ
Ad Position 24
No active advertisement