05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਡੀ.ਸੀ. ਵਲੋਂ ਸੀ.ਐਚ.ਸੀ. ਭੂਨਾ ਵਿਖੇ ਨਵੀਂ ਡਿਜੀਟਲ ਐਕਸ-ਰੇ ਮਸ਼ੀਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 02-07-2026
ਫ਼ਤਿਹਾਬਾਦ, 1 ਜੁਲਾਈ (ਹਰਬੰਸ ਸਿੰਘ ਮੰਡੇਰ)- ਡਾਕਟਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਨੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਭੂਨਾ ਵਿਖੇ ਸੀ.ਐਸ.ਆਰ. ਅਧੀਨ ਐਨ.ਪੀ.ਸੀ.ਆਈ.ਐਲ. ਗੋਰਖਪੁਰ ਦੁਆਰਾ ਦਾਨ ਕੀਤੀ ਨਵੀਂ ਡਿਜੀਟਲ ਰੇਡੀਓਗ੍ਰਾਫੀ ਐਕਸ-ਰੇ ਮਸ਼ੀਨ ਦਾ ਉਦਘਾਟਨ ਕੀਤਾ। ਉਨ੍ਹਾਂ ਕਮਿਊਨਿਟੀ ਹੈਲਥ ਸੈਂਟਰ ਵਿਖੇ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਵੀ ਪੁੱਛ-ਗਿੱਛ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਆਧੁਨਿਕ ਮਸ਼ੀਨਾਂ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਗੀਆਂ। ਕਮਿਊਨਿਟੀ ਹੈਲਥ ਸੈਂਟਰ ਵਿਖੇ ਨਵੀਂ ਡਿਜੀਟਲ ਰੇਡੀਓਗ੍ਰਾਫੀ ਐਕਸ-ਰੇ ਮਸ਼ੀਨ ਨਾਲ ਭੂਨਾ ਦੇ ਆਲੇ-ਦੁਆਲੇ ਦੇ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਹੁਣ ਹੱਡੀਆਂ ਅਤੇ ਛਾਤੀ ਦੀ ਜਾਂਚ ਲਈ ਜ਼ਿਲ੍ਹਾ ਹੈੱਡਕੁਆਟਰ ਨਹੀਂ ਜਾਣਾ ਪਵੇਗਾ। ਉਨ੍ਹਾਂ ਇਸ ਕੰਮ ਲਈ ਐਨ.ਪੀ.ਸੀ.ਆਈ.ਐਲ. ਗੋਰਖਪੁਰ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡਾਕਟਰ ਦਿਵਸ ਦੀ ਵਧਾਈ ਦਿੱਤੀ। ਮੁੱਖ ਮੈਡੀਕਲ ਅਫ਼ਸਰ ਡਾ. ਬੁੱਧ ਰਾਮ ਨੇ ਕਿਹਾ ਕਿ ਨਵੀਂ ਮਸ਼ੀਨ ਦੇ ਆਉਣ ਨਾਲ ਟੀ.ਬੀ., ਨਮੂਨੀਆ ਅਤੇ ਫ੍ਰੈਕਚਰ ਦੀਆਂ ਟੈਸਟ ਰਿਪੋਰਟਾਂ ਸਕਿੰਟਾਂ ਵਿਚ ਉਪਲਬਧ ਹੋ ਜਾਣਗੀਆਂ। ਇਸ ਮੌਕੇ ਚੇਅਰਮੈਨ ਅਨਿਲ ਕੁਮਾਰ ਜਾਖੜ, ਕਾਰਜਕਾਰੀ ਇੰਜੀਨੀਅਰ ਅਮਨਦੀਪ ਨੈਨ, ਡਾ. ਤਨੂਜਾ, ਡਾ. ਏ.ਕੇ. ਨਿਰਾਲਾ, ਡਾ. ਦੀਪਕ, ਡਾ. ਸੰਨੀ ਮਲਹੋਤਰਾ, ਡਾ. ਨਰਿੰਦਰ ਭੁੱਕਲ, ਮੇਜਰ ਡਾ. ਸ਼ਰਦ ਤੁਲੀ, ਰੋਸ਼ਨ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਪੁਲਿਸ ਤੋਂ ਤਿੰਨ ਪੁਲਿਸ ਕਰਮਚਾਰੀ ਸੇਵਾ ਮੁਕਤ ਹੋਏ ਅਗਲੀ ਖ਼ਬਰ ਡੀ.ਐਲ.ਐਸ.ਏ. ਸਕੱਤਰ ਵਲੋਂ ਬਾਲ ਕੁੰਜ ਆਸ਼ਰਮ ਅਤੇ ਬਾਬਾ ਬੰਸੀ ਵਾਲਾ ਵ੍ਰਿਧ ਆਸ਼ਰਮ ਦਾ ਨਿਰੀਖਣ
Ad Position 24
No active advertisement