ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨਕੋਦਰ ਪੁਲਿਸ ਝੂਠੇ ਕੇਸ ਬਣਾ ਕੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਸੁੱਟ ਰਹੀ-ਨਵਜੋਤ ਸਿੰਘ ਦਾਹੀਆ

Ad Position 21
No active advertisement
ਅਜੀਤ ਡੈਸਕ 24-01-2026
ਨਕੋਦਰ, 23 ਜਨਵਰੀ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)- ਨਕੋਦਰ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਝੂਠੀ ਬੱਲੇ ਬੱਲੇ ਕਰਾਉਣ ਬਾਬਤ ਝੂਠੇ ਕੇਸ ਬਣਾ ਕੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਇਹ ਵਿਚਾਰ ਪ੍ਰਗਟਾਉਂਦਿਆਂ ਅੱਜ ਨਕੋਦਰ ਵਿਚ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਸਰਵ ਸਾਥੀ ਕਾਂਗਰਸ ਹਲਕਾ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ, ਆਰ.ਐਮ.ਪੀ. ਆਈ ਵੱਲੋਂ ਦਰਸ਼ਨ ਨਾਹਰ, ਬਹੁਜਨ ਸਮਾਜ ਪਾਰਟੀ ਵੱਲੋਂ ਵਿਜੇ ਮੰਡਾਸ ਆਦਿ ਨੇ ਕਿਹਾ ਕਿ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁੰਹਿਮ ਨੂੰ ਜਿਉਂਦਾ ਰੱਖਣ ਦੀ ਤਾਕ 'ਚ ਪੂਰੇ ਪੰਜਾਬ 'ਚ ਛੋਟਾ ਮੋਟਾ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਘਰਾਂ 'ਚੋਂ ਚੁੱਕ ਕੇ ਉਨ੍ਹਾਂ ਉੱਪਰ ਨਸ਼ੀਲੀਆਂ ਗੋਲੀਆਂ, ਕੈਪਸੂਲ ਪਾ ਕੇ ਜੇਲ੍ਹਾਂ ਵਿਚ ਭੇਜਿਆ ਜਾ ਰਿਹਾ ਹੈ ਜੋ ਸਰਾਸਰ ਧੱਕਾ ਹੈ | ਇੱਥੇ ਹੀ ਬੱਸ ਨਹੀਂ ਪੁਲਿਸ ਥਾਣਿਆਂ 'ਚ ਇਨਸਾਫ਼ ਨਾਂਅ ਦੀ ਕੋਈ ਚੀਜ਼ ਬਾਕੀ ਨਹੀਂ ਰਹੀ, ਛੋਟੇ ਮੋਟੇ ਲੜਾਈ ਝਗੜਿਆਂ ਦੀਆਂ ਦਰਖਾਸਤਾਂ ਉੱਪਰ ਮਹੀਨਿਆਂ ਬੱਧੀ ਬੇਧਿਆਨੀ ਕਰ ਕੇ ਲੋਕਾਂ ਨੂੰ ਖ਼ਰਾਬ ਕੀਤਾ ਜਾਂਦਾ ਹੈ ਤੇ ਅੱਜ ਕੱਲ੍ਹ ਨਿੱਕੇ ਨਿੱਕੇ ਮਸਲਿਆਂ ਨੂੰ ਲੈ ਕੇ ਆਉਂਦੇ ਲੋਕਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਦਰਖਾਸਤ ਆਨਲਾਈਨ ਦਿਓ ਫਿਰ ਕਾਰਵਾਈ ਕੀਤੀ ਜਾਵੇਗੀ ਤੇ ਕੁੱਝ ਲੋਕ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਾਰਨ ਦਰਖਾਸਤ ਆਨਲਾਈਨ ਨਹੀਂ ਕਰ ਸਕਦੇ ਤੇ ਉਹ ਮਾਯੂਸ ਹੋ ਕੇ ਘਰ ਵਾਪਸ ਚਲੇ ਜਾਂਦੇ ਹਨ ਤੇ ਉੱਥੇ ਜਾ ਕੇ ਛੋਟੀ ਲੜਾਈ ਹੋਰ ਵੱਡੀ ਬਣ ਜਾਂਦੀ ਹੈ ਤੇ ਪੁਲਿਸ ਲਈ ਉਸ ਦੀ ਮੋਟੀ ਦਿਹਾੜੀ ਬਣਾਉਣ ਲਈ ਰਾਹ ਪੱਧਰਾ ਹੋ ਜਾਂਦਾ ਹੈ | ਵਰਨਣਯੋਗ ਯੋਗ ਹੈ ਕਿ ਬੀਤੇ ਦਿਨ ਨਕੋਦਰ ਦੀ ਸਿਟੀ ਪੁਲਿਸ ਨੇ ਪਿੰਡ ਮਾਹੂੰਵਾਲ 'ਚੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਤੇ ਉਸ ਪਿੰਡ ਦੇ ਹੋਰ ਨੌਜਵਾਨਾਂ ਦੇ ਮਗਰ ਪੁਲਿਸ ਹੱਥ ਧੋ ਕੇ ਪਈ ਹੋਈ ਹੈ ਤੇ ਪੁਲਿਸ ਬਹਾਨਾ ਇਹ ਬਣਾ ਰਹੀ ਹੈ ਕਿ ਪਿੰਡ ਦੇ ਇੱਕ ਨਸ਼ਾ ਸਮੱਗਲਰ ਨੇ ਪੰਜ ਛੇ ਮਹੀਨੇ ਪਹਿਲਾਂ ਇਹਨਾਂ ਦਾ ਨਾਂਅ ਸਾਡੇ ਕੋਲ ਲਿਆ ਸੀ | ਆਗੂਆਂ ਨੇ ਕਿਹਾ ਕਿ ਪਿੰਡ ਦੀ ਸਮੁੱਚੀ ਪੰਚਾਇਤ ਤੇ ਸਾਰੇ ਪਿੰਡ ਦੇ ਲੋਕਾਂ ਨੇ ਇੱਕ ਮੱਤ ਹੋ ਕੇ ਕਿਹਾ ਕਿ ਇਹਨਾਂ ਲੜਕਿਆਂ ਦਾ ਕਿਸੇ ਵੀ ਨਸ਼ਾ ਸਮਗਲਰ ਨਾਲ ਕਿਸੇ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸੰਬੰਧ ਨਹੀਂ ਹੈ | ਆਗੂਆਂ ਨੇ ਕਿਹਾ ਕਿ ਨਕੋਦਰ ਪੁਲਿਸ ਇਸ ਤਰ੍ਹਾਂ ਦੇ ਘਿਨੋਣੇ ਮਨਸੂਬਿਆਂ ਤੋਂ ਬਾਜ਼ ਆਵੇ | ਬੁਲਾਰਿਆਂ ਨੇ ਕਿਹਾ ਕਿ ਅਸੀਂ ਲੋਕਲ ਪੱਧਰ 'ਤੇ ਨਕੋਦਰ ਪੁਲਿਸ ਖ਼ਿਲਾਫ਼ 28 ਜਨਵਰੀ ਨੂੰ ਸ਼ਹਿਰ 'ਚ ਰੋਸ ਮੁਜ਼ਾਹਰਾ ਕਰ ਕੇ ਨਕੋਦਰ ਦੇ ਰੋਡ ਅਤੇ ਟਰੈਫ਼ਿਕ ਜਾਮ ਕਰਾਂਗੇ | ਇਸ ਮੌਕੇ ਸਰਵ ਸਾਥੀ ਰਾਮਦਾਸ ਸਰਪੰਚ ਪਿੰਡ ਮਾਹੂੰਵਾਲ, ਸੰਦੀਪ ਆਬਾਦੀ, ਨਛੱਤਰ ਨਾਹਰ, ਮੇਜਰ ਖੁਰਲਾਪੁਰ, ਮੁਖਤਿਆਰ ਸਿੰਘ ਹੇਅਰ, ਗੌਰਵ ਜੈਨ, ਵਿਪਨ ਮਹਿੰਮੀ, ਗੁਰਪ੍ਰੀਤ ਸਿੰਘ ਸੰਧੂ, ਸਰਬਜੀਤ ਢੇਰੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਐੱਸ. ਡੀ. ਐੱਮ. ਸ਼ੁਭੀ ਆਂਗਰਾ ਲਹਿਰਾਉਣਗੇ ਤਿਰੰਗਾ ਅਗਲੀ ਖ਼ਬਰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਦੀ ਸ਼ੁਰੂਆਤ
Ad Position 24
No active advertisement