ਡੱਬਵਾਲੀ, 7 ਜੁਲਾਈ (ਪੱਤਰ ਪ੍ਰੇਰਕ)-ਅਪੈਕਸ ਕਲੱਬ ਡੱਬਵਾਲੀ ਦਾ ਵਿਕਰਮਜੀਤ ਸਿੰਘ ਸੂਰਿਆ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਹੈ। ਨਵੀਂ ਕਾਰਜਕਾਰਨੀ ਦਾ ਸਾਲ 2026-27 ਲਈ ਸਰਬਸੰਮਤੀ ਨਾਲ ਗਠਨ ਕੀਤਾ ਗਿਆ, ਜਿਸ ਵਿੱਚ ਭਾਰਤ ਵਧਵਾ ਨੂੰ ਮੀਤ ਪ੍ਰਧਾਨ, ਵਰੁਣ ਮਿੱਤਲ ਨੂੰ ਸਕੱਤਰ ਅਤੇ ਅਨਿਲ ਸਿੰਗਲਾ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਸੁਖਦੇਵ ਸਿੰਘ ਨੂੰ ਖਜਾਨਚੀ, ਭੁਪਿੰਦਰ ਸਿੰਘ ਨੂੰ ਕਾਨੂੰਨੀ ਸਲਾਹਕਾਰ ਅਤੇ ਪੁਨੀਤ ਸਚਦੇਵਾ ਨੂੰ ਸਲਾਹਕਾਰ ਬਣਾਇਆ ਗਿਆ। ਇਸਦੇ ਇਲਾਵਾ ਫੰਡ ਰੇਜ਼ਿੰਗ ਕਮੇਟੀ ਵਿੱਚ ਪੁਨੀਤ ਗਰੋਵਰ, ਸਰਵਪ੍ਰੀਤ ਸੇਠੀ ਅਤੇ ਚੰਦਰ ਮੋਹਨ ਜੱਗਾ ਨੂੰ ਜ਼ਿੰਮੇਵਾਰੀ ਦਿੱਤੀ ਗਈ। ਕਲੱਬ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਛਿੰਦਰਪਾਲ ਸਿੰਘ ਨੂੰ ਕਲੱਬ ਸਰਵਿਸ ਡਾਇਰੈਕਟਰ, ਸੁਦੇਸ਼ ਕੁਮਾਰ ਨੂੰ ਪੀ.ਆਰ.ਓ. ਅਤੇ ਰਾਜਨ ਸ਼ਰਮਾ ਨੂੰ ਸਰਵਿਸ ਡਾਇਰੈਕਟਰ ਬਣਾਇਆ ਗਿਆ। ਜਦਕਿ ਦਵਿੰਦਰ ਸਿੰਘ ਅਤੇ ਦੀਪਕ ਗਰਗ ਨੂੰ ਮੈਂਬਰਸ਼ਿਪ ਡਾਇਰੈਕਟਰ, ਰਾਹੁਲ ਗੁਪਤਾ ਨੂੰ ਫੈਲੋਸ਼ਿਪ ਡਾਇਰੈਕਟਰ, ਰਾਧੇਸ਼ਿਆਮ ਰਾਜਪੁਰੋਹਿਤ ਅਤੇ ਰੋਹਿਤ ਜੈਨ ਨੂੰ ਪ੍ਰਾਜੈਕਟ ਡਾਇਰੈਕਟਰ, ਕੁਲਵਿੰਦਰ ਸਿੰਘ ਚਹਿਲ ਨੂੰ ਸਪੋਰਟਸ ਐਂਡ ਯੋਗਾ ਡਾਇਰੈਕਟਰ ਅਤੇ ਮੋਹਿਤ ਸ਼ਰਮਾ ਨੂੰ ਐਜੂਕੇਸ਼ਨ ਡਾਇਰੈਕਟਰ ਨਿਯੁਕਤ ਕੀਤਾ ਗਿਆ।
ਵਿਕਰਮਜੀਤ ਸੂਰਿਆ ਲਗਾਤਾਰ ਦੂਜੀ ਵਾਰ ਅਪੈਕਸ ਕਲੱਬ ਦੇ ਪ੍ਰਧਾਨ ਚੁਣੇ
ਅਜੀਤ ਡੈਸਕ
08-07-2026