ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕਲਾਇਤ ਖੇਤਰ ’ਚੋਂ ਮਹਿਲਾ ਨਸ਼ਾ ਤਸਕਰ 41.18 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 04-07-2026
ਗੂਹਲਾ ਚੀਕਾ (ਕੈਥਲ), 3 ਜੁਲਾਈ (ਓ.ਪੀ. ਸੈਣੀ)-ਜ਼ਿਲ੍ਹਾ ਪੁਲਿਸ, ਪੁਲਿਸ ਸੁਪਰਡੈਂਟ ਮਨਪ੍ਰੀਤ ਸਿੰਘ ਸੂਦਨ ਦੇ ਨਿਰਦੇਸ਼ਾਂ ਹੇਠ, ਜਿੱਥੇ ਲੋਕਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਪੈਦਾ ਕਰ ਰਹੀ ਹੈ, ਉੱਥੇ ਹੀ ਉਹ ਨਸ਼ਾ ਤਸਕਰਾਂ ’ਤੇ ਵੀ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਸੰਬੰਧ ਵਿਚ, ਸੀਆਈਏ ਕਲਾਇਤ ਨੇ ਕਲਾਇਤ ਖੇਤਰ ਵਿੱਚ ਇੱਕ ਮਹਿਲਾ ਨਸ਼ਾ ਤਸਕਰ ਨੂੰ 41.18 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਸੀਆਈਏ ਕਲਾਇਤ ਇੰਚਾਰਜ ਏਐਸਆਈ ਮਨੀਸ਼ ਕੁਮਾਰ, ਏਐਸਆਈ ਰਾਜੀਵ ਕੁਮਾਰ ਅਤੇ ਏ.ਐਸ.ਆਈ. ਸੁਭਾਸ਼ ਦੀ ਅਗਵਾਈ ਵਾਲੀ ਇੱਕ ਟੀਮ ਕਲਾਇਤ ਰਾਸ਼ਟਰੀ ਰਾਜਮਾਰਗ, ਹਿਸਾਰ-ਚੰਡੀਗੜ੍ਹ ‘ਤੇ ਰਾਤ ਦੀ ਗਸ਼ਤ ’ਤੇ ਸੀ। ਪੁਲਿਸ ਨੂੰ ਸੂਤਰਾਂ ਤੋਂ ਖੁਫੀਆ ਜਾਣਕਾਰੀ ਮਿਲੀ ਸੀ ਕਿ ਇੱਕ ਔਰਤ, ਮੀਨੂ, ਜੋ ਕਿ ਸਾਂਸੀ ਬਸਤੀ, ਸਜੂਮਾ ਰੋਡ, ਕਲਾਇਤ ਦੀ ਰਹਿਣ ਵਾਲੀ ਹੈਰੋਇਨ (ਚਿੱਟਾ) ਵੇਚਣ ਦੇ ਕਾਰੋਬਾਰ ਵਿਚ ਸ਼ਾਮਲ ਹੈ। ਉਹ ਇਸ ਸਮੇਂ ਹਾਫੇਦ ਰੋਡ ਕਲਾਇਤ ਤੋਂ ਪਿੰਜੂਪੁਰਾ ਜਾਣ ਵਾਲੀ ਸੜਕ ‘ਤੇ ਕਿਸੇ ਦੀ ਉਡੀਕ ਕਰ ਰਹੀ ਸੀ। ਉਕਤ ਸਥਾਨ ’ਤੇ ਛਾਪਾ ਮਾਰ ਕੇ ਉਸ ਨੂੰ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਜਾ ਸਕਦਾ ਸੀ। ਕਿਉਂਕਿ ਸੂਚਨਾ ਭਰੋਸੇਯੋਗ ਸੀ, ਪੁਲਿਸ ਟੀਮ ਨੇ ਚੌਕਸੀ ਅਤੇ ਮੁਸਤੈਦੀ ਦਿਖਾਉਂਦੇ ਹੋਏ, ਕਲਾਇਤ ਦੇ ਹਾਫੇਦ ਰੋਡ ਤੋਂ ਪਿੰਜੂਪੁਰਾ ਰੋਡ ‘ਤੇ ਛਾਪਾ ਮਾਰਿਆ, ਜਿੱਥੇ ਵਰਣਨ ਨਾਲ ਮੇਲ ਖਾਂਦੀ ਇੱਕ ਔਰਤ ਦਿਖਾਈ ਦਿੱਤੀ। ਏਐਸਆਈ ਰਾਜੀਵ ਅਤੇ ਮਹਿਲਾ ਕਾਂਸਟੇਬਲ ਸੋਨੀਆ ਦੀ ਇੱਕ ਟੀਮ ਨੇ ਸ਼ੱਕੀ ਨੂੰ ਫੜ ਲਿਆ। ਉਸਦੀ ਪਛਾਣ ਮੀਨੂ ਵਜੋਂ ਹੋਈ, ਜੋ ਕਿ ਸਾਂਸੀ ਬਸਤੀ, ਸਜੂਮਾ ਰੋਡ, ਕਲਾਇਤ ਦੀ ਰਹਿਣ ਵਾਲੀ ਹੈ। ਪੁਲਿਸ ਦੀ ਜਾਣਕਾਰੀ ਤੋਂ ਬਾਅਦ, ਈਟੀਓ ਕੈਥਲ ਕੰਚਨ ਪਾਂਡੇ ਮੌਕੇ ‘ਤੇ ਪਹੁੰਚੇ ਅਤੇ ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ ਵਿਚੋਂ 41.18 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤੀ ਗਈ। ਕਲਾਇਤ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਅਤੇ ਦੋਸ਼ੀ ਨੂੰ ਪੀਐਸਆਈ ਸੰਤੋਸ਼ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਕਲਾਇਤ ਪੁਲਿਸ ਸਟੇਸ਼ਨ ਤੋਂ ਮੌਕੇ ’ਤੇ ਪਹੁੰਚੇ। ਮਹਿਲਾ ਦੋਸ਼ੀ ਦਾ ਅਦਾਲਤ ਤੋਂ ਹੋਰ ਪੁੱਛਗਿੱਛ ਲਈ ਦੋ ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੀਂਹ ਨੇ ਫ਼ਸਲਾਂ ਨੂੰ ਲਾਭ ਪਹੁੰਚਾਇਆ ਅਤੇ ਗਰਮੀ ਤੋਂ ਰਾਹਤ ਦਿਵਾਈ ਅਗਲੀ ਖ਼ਬਰ ਐਸ.ਡੀ.ਐਮ. ਮਨੀਸ਼ ਕੁਮਾਰ ਯਾਦਵ ਨੇ ਹੜ੍ਹ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਵੱਖ-ਵੱਖ ਇਲਾਕਿਆਂ ਦਾ ਕੀਤਾ ਦੌਰਾ ਸੰਬੰਧਿਤ...
Ad Position 24
No active advertisement