ਕਰਤਾਰਪੁਰ, 31 ਜਨਵਰੀ (ਜਨਕ ਰਾਜ ਗਿੱਲ) - ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਥਾਨਕ ਰੇਲਵੇ ਰੋਡ 'ਤੇ ਨੀਲਕੰਠ ਦੁਸ਼ਹਿਰਾ ਕਮੇਟੀ ਵਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕਰਦੇ ਹੋਏ ਫਲਾਂ ਦੇ ਲੰਗਰ ਦੀ ਸੇਵਾ ਕਰ ਇਸ ਪਾਵਨ ਦਿਵਸ ਦੀ ਵਧਾਈ ਦਿੱਤੀ ਗਈ | ਸੰਸਥਾ ਵਲੋਂ ਸੰਗਤਾਂ ਲਈ ਲਗਾਏ ਲੰਗਰ ਦਾ ਆਗਾਜ਼ ਸਾਬਕਾ ਚੇਅਰਮੈਨ ਨਰੇਸ਼ ਅਗਰਵਾਲ ਵਲੋਂ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਆਗੂਆਂ 'ਚ ਸੰਸਥਾਪਕ ਨਾਥੀ ਸਨੋਤਰਾ, ਖਜ਼ਾਨਚੀ ਅਸ਼ੋਕ ਬਿੱਟੂ, ਵਿੱਕੀ ਸਨੋਤਰਾ, ਕਾਂਗਰਸੀ ਆਗੂ ਜੰਗ ਬਹਾਦਰ ਪੱਪੂ ਪਹਿਲਵਾਨ, ਵਚਨ ਸਿੰਘ, ਹਰਵੰਸ ਲਾਲ, ਮੁਕੇਸ਼ ਭਾਰਦਵਾਜ, ਸੰਜੈ ਆਨੰਦ, ਮੰਗੀ ਰਾਮ ਪਾਲ ਆਦਿ ਹਾਜ਼ਰ ਸਨ |