ਕਰਤਾਰਪੁਰ, 30 ਜਨਵਰੀ (ਜਨਕ ਰਾਜ ਗਿੱਲ)- ਪਹਿਲੀ ਫਰਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ਆ ਰਹੇ ਹਨ ਜਿਸ ਸੰਬੰਧੀ ਹਲਕਾ ਕਰਤਾਰਪੁਰ ਦੇ ਸੀਨੀਅਰ ਕਾਂਗਰਸੀ ਆਗੂਆਂ 'ਚ ਵਾਈਸ ਚੇਅਰਮੈਨ ਕਾਂਗਰਸ ਐੱਸ.ਸੀ. ਸੈੱਲ ਅਰਵਿੰਦ ਢਾਂਡਾ, ਕਾਂਗਰਸੀ ਆਗੂ ਤੇ ਕਾਲਜ ਸਕੱਤਰ ਹਰੀਪਾਲ ਅਤੇ ਪੀ.ਏ. ਸ਼ਾਮ ਸੁੰਦਰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਿਆ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਪੁਰਸਕਾਰ ਦਿੱਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ |