ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਗੁਰਦੁਆਰਾ ਗੁਮਟਸਰ ਸਾਹਿਬ ਵਿਖੇ ਮੁਫ਼ਤ ਗਤਕਾ ਸਿਖਲਾਈ ਕੈਂਪ ਸਮਾਪਤ

Ad Position 21
No active advertisement
ਅਜੀਤ ਡੈਸਕ 07-07-2026
ਰਤੀਆ, 6 ਜੁਲਾਈ (ਬੇਅੰਤ ਕੌਰ ਮੰਡੇਰ)- ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਗੱਤਕਾ ਅਕੈਡਮੀ ਵਲੋਂ 1 ਜੂਨ ਤੋਂ 5 ਜੁਲਾਈ ਤੱਕ ਸਥਾਨਕ ਗੁਰਦੁਆਰਾ ਗੁਮਟਸਰ ਸਾਹਿਬ ਵਿਖੇ ਲਗਾਏ ਗਏ ਮੁਫ਼ਤ ਗੱਤਕਾ ਸਿਖਲਾਈ ਕੈਂਪ ਦਾ ਸਮਾਪਤੀ ਕੀਤੀ ਗਈ। ਮਹੀਨਾ ਭਰ ਚੱਲੇ ਕੈਂਪ ’ਚ ਗੱਤਕਾ ਕੋਚ ਜਸ਼ਨਦੀਪ ਸਿੰਘ, ਸਾਗਰ ਸਿੰਘ ਅਤੇ ਕਮਲਜੀਤ ਸਿੰਘ ਮਾਨ ਨੇ ਗੱਤਕੇ ਦੀ ਰਵਾਇਤੀ ਮਾਰਸ਼ਲ ਆਰਟ ਦੀ ਸਿਖਲਾਈ ਦਿੱਤੀ। ਸਮਾਪਤੀ ਸਮਾਰੋਹ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਇਕਬਾਲ ਸਿੰਘ ਖੋਖਰ, ਜਥੇਦਾਰ ਕਾਕਾ ਸਿੰਘ ਲਾਧੂਵਾਸ, ਜਥੇਦਾਰ ਗੁਰਮੇਲ ਸਿੰਘ ਸਾਹਿਨਲ, ਜਥੇਦਾਰ ਗਮਦੂਰ ਸਿੰਘ, ਮੈਨੇਜਰ ਰਾਜਿੰਦਰ ਸਿੰਘ ਅਤੇ ਸਮਾਜ ਸੇਵਕ ਹੈਪੀ ਸਿੰਘ ਸੇਠੀ ਸਮੇਤ ਕਈ ਪਤਵੰਤੇ ਮੌਜੂਦ ਸਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਟੱਡੀ ਸਰਕਲ ਨੇ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ, ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਹੈਪੀ ਸਿੰਘ ਸੇਠੀ ਨੇ ਕੈਂਪ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਦਾ ਸੱਦਾ ਦਿੱਤਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਾਕਾ ਸਿੰਘ ਲਾਧੂਵਾਸ ਅਤੇ ਜਥੇਦਾਰ ਇਕਬਾਲ ਸਿੰਘ ਖੋਖਰ ਨੇ ਗੱਤਕਾ ਅਕੈਡਮੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗੱਤਕੇ ਦੀ ਸ਼ਾਨਦਾਰ ਵਿਰਾਸਤ ਨਾਲ ਜੋੜਨਾ ਸਮੇਂ ਦੀ ਲੋੜ ਹੈ। ਸਮਾਗਮ ਦੌਰਾਨ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਭੇਟ ਕੀਤੇ ਗਏ ਜਦੋਂ ਕਿ ਗੱਤਕਾ ਕੋਚਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਪਾਲ ਸਿੰਘ, ਚਰਨਜੀਤ ਸਿੰਘ, ਜੋਬਨ ਸਿੰਘ, ਸਮਰਜੀਤ ਸਿੰਘ, ਨਵਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਦੇ ਬਿਜਲੀ ਵਿਭਾਗ ਦੇ ਐਕਸੀਅਨ ਨਾਲ ਹੱਥੋਪਾਈ, ਜ਼ਬਰਦਸਤੀ ਪੈਸੇ ਦੇਣ ਦੀ ਕੋਸ਼ਿਸ਼ ਦਾ ਵੀਡੀਓ ਆਇਆ ਸਾਹਮਣੇ ਅਗਲੀ ਖ਼ਬਰ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਗਾਂ ਦੀ ਬੇਅਦਬੀ ਕਾਰਨ ਸੰਗਤ ’ਚ ਭਾਰੀ ਰੋਸ ਪੁਲਿਸ ਪ੍ਰਸ਼ਾ...
Ad Position 24
No active advertisement