ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪੰਜਗਰਾਈਂ ਕਲਾਂ ਖੇਤਰਾਂ ’ਚ ਖੇਤਾਂ ਦੀ ਬਿਜਲੀ ਸਪਲਾਈ ਦੇ ਲੱਗ ਰਹੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 29-06-2026
ਪੰਜਗਰਾਈਂ ਕਲਾਂ, 28 ਜੂਨ (ਸੁਖਮੰਦਰ ਸਿੰਘ ਬਰਾੜ)-ਸੂਬੇ ਅੰਦਰ ਝੋਨੇ ਦੀ ਲਵਾਈ ਜ਼ੋਰਾਂ ’ਤੇ ਚੱਲ ਰਹੀ ਪ੍ਰੰਤੂ ਖੇਤਾਂ ਨੂੰ ਮਿਲਣ ਵਾਲੀ ਬਿਜਲੀ ਦੀ ਸਪਲਾਈ 6 ਤੋਂ 8 ਘੰਟੇ ਮਿਲਣ ਦੀ ਬਜਾਏ ਘੱਟ ਕੇ ਲਗਪਗ 4 ਘੰਟੇ ਰਹਿ ਗਈ। ਜਿਸ ਕਾਰਨ ਪੰਜਗਰਾਈਂ ਕਲਾਂ, ਜਿਉਣ ਵਾਲਾ, ਘਣੀਏ ਵਾਲਾ ਅਤੇ ਔਲਖ ਆਦਿ ਪਿੰਡਾਂ ਦੇ ਕਿਸਾਨ ਡਾਢੇ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਲੋਕ ਮਿਲਣੀਆ ਦੌਰਾਨ 9 ਤੋਂ 5 ਵਜੇ ਤੱਕ ਖੇਤਾਂ ਨੂੰ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪ੍ਰੰਤੂ ਹਕੀਕਤ ਇਹ ਕਿ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਜਿੱਥੇ ਕਿਸਾਨਾਂ ਨੂੰ ਝੋਨਾ ਲਾਉਣ ’ਚ ਦਿੱਕਤ ਆ ਰਹੀ ਹੈ ਉੱਥੇ ਪਹਿਲਾਂ ਲਗਾਏ ਗਏ ਝੋਨੇ ਨੂੰ ਵੀ ਪੂਰਾ ਪਾਣੀ ਨਹੀਂ ਮਿਲ ਰਿਹਾ। ਇਸ ਮਸਲੇ ਨੂੰ ਲੈ ਪੰਜਗਰਾਈਂ ਕਲਾਂ ਦੇ ਕਿਸਾਨ ਸਥਾਨਕ 132 ਕੇ.ਵੀ ਸਬ ਸਟੇਸ਼ਨ ਦੇ ਸਾਹਮਣੇ ਵੱਡੀ ਗਿਣਤੀ ’ਚ ਇਕੱਤਰ ਹੋਏ। ਇਸ ਮੌਕੇ ਕਿਸਾਨ ਗੁਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਝੋਨਾ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਪ੍ਰੰਤੂ ਬਿਜਲੀ ਦੀ ਸਪਲਾਈ ਸਿਰਫ਼ ਚਾਰ ਘੰਟੇ ਹੀ ਮਿਲਣ ਕਰਕੇ ਉਨ੍ਹਾਂ ਝੋਨਾ ਲਾਉਣ ’ਚ ਤਾਂ ਮੁਸ਼ਕਿਲ ਆਉਂਦੀ ਹੀ ਇਸ ਤੋਂ ਇਲਾਵਾ ਲੱਗੇ ਹੋਏ ਝੋਨੇ ਦੀ ਫ਼ਸਲ ਵਿਚ ਪਾਣੀ ਪੂਰਾ ਨਹੀਂ ਆ ਰਿਹਾ। ਕਿਸਾਨ ਯੂਨੀਅਨ ਦੇ ਆਗੂ ਸੁਖਮੰਦਰ ਸਿੰਘ ਮੰਦੀ ਨੇ ਕਿਹਾ ਕਿ ਸੂਬਾ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਮਿਲਣੀਆਂ ਦੌਰਾਨ ਤੀਰ ਛੱਡ ਕੇ ਫੋਕੀਆਂ ਤਾੜੀਆਂ ਬਟੋਰ ਰਿਹਾ ਪ੍ਰੰਤੂ ਹਕੀਕਤ ਇਹ ਕਿ ਖੇਤਾਂ ਅੰਦਰ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਔੜ ਦੀ ਸਥਿਤੀ ਬਣੀ ਹੋਈ ਹੈ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਬਿਜਲੀ ਦੀ ਸਪਲਾਈ ਪੂਰੀ ਨਾ ਮਿਲੀ ਤਾਂ ਉਹ ਬਿਜਲੀ ਘਰ ਦਾ ਘਿਰਾਓ ਕਰਨ ਜਾਂ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਬਿਜਲੀ ਘਰ ਦੇ ਇੰਚਾਰਜ ਤਰਸੇਮ ਸਿੰਘ ਅਤੇ ਐਸ.ਐਸ.ਸੀ. ਸਤਪਾਲ ਸਿੰਘ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਰਮੀ ਜ਼ਿਆਦਾ ਹੋਣ ਕਾਰਨ ਬਿਜਲੀ ਦੀ ਮੰਗ ਪੂਰੀ ਕਰਨ ’ਚ ਮੁਸ਼ਕਿਲ ਆ ਰਹੀ ਹੈ ਜਿਸ ਕਰਕੇ ਸਰਕਾਰੀ ਹੁਕਮਾਂ ਅਨੁਸਾਰ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਦੇ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨਾਂ ਦੀ ਇਸ ਸਮੱਸਿਆ ਸਬੰਧੀ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਕਿਸਾਨ ਆਗੂ ਹਰਦੀਪ ਸਿੰਘ ਮੰਤਰੀ, ਸੁਖਮੰਦਰ ਸਿੰਘ ਬਰਾੜ, ਜਗਦੀਸ਼ ਸਿੰਘ ਦੀਸ਼ਾ ਬਰਾੜ, ਸੁਰਜੀਤ ਸਿੰਘ ਬਰਾੜ, ਜਸਵਿੰਦਰ ਸਿੰਘ ਸ਼ਿੰਦਰ ਬਰਾੜ, ਗੁਰਪਿੰਦਰ ਸਿੰਘ ਪਿੰਦੂ ਸੰਧੂ, ਨੰਬਰਦਾਰ ਸੁਖਮੰਦਰ ਸਿੰਘ ਬਰਾੜ, ਅੰਗਰੇਜ਼ ਸਿੰਘ ਰੋਸਾ, ਹਰਦੀਪ ਸਿੰਘ ਮੰਤਰੀ, ਗੁਰਜੀਤ ਸਿੰਘ ਪੰਮਾ ਬਰਾੜ, ਸੁਖਜਿੰਦਰ ਸਿੰਘ ਸੋਨਾ ਗਿੱਲ, ਖੰਨਾ ਗਿੱਲ, ਇੰਦਰਜੀਤ ਸਿੰਘ ਸੋਨਾ ਬਰਾੜ, ਜੱਸਾ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਬਲਜੀਤ ਸਿੰਘ ਬਰਾੜ, ਜਸਕਰਨ ਸਿੰਘ ਗਿੱਲ, ਕੁਲਦੀਪ ਸਿੰਘ ਬਰਾੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੰਬੇ ਬਿਜਲੀ ਕੱਟਾਂ ਤੋਂ ਕਿਸਾਨ ਮਜ਼ਦੂਰ ਡਾਹਢੇ ਪ੍ਰੇਸ਼ਾਨ ਅਗਲੀ ਖ਼ਬਰ ਫ਼ਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਸੂਬਾ ਕਮੇਟੀ ਦੀ ਸਿਹਤ ਡਾਇਰੈਕਟਰ ਨਾਲ ਹੋਈ ਮੀਟਿੰਗ
Ad Position 24
No active advertisement