ਫ਼ਤਿਹਾਬਾਦ, 27 ਜੂਨ (ਹਰਬੰਸ ਸਿੰਘ ਮੰਡੇਰ)- ਜ਼ਿਲ੍ਹਾ ਫ਼ਤਿਹਾਬਾਦ ਖੇਤਰ ਲਈ ਮਾਣ ਵਾਲੀ ਗੱਲ ਹੈ ਕਿ ਰਤੀਆ ਨਿਵਾਸੀ ਪ੍ਰੋ. ਅਰਸ਼ਦੀਪ ਸਿੰਘ ਮੰਡੇਰ ਨੇ ਆਪਣੀ ਐਮ.ਐੱਡ. ਡਿਗਰੀ ਵਿਚ 994/1000 (99.4 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਕੈਨੇਡਾ ਵਿਚ ਯੂਨੀਵਰਸਿਟੀ ਟਾਪਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਉਸ ਨੇ ਆਪਣੇ ਖੋਜ ਕਾਰਜ ਵਿਚ 800 ਵਿਚੋਂ 800 (100 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਲੋਕ ਚੇਤਨਾ ਮੰਚ ਹਰਿਆਣਾ ਦੇ ਚੇਅਰਮੈਨ ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਉੱਚ ਸਿੱਖਿਆ ਪੂਰੀ ਕਰਨ ਤੋਂ ਬਾਅਦ ਅਰਸ਼ਦੀਪ ਸਿੰਘ ਮੰਡੇਰ ਨੇ ਕੈਨੇਡਾ ਵਿੱਚ ਆਪਣੀ ਐਮ.ਐੱਡ. ਕਰਨ ਦਾ ਮੌਕਾ ਪ੍ਰਾਪਤ ਕੀਤਾ। ਆਪਣੀ ਬੇਮਿਸਾਲ ਪ੍ਰਤਿਭਾ ਅਤੇ ਸਖ਼ਤ ਮਿਹਨਤ ਸਦਕਾ ਉਸ ਨੇ 99.4 ਪ੍ਰਤੀਸ਼ਤ ਗ੍ਰੇਡ ਨਾਲ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਕੋਰਸ ਵਿਚ ਲਗਪਗ 10 ਦੇਸ਼ਾਂ ਦੇ ਵਿਦਿਆਰਥੀ ਉਸ ਦੇ ਨਾਲ ਪੜ੍ਹ ਰਹੇ ਸਨ, ਜਿਸ ਵਿਚ ਉਸ ਨੇ ਚੋਟੀ ਦਾ ਸਥਾਨ ਪ੍ਰਾਪਤ ਕਰ ਕੇ ਖੇਤਰ, ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਲੋਕ ਚੇਤਨਾ ਮੰਚ ਹਰਿਆਣਾ ਦੇ ਪ੍ਰਧਾਨ ਕੈਪਟਨ ਗੁਰਮੁਖ ਸਿੰਘ ਭੁੱਲਰ, ਜਨਰਲ ਸਕੱਤਰ ਕ੍ਰਿਸ਼ਨ ਸਿੰਘ ਚਿੱਤਰਕਾਰ, ਮੁੱਖ ਸਲਾਹਕਾਰ ਤੇਜਿੰਦਰ ਸਿੰਘ ਔਜਲਾ, ਸਰਵ ਸਮਾਜ ਸਭਾ ਰਤੀਆ ਦੇ ਪ੍ਰਧਾਨ ਸਤਪਾਲ ਜਿੰਦਲ, ਅਰੋੜਵੰਸ਼ ਸਭਾ ਦੇ ਪ੍ਰਧਾਨ ਰਾਜਪਾਲ ਗਰੋਵਰ, ਯੁਵਾ ਪ੍ਰਧਾਨ ਡਾ. ਪਿਊਸ਼ ਅਰੋੜਾ, ਹੈਪੀ ਸੇਠੀ, ਡੀ.ਐਸ.ਪੀ. ਸਤਪਾਲ ਸਿੰਘ, ਚੇਅਰਮੈਨ ਬਲਦੇਵ ਸਿੰਘ ਗਰੋਹਾ, ਗਲੋਬਲ ਸਟਾਰ ਅਕੈਡਮੀ ਦੇ ਸਟਾਫ਼, ਮਾਸਟਰ ਸੁਖਪ੍ਰੀਤ ਸਿੰਘ, ਪ੍ਰੋ. ਕੁਲਦੀਪ ਸਿੰਘ, ਡਾ. ਬੀਰਬਲ ਸਿੰਘ, ਬੁਲਾਰੇ ਰਾਮ ਗੋਪਾਲ ਬਲਾਨਾ, ਡਾ. ਹਰਪ੍ਰੀਤ ਕੌਰ ਕੈਨੇਡਾ, ਗੁਰਪ੍ਰੀਤ ਸਿੰਘ ਕੈਨੇਡਾ, ਜਸਵੀਰ ਭਲੂਰੀਆ (ਕੈਨੇਡਾ), ਅੰਤਰਰਾਸ਼ਟਰੀ ਲੇਖਕਾ ਪਰਮਿੰਦਰ ਕੌਰ ਰੰਮੀ ਕੈਨੇਡਾ, ਡਾ. ਸਤਨਾਮ ਸਿੰਘ ਜੱਸਲ, ਪ੍ਰਿੰਸੀਪਲ ਅਬਨੀਸ਼ ਗਰਗ, ਸ਼ਰਮਾ ਚੰਦ ਲਾਲੀ, ਹਰਪ੍ਰੀਤ ਭੁੱਲਰ, ਵਿਕਾਸ ਕੱਕੜ, ਉਰਮਿਲਾ ਟੋਹਾਣਾ, ਹਰਦੀਪ ਸਿੰਘ ਹਿਸਾਰ ਅਤੇ ਹੋਰ ਬਹੁਤ ਸਾਰੇ ਪਤਵੰਤਿਆਂ ਅਤੇ ਸ਼ੁਭਚਿੰਤਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋ. ਅਰਸ਼ਦੀਪ ਸਿੰਘ ਮੰਡੇਰ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਪ੍ਰੇਰਨਾ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਦ੍ਰਿੜਤਾ, ਸਖ਼ਤ ਮਿਹਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਵੀ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।