09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ <br/>

Ad Position 21
repet_subhas-goyals [Copy P29]
ਪ੍ਰੋਫੈਸਰ ਤਿ੍ਪਤਾ ਹਾਂਡਾ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪਿ੍ੰਸੀਪਲ ਵਾਣੀ ਦੱਤ ਸ਼ਰਮਾ ਤੇ ਹੋਰ | ਤਸਵੀਰ ਗੁਰਵਿੰਦਰ ਸਿੰਘ <br/> 01-02-2026
ਨਕੋਦਰ, 31 ਜਨਵਰੀ (ਗੁਰਵਿੰਦਰ ਸਿੰਘ)- ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਸਵੀਪ ਯੂਨਿਟ ਨੇ ਪਾਰਲੀਮੈਂਟਰੀ ਡੈਮੋਕ੍ਰੇਸੀ ਐਂਡ ਇਨੋਵੇਟਿਵ ਅਪਰੋਚ ਵਿਸ਼ੇ ਉੱਤੇ ਇੱਕ ਸੈਮੀਨਾਰ ਕਰਵਾਇਆ | ਇਸ ਮੌਕੇ ਰਿਸੋਰਸ ਪਰਸਨ ਦੇ ਤੌਰ 'ਤੇ ਰਿਟਾਇਰਡ ਪ੍ਰੋਫੈਸਰ ਤਿ੍ਪਤਾ ਹਾਂਡਾ, ਸਾਬਕਾ ਮੁਖੀ ਪੋਲੀਟਿਕਲ ਸਾਇੰਸ ਵਿਭਾਗ, ਪੀ.ਸੀ.ਐਮ. ਐਸ. ਡੀ. ਕਾਲਜ ਫਾਰ ਵੂਮੈਨ ਜਲੰਧਰ ਸ਼ਾਮਿਲ ਹੋਏ ਜਿਨ੍ਹਾਂ ਦਾ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਵਾਣੀ ਦੱਤ ਸ਼ਰਮਾ ਵਲੋਂ ਰਸਮੀ ਸਵਾਗਤ ਕੀਤਾ ਗਿਆ | ਰਿਸੋਰਸ ਪਰਸਨ ਪ੍ਰੋਫੈਸਰ ਤਿ੍ਪਤਾ ਹਾਂਡਾ ਨੇ ਵਿਦਿਆਰਥਣਾਂ ਨੂੰ ਵੋਟਰਜ਼ ਡੇ ਦੀ ਮਹੱਤਤਾ ਬਾਰੇ ਦੱਸਿਆ | ਪ੍ਰੋਫੈਸਰ ਕੁਲਵਿੰਦਰ ਵਲੋਂ ਵੋਟਰਾਂ ਨੂੰ ਸਹੁੰ ਚੁੱਕਾਈ ਗਈ | ਕਾਲਜ ਪਿ੍ੰਸੀਪਲ ਮੈਡਮ ਵੱਲੋਂ ਰਿਸੋਰਸ ਪਰਸਨ ਦਾ ਧੰਨਵਾਦ ਕਰਦੇ ਹੋਏ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਤੇ ਸਵੀਪ ਨਕੋਦਰ ਜ਼ੋਨ ਦੇ ਨੋਡਲ ਅਫਸਰ ਪ੍ਰੋ. ਬਲਜੀਤ ਸਿੰਘ ਦਾ ਵੀ ਇਸ ਪ੍ਰੋਗਰਾਮ ਲਈ ਧੰਨਵਾਦ ਕੀਤਾ ਗਿਆ | ਇਹ ਪ੍ਰੋਗਰਾਮ ਪੋਲੀਟੀਕਲ ਸਾਇੰਸ ਵਿਭਾਗ ਦੇ ਪ੍ਰੋ. ਸੁਨੀਲ ਕੁਮਾਰ (ਨੋਡਲ ਅਫਸਰ ਸਵੀਪ), ਪ੍ਰੋ. ਕੁਲਵਿੰਦਰ, ਪ੍ਰੋ. ਮਨਪ੍ਰੀਤ ਕੌਰ ਤੇ ਸਵੀਪ ਨਕੋਦਰ ਜ਼ੋਨ ਦੇ ਨੋਡਲ ਅਫਸਰ ਪ੍ਰੋ. ਬਲਜੀਤ ਸਿੰਘ ਦੀ ਦੇਖ ਰੇਖ ਹੇਠ ਕੀਤਾ ਗਿਆ | ਅੰਤ ਵਿਚ ਰਿਸੋਰਸ ਪਰਸਨ ਵਲੋਂ ਇਕ ਬੂਟਾ ਵੀ ਲਗਾਇਆ ਗਿਆ | ਮੰਚ ਸੰਚਾਲਨ ਪ੍ਰੋਫੈਸਰ ਸੁਨੀਲ ਕੁਮਾਰ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨੀਲਕੰਠ ਦੁਸਹਿਰਾ ਕਮੇਟੀ ਨੇ ਲਗਾਇਆ ਫਲਾਂ ਦਾ ਲੰਗਰ <br/> ਅਗਲੀ ਖ਼ਬਰ ਵਿਜੇ ਕੁਮਾਰ ਸੋਨੀ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ <br/>
Ad Position 24