ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ <br/>
ਅਜੀਤ ਡੈਸਕ
01-02-2026
ਗੁਰਾਇਆ, (ਬਲਵਿੰਦਰ ਸਿੰਘ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ ਜੋ ਰੁੜਕਾ ਕਲਾਂ ਰੋਡ ਰਵਿਦਾਸ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਤੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਸਮੇਂ ਇੱਥੇ ਹੀ ਸਮਾਪਤ ਹੋਇਆ | ਥਾਂ ਥਾਂ 'ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ ਸਨ | ਸਮਾਗਮ ਦੌਰਾਨ ਡੇਰਾ ਸੰਤ ਗੋਬਿੰਦ ਦਾਸ ਦੇ ਸੰਤ ਦੇਸ ਰਾਜ, ਹਰੀਪੁਰ ਖਾਲਸਾ ਡੇਰਾ ਬਾਬਾ ਰਿਸ਼ੀ ਠਾਕੁਰ ਦਾਸ ਦੇ ਸੰਤ ਰਾਮ ਸੇਵਕ, 108 ਡੇਰਾ ਸੰਤ ਮੇਲਾ ਰਾਮ, ਖ਼ੁਸ਼ੀ ਰਾਮ ਭਰੋਮਜਾਰਾ ਦੇ ਸੰਤ ਬਾਬਾ ਕੁਲਵੰਤ ਰਾਮ, 108 ਡੇਰਾ ਬ੍ਰਹਮ ਦਾਸ ਫਿਲੌਰ ਦੇ ਸੰਤ ਮਹਿੰਦਰ ਪਾਲ, ਡੇਰਾ ਸੰਤ ਫੂਲ ਨਾਥ ਨਾਨਕ ਨਗਰੀ ਚਹੇੜੂ ਦੇ ਸੰਤ ਜਸਪਾਲ ਤੇ ਹੋਰ ਮਹਾਂਪੁਰਸ਼ ਪੁੱਜੇ ਹੋਏ ਸਨ | ਇਸ ਮੌਕੇ ਡੀ.ਐੱਸ.ਪੀ. ਫਿਲੌਰ ਭਰਤ ਮਸੀਹ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ, ਸੰਗਠਨ ਇੰਚਾਰਜ ਸੰਜੇ ਅਟਵਾਲ, ਸਾਬਕਾ ਵਿਧਾਇਕ ਬਲਦੇਵ ਖਹਿਰਾ, ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਚੌਹਾਨ, ਸੁਦੇਸ਼ ਕੁਮਾਰ ਬਿੱਲਾ, ਸੰਜੀਵ ਕੁਮਾਰ ਹੀਰ, ਸਤਿਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਕੁਮਾਰ, ਸਕੱਤਰ ਹੈਪੀ ਮਾਹੀ, ਤੀਰਥ ਰਾਮ, ਮਦਨ ਲਾਲ ਚੌਂਕੜੀਆਂ, ਲੇਖ ਰਾਜ ਚੌਂਕੜੀਆਂ, ਅਵਤਾਰ ਚੰਦ, ਕਪਿਲ, ਸੁਭਾਸ਼ ਚੰਦਰ, ਸੋਖਾ ਠੇਕੇਦਾਰ, ਗੋਰਖਾ ਠੇਕੇਦਾਰ, ਸੰਨ੍ਹੀ, ਬਿੰਦਰ, ਗੁਰਸੇਵਕ ਸਿੰਘ ਤੇ ਹੋਰ ਹਾਜ਼ਰ ਸਨ | ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਤ ਸੰਪਰਦਾਇ, ਸਤਿਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ, ਸਤਿਗੁਰੂ ਰਵਿਦਾਸ ਨੌਜਵਾਨ ਧਰਮਸ਼ਾਲਾ ਪ੍ਰਬੰਧਕ ਕਮੇਟੀ, ਸ਼੍ਰੀ ਗੁਰੂ ਰਵਿਦਾਸ ਹੈਲਥ ਐਂਡ ਸਪੋਰਟਸ ਕਲੱਬ, ਮਾਤਾ ਕਲਸੀ ਜੀ ਲਾਇਬ੍ਰੇਰੀ, ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨ ਸੈਂਟਰ, ਸਤਿਗੁਰੂ ਰਵਿਦਾਸ ਏਕਤਾ ਕਮੇਟੀ ਨਵਾਂ ਮੁਹੱਲਾ, ਸਤਿਗੁਰੂ ਰਵਿਦਾਸ ਮੰਦਰ ਕਮੇਟੀ ਬੋਪਾਰਾਏ, ਸਤਿਗੁਰੂ ਰਵਿਦਾਸ ਨੌਜਵਾਨ ਸੇਵਕ ਸਭਾ, ਗੁਰਾਇਆ ਬਲੱਡ ਸੇਵਾ ਵੈੱਲਫੇਅਰ ਸੁਸਾਇਟੀ ਤੇ ਹੋਰ ਸੰਸਥਾਵਾਂ ਦਾ ਵਿਸ਼ੇਸ਼ ਸਹਿਯੋਗ ਰਿਹਾ |
ਜੰਡਿਆਲਾ ਮੰਜਕੀ, (ਸੁਰਜੀਤ ਸਿੰਘ ਜੰਡਿਆਲਾ) - ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਗੁਰਦੁਆਰਾ ਗੁਰੂ ਰਵਿਦਾਸ ਪੱਤੀ ਗੱਗੜ ਜੰਡਿਆਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਉਤਸਵ ਮਨਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਦੌਰਾਨ ਬੀਬੀਆਂ ਤੇ ਵੀਰਾਂ ਵੱਲੋਂ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਢਾਡੀ ਪਵਿੱਤਰ ਸਿੰਘ ਰੁੜਕਾ ਦੇ ਜਥੇ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਤੇ ਸਬੰਧਤ ਇਤਿਹਾਸ ਵਰਣਨ ਕੀਤਾ ਗਿਆ | ਨਗਰ ਕੀਰਤਨ ਦੌਰਾਨ ਜਿੱਥੇ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਹਾਜ਼ਰੀ ਭਰੀ ਗਈ ਉੱਥੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਵੀ ਨਗਰ ਕੀਰਤਨ 'ਚ ਸ਼ਾਮਿਲ ਸਨ |
ਕਿਸ਼ਨਗੜ੍ਹ, (ਹੁਸਨ ਲਾਲ) - ਪਿੰਡ ਸੰਘਵਾਲ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਵੱਖ-ਵੱਖ ਪੜਾਵਾਂ ਉਪਰੰਤ ਗੁਰਦੁਆਰਾ ਸਿੰਘ ਸਭਾ ਪਹੁੰਚੀ ਜਿੱਥੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕਰਦਿਆਂ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਲੰਗਰ ਵਰਤਾਏ ਗਏ | ਉਪਰੰਤ ਸ਼ੋਭਾ ਯਾਤਰਾ ਗੁਰਦੁਆਰਾ ਜੋਗੀ ਪੀਰ ਸਾਹਿਬ ਵਿਖੇ ਪਹੁੰਚੀ ਜਿੱਥੇ ਸੰਗਤਾਂ ਨੂੰ ਲੰਗਰ ਛਕਾਏ ਗਏ | ਸ਼ਾਮ ਨੂੰ ਸ਼ੋਭਾ ਯਾਤਰਾ ਗੁਰੂ ਰਵਿਦਾਸ ਗੁਰੂ ਘਰ ਵਿਖੇ ਸਮਾਪਤ ਹੋਈ | ਇਸ ਮੌਕੇ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਮੀਤ ਪ੍ਰਧਾਨ ਰਾਜੇਸ਼ ਚੌਹਾਨ, ਸੈਕਟਰੀ ਜਗਦੀਸ਼ ਲਾਲ, ਖਜ਼ਾਨਚੀ ਸਤਪਾਲ, ਰਜਿੰਦਰ ਪਾਲ, ਸੈਕਟਰੀ ਡਾ. ਸੱਤਿਆਪਾਲ, ਗੁਰਿੰਦਰ ਸਿੰਘ, ਉੱਤਮ ਸਿੰਘ, ਜਸਪਾਲ ਸਿੰਘ ਟੀਟੂ, ਲਾਡੀ, ਓਾਕਾਰ ਸਿੰਘ ਬੱਧਣ, ਸਾਜਨ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਮਝੈਲ ਸਿੰਘ, ਸੋਮਲਾਲ, ਲੈਂਹਬਰ, ਕਮਲਜੀਤ ਸਿੰਘ, ਕੁਲਵੀਰ ਸਿੰਘ, ਓਾਕਾਰ ਸਿੰਘ ਫੌਜੀ, ਹਰਜਿੰਦਰ ਜੱਸੀ, ਜਸਵਿੰਦਰ ਜੱਸੀ, ਵਰਿੰਦਰ ਬੱਧਣ, ਸ਼ੰਕਰ ਦਾਸ, ਅਮਰਜੀਤ ਬਬਲੂ, ਖੇਮ ਚੰਦ, ਮੋਹਿਤ, ਬੱਬੂ, ਹਰਸ਼, ਯੁਵਰਾਜ, ਹਨੀ, ਪੰਮੂ, ਅਜੇ ਕੁਮਾਰ, ਰਿੰਕੂ, ਮਿੰਟੂ, ਟੋਨੀ, ਜੀਵਨ ਕੁਮਾਰ, ਬਲਦੇਵ ਰਾਜ ਦੇਬੂ, ਗੁਰਚਰਨ ਦਾਸ ਲੈਚੀ, ਬਲਵਿੰਦਰ ਮਿਸਤਰੀ ਅਰਸ਼, ਮੋਹਿਤ, ਤਾਰਾ ਚੰਦ, ਮੰਨੂ ਆਦਿ ਹਾਜ਼ਰ ਸਨ |