09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਿਜੇ ਕੁਮਾਰ ਸੋਨੀ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਸ਼ਾਹਕੋਟ, 31 ਜਨਵਰੀ (ਬਾਂਸਲ)- ਡਿੰਪਲ ਮੈਡੀਕਲ ਹਾਲ ਦੇ ਮਾਲਕ ਪ੍ਰਦੀਪ ਕੁਮਾਰ ਤੇ ਸੰਦੀਪ ਸੋਨੀ ਦੇ ਪਿਤਾ ਵਿਜੇ ਕੁਮਾਰ ਸੋਨੀ, ਜੋ 29 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਗਰੁੜ ਪੁਰਾਣ ਦੇ ਪਾਠ ਦੇ ਭੋਗ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ | ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਵਿਜੇ ਕੁਮਾਰ ਸੋਨੀ ਨੂੰ ਆਪਣੇ ਭਾਵ ਪੂਰਤ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਟ ਕਰਦਿਆਂ ਸੋਨੀ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਦਵਿੰਦਰ ਸਿੰਘ ਆਹਲੂਵਾਲੀਆ ਚੇਅਰਮੈਨ ਸੇਵਾ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਏ | ਇਸ ਮੌਕੇ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਹਰਦੇਵ ਸਿੰਘ ਪੀਟਾ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਖਦੀਪ ਸਿੰਘ ਕੰਗ ਪੀ.ਏ., ਮਾਸਟਰ ਜਤਿੰਦਰ ਪਾਲ ਸਿੰਘ ਬੱਲ੍ਹਾ, ਰਜੇਸ਼ ਅਗਰਵਾਲ, ਗੌਰਵ ਅਗਰਵਾਲ ਸੀ.ਏ., ਬਿੱਟੂ ਰੂਪੇਵਾਲੀ, ਪਾਲ ਬਾਗਪੁਰ, ਜਿੰਦਰ ਬਾਗਪੁਰ, ਮਦਨ ਲਾਲ ਅਰੋੜਾ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਤਾਰਾ ਚੰਦ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਪਿ੍ੰਸੀਪਲ ਲਖਬੀਰ ਸਿੰਘ ਫੁਲਵਾੜੀ ਸਕੂਲ ਲੋਹੀਆਂ ਖ਼ਾਸ, ਪਿਆਰਾ ਸਿੰਘ, ਜਗਨ ਲਾਲ, ਸੋਨੀ ਬਜਾਜ, ਦਵਿੰਦਰ ਰਿਹਾਨ, ਗਿਆਨ ਸੈਦਪੁਰੀ, ਵਿੱਕੀ ਮਲਸੀਆਂ ਕਰਿਆਨਾ ਸਟੋਰ, ਰਣਧੀਰ ਸਿੰਘ ਰਾਣਾ ਠੇਕੇਦਾਰ ਅਕਾਲੀ ਆਗੂ, ਸੰਜੀਵ ਸੋਬਤੀ ਭਾਜਪਾ ਆਗੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ <br/> ਅਗਲੀ ਖ਼ਬਰ ਪਵਨ ਟੀਨੂੰ ਵਲੋਂ ਪ੍ਰਧਾਨ ਮੰਤਰੀ ਨੂੰ ਆਦਮਪੁਰ ਦੇ ਅਧੂਰੇ ਪੁਲ ਦਾ ਕੰਮ ਸ਼ੁਰੂ ਕਰਵਾਉਣ ਦੀ ਅਪੀਲ <br/>
Ad Position 24