ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਿਆਸੀ ‘ਰਣ’ ਵਿੱਚ ਨਵੀਂ ‘ਤਾਰੀਖ’ ਲਿਖਣ ਦੀ ਤਿਆਰੀ ’ਚ ਰਣਜੀਤ ਚੌਟਾਲਾ * ਅੱਜ ਸਵੇਰੇ 11 ਵਜੇ ਸੱਦੀ ਵਰਕਰ ਮੀਟਿੰਗ * ਤੀਜੇ ਬਦਲ ਦੀਆਂ ਵੇਖ ਰਹੇ ਸੰਭਾਵਨਾਵਾਂ, ਖੇਡਣਗੇ ਵੱਡਾ ਸਿਆਸੀ ‘ਦਾਅ’!... * ਫਰਵਰੀ ’ਚ ਹਿਸਾਰ ਰੈਲੀ ਦੀਆਂ ਤਿਆਰੀਆਂ ਅੱਠ ਮਹੀਨੇ ਪਹਿਲਾਂ ਕੀਤੀਆਂ ਤੇਜ਼, ਡੱਬਵਾਲੀ ’ਚ ਅੱਜ ਵਰਕਰ ਮੀਟਿੰਗ

Ad Position 21
No active advertisement
ਅਜੀਤ ਡੈਸਕ 28-06-2026
ਡੱਬਵਾਲੀ, 27 ਜੂਨ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਦੇ ਸਾਬਕਾ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੂੰ ਬਦਲਦੇ ਸਿਆਸੀ ਮਾਹੌਲ ਵਿੱਚ ਭਾਜਪਾ ਅਤੇ ਕਾਂਗਰਸ ਤੋਂ ਵੱਖਰੇ ਤੀਜੇ ਬਦਲ ਦੀਆਂ ਸੰਭਾਵਨਾਵਾਂ ਵਿਖ ਰਹੀਆਂ ਹਨ। ਅਜਿਹੇ ਵਿੱਚ ਉਹ ਹਰਿਆਣਾ ਦੀ ਸਿਆਸਤ ਵਿੱਚ ਮੁੜ ਵੱਡਾ ਸਿਆਸੀ ਦਾਅ ਖੇਡਣ ਦੇ ਰੌਂਅ ਵਿੱਚ ਹਨ। ਸੂਤਰਾਂ ਅਨੁਸਾਰ ਚੌਧਰੀ ਰਣਜੀਤ ਸਿੰਘ ਫਰਵਰੀ 2027 ਵਿੱਚ ਹਿਸਾਰ ਵਿਖੇ ਵੱਡੀ ਸਿਆਸੀ ਰੈਲੀ ਦੀ ਤਿਆਰੀ ਕਰ ਰਹੇ ਹਨ। ਇਸ ਮੁਹਿੰਮ ਦੇ ਆਗਾਜ਼ ਲਈ ਚੌਟਾਲਾ ਪਰਿਵਾਰ ਦੀ ਸਿਆਸੀ ਸਰਜ਼ਮੀਨ ਡੱਬਵਾਲੀ ਨੂੰ ਚੁਣਿਆ ਗਿਆ ਹੈ। 28 ਜੂਨ ਨੂੰ ਬਠਿੰਡਾ ਰੋਡ ਸਥਿਤ ਪੰਜਾਬ ਸਰਹੱਦ ‘ਤੇ ਆਨੰਦ ਕੈਸਲ ਰਿਜ਼ੋਰਟ ਵਿੱਚ ਸਵੇਰੇ 11 ਵਜੇ ਵਰਕਰਾਂ ਦੀ ਵੱਡੀ ਮੀਟਿੰਗ ਸੱਦੀ ਗਈ ਹੈ।ਮੰਨਿਆ ਜਾ ਰਿਹਾ ਹੈ ਕਿ ਪ੍ਰਸਤਾਵਿਤ ਹਿਸਾਰ ਰੈਲੀ ਚੌਧਰੀ ਰਣਜੀਤ ਸਿੰਘ ਦੀ ਆਗਾਮੀ ਸਿਆਸੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਸਾਬਤ ਹੋਵੇਗੀ। ਰੈਲੀ ਵਿੱਚ 70 ਹਜ਼ਾਰ ਲੋਕਾਂ ਦੀ ਸ਼ਮੂਲੀਅਤ ਦਾ ਟੀਚਾ ਰੱਖਿਆ ਗਿਆ ਹੈ। ਨਾਲ ਹੀ 15 ਤੋਂ 20 ਸਾਬਕਾ ਵਿਧਾਇਕਾਂ ਦੇ ਰੈਲੀ ਸਟੇਜ ‘ਤੇ ਪੁੱਜਣ ਦੀ ਸੰਭਾਵਨਾ ਹੈ।ਡੱਬਵਾਲੀ ਮੀਟਿੰਗ ਵਿੱਚ ਵਰਕਰਾਂ ਨਾਲ ਗੱਲਬਾਤ ਅਤੇ ਸਿਆਸੀ ਰਣਨੀਤੀ ਦੇ ਐਲਾਨ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਚੌਧਰੀ ਰਣਜੀਤ ਸਿੰਘ ਪਿਛਲੇ ਇੱਕ ਹਫ਼ਤੇ ਤੋਂ ਦਿੱਲੀ ਵਿੱਚ ਸਿਆਸੀ ਪੱਧਰ ‘ਤੇ ਸਰਗਰਮ ਹਨ।ਸਿਆਸੀ ਤੌਰ ‘ਤੇ ਉਨ੍ਹਾਂ ਦੀ ਪਛਾਣ ਰਿਕਾਰਡ ਤੋੜ ਰੈਲੀਆਂ ਕਰਵਾਉਣ ਵਾਲੇ ਅਤੇ ਵੱਡੇ ਸਿਆਸੀ ਸਮੀਕਰਨ ਬਦਲਣ ਵਾਲੇ ਆਗੂ ਵਜੋਂ ਰਹੀ ਹੈ। ਹਿਸਾਰ ਰੈਲੀ ਵਿੱਚ 15 ਤੋਂ 20 ਸਾਬਕਾ ਵਿਧਾਇਕਾਂ ਦੇ ਸ਼ਾਮਲ ਹੋਣ ਦੀ ਚਰਚਾ ਤੇਜ਼ ਹੈ।
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਅਗਲੀ ਖ਼ਬਰ ਟੋਹਾਣਾ ਦੇ ਸ਼੍ਰੀ ਦੁਰਗਾ ਮਹਾਵਿਦਿਆਲਿਆ ਕਮੇਟੀ ਮੈਂਬਰਾਂ ਦੀ ਚੋਣ
Ad Position 24
No active advertisement