ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਵਿਖੇ ਸਾਲਾਨਾ ਐਥਲੈਟਿਕ ਮੀਟ ਸਮਾਪਤ

Ad Position 21
No active advertisement
ਅਜੀਤ ਡੈਸਕ 31-01-2026
ਨਕੋਦਰ, 30 ਜਨਵਰੀ (ਗੁਰਵਿੰਦਰ ਸਿੰਘ)- ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਪਿ੍ੰਸੀਪਲ ਡਾ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਤੇ ਡਾ. ਚਰਨਜੀਤ ਕੌਰ ਦੀ ਦੇਖ-ਰੇਖ ਹੇਠ ਦੋ ਰੋਜ਼ਾ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ | ਐਥਲੈਟਿਕ ਮੀਟ ਦੀ ਸ਼ੁਰੂਆਤ ਉੱਘੇ ਅਥਲੀਟ ਮਨਜੀਤ ਸਿੰਘ ਵਾਈਸ ਪਿ੍ੰਸੀਪਲ ਸਕੈਂਡਰੀ ਸਕੂਲ ਮਹਿਤਪੁਰ ਨੇ ਝੰਡਾ ਲਹਿਰਾ ਕੇ ਕੀਤੀ | ਇਸ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕਾਲਜ ਦੇ ਸਾਬਕਾ ਵਿਦਿਆਰਥੀ ਹਰਜਿੰਦਰ ਸਿੰਘ ਜਿੰਦਰ ਖਾਨੋਵਾਲ, ਨਿੱਕੂ ਪੰਡੋਰੀ, ਓਾਕਾਰ ਸਿੰਘ ਕੰਗ ਤੇ ਸ ਪਰਮਜੀਤ ਸਿੰਘ ਨਿਮਾਜ਼ੀਪੁਰ ਆਦਿ ਨੇ ਸ਼ਿਰਕਤ ਕੀਤੀ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ | ਐਥਲੈਟਿਕ ਮੀਟ ਦੌਰਾਨ ਲੜਕਿਆ ਦੀ ਕੈਟੇਗਰੀ 'ਚੋਂ ਬੈਸਟ ਅਥਲੀਟ ਅਰਸ਼ਦੀਪ ਸਿੰਘ ਅਤੇ ਲੜਕੀਆਂ ਵਿੱਚੋ ਬੈਸਟ ਅਥਲੀਟ ਦਾ ਖਿਤਾਬ ਨਾਜੀਆ ਨੇ ਹਾਸਲ ਕੀਤਾ | ਲੜਕਿਆਂ ਦੀ 100 ਮੀਟਰ ਰੇਸ ਵਿੱਚ ਜਸ਼ਨ ਥਾਪਰ, ਡਿਸਕਸ ਥਰੋ ਵਿੱਚ ਅਰਵਿੰਦਰ ਸਿੰਘ, 1500 ਮੀਟਰ ਰੇਸ ਵਿੱਚ ਰਸ਼ਪਾਲ, ਸੈਕ ਰੇਸ ਵਿੱਚ ਧੰਨਵੀਰ ਸਿੰਘ, 400 ਮੀਟਰ ਰੇਸ ਵਿੱਚ ਸ਼ਹਿਜ਼ਾਦਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ 100 ਮੀਟਰ ਰੇਸ ਵਿੱਚ ਨਾਜ਼ੀਆ, 200 ਮੀਟਰ ਰੇਸ ਵਿੱਚ ਨੇਹਾ, ਸ਼ਾਟਪੁੱਟ ਵਿੱਚ ਪਰਮਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਨੈਲ ਸਿੰਘ ਡਡਵਿੰਡੀ ਵਲੋਂ ਵੰਡੇ ਗਏ ਇਨਾਮਾਂ ਨੂੰ ਸਪਾਂਸਰ ਕੀਤਾ ਗਿਆ | ਸਟਾਫ ਤੇ ਖਿਡਾਰੀਆਂ ਦੀ ਰਿਫਰੈਸ਼ਮੈਂਟ ਲਈ ਮੁੱਖ ਮਹਿਮਾਨ ਮਨਜੀਤ ਸਿੰਘ ਨੇ 3100/- ਰੁਪਏ ਦਾ ਯੋਗਦਾਨ ਪਾਇਆ | ਸਾਬਕਾ ਕਬੱਡੀ ਖਿਡਾਰੀਆਂ ਵਲੋਂ ਬੈਸਟ ਅਥਲੀਟਾਂ ਨੂੰ 2200/- ਰੁਪਏ ਤੇ ਬਾਕੀ ਜੇਤੂ ਖਿਡਾਰੀਆਂ ਨੂੰ ਵੀ ਕੈਸ਼ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ | ਪਿ੍ੰਸੀਪਲ ਡਾ. ਇੰਦਰਜੀਤ ਸਿੰਘ ਤੇ ਪ੍ਰੋਫੈਸਰ ਡਾ. ਚਰਨਜੀਤ ਕÏਰ ਵਲੋਂ ਆਏ ਮਹਿਮਾਨਾਂ ਤੇ ਡਿਊਟੀ ਨਿਭਾਉਣ ਵਾਲੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ਦੁਆਬਾ ਕਿਸਾਨ ਵੈੱਲਫੇਅਰ ਕਮੇਟੀ ਦੀ ਵਿਸ਼ੇਸ਼ ਮੀਟਿੰਗ
Ad Position 24
No active advertisement