ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪਾਣੀ ਭਰ ਜਾਣ ’ਤੇ ਅਜ਼ਾਦਪੁਰ ਸਬਜ਼ੀ ਮੰਡੀ ਦਾ ਹੋਇਆ ਬੁਰਾ ਹਾਲ

Ad Position 21
No active advertisement
ਅਜੀਤ ਡੈਸਕ 09-07-2026
ਨਵੀਂ ਦਿੱਲੀ, 8 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਤੇ ਫਲ ਦੀ ਮੰਡੀ ਅਜ਼ਾਦਪੁਰ ਦਿੱਲੀ ਦਾ ਇਨ੍ਹਾਂ ਦਿਨਾਂ ਦੇ ਵਿਚ ਬਾਰਿਸ਼ ਹੋਣ ’ਤੇ ਬੁਰਾ ਹਾਲ ਹੋ ਗਿਆ ਹੈ। ਇਸ ਸਬਜ਼ੀ ਮੰਡੀ ਦੇ ਕਈ ਬਲਾਕਾਂ ਵਿਚ ਪਾਣੀ ਭਰ ਜਾਣ ਦੇ ਨਾਲ ਚਿੱਕੜ ਅਤੇ ਗੰਦਗੀ ਫੈਲਣ ਦੇ ਨਾਲ ਇਥੋਂ ਦੇ ਦੁਕਾਨਦਾਰਾਂ ਤੋਂ ਇਲਾਵਾ ਗਾਹਕਾਂ ਅਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਪਾਰੀ ਪ੍ਰੇਸ਼ਾਨ ਹੋ ਰਹੇ ਹਨ। ਪਾਣੀ ਏਨਾ ਭਰ ਗਿਆ ਹੈ ਕਿ ਛੋਟੇ ਦੁਕਾਨਦਾਰ ਪਾਣੀ ਵਿਚ ਖੜ੍ਹ ਕੇ ਸਬਜ਼ੀ ਫਲ ਵੇਚ ਰਹੇ ਹਨ। ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਪੈਦਲ ਚਲਣਾ ਵੀ ਮੁਸ਼ਕਿਲ ਹੋ ਗਿਆ ਹੈੇ। ਪਲਾਸਟਿਕ ਦੀਆਂ ਥੈਲੀਆ, ਸਬਜ਼ੀਆਂ ਦੇ ਪੱਤੇ ਹਤੇ ਹੋਰ ਕੂੜਾ ਪਾਣੀ ’ਤੇ ਤੈਰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਹਾਲਾਤਾਂ ਦੇ ਵਿਚ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈੇ। ਇਸ ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਅੱਜ ਦੀ ਨਹੀਂ ਬਲਕਿ ਪਿਛਲੇ ਸਾਲਾਂ ਤੋਂ ਹੀ ਅਜਿਹੀ ਹੋ ਰਹੀ ਹੈ। ਇਸ ਸਬਜ਼ੀ ਮੰਡੀ ਦੀ ਐਸੋਸੀਏਸ਼ਨ ਨੇ ਕਈ ਵਾਰ ਇਸ ਬਾਰੇ ਸ਼ਿਕਾਇਤਾਂ ਵੀ ਕੀਤੀਆਂ ਹਨ ਪ੍ਰੰਤੂ ਕੋਈ ਸੁਣਵਾਈ ਹੀ ਨਹੀਂ ਹੋ ਰਹੀ। ਵਪਾਰੀਆਂ ਦਾ ਕਹਿਣਾ ਹੈ ਕਿ ਇਥੋਂ ਦੀ ਸਫਾਈ ਕੇਵਲ ਕਾਗਜ਼ਾਂ ’ਤੇ ਹੀ ਬਣ ਕੇ ਰਹਿ ਗਈ ਹੈ। ਪਾਣੀ ਭਰ ਜਾਣ ’ਤੇ ਸਬਜ਼ੀਆਂ ਅਤੇ ਫਲ ਖਰਾਬ ਹੋ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ.ਰੇਟ ਨੂੰ ਲੈ ਕੇ ਪੰਜਾਬ ਰੋਡਵੇਜ਼ ਤੇ ਪਨਬਸ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ, ਫਿਰੋਜ਼ਪੁਰ ਡਿਪੂ ਤੋਂ ਨਹੀਂ ਚੱਲੀ ਕੋ... ਅਗਲੀ ਖ਼ਬਰ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ 57 ਸਾਲ ਦੀ ਔਰਤ ਦੇ ਫੇਫੜਿਆਂ ਦਾ ਕੀਤਾ ਸਫ਼ਲ ਇਲਾਜ
Ad Position 24
No active advertisement