09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਦਰਜ਼ ਪ੍ਰਾਈਡ ਸਕੂਲ ਦੇ ਅਧਿਆਪਕ ਸੌਰਵ ਦਾਦਰੀਆ ਐੱਨ.ਸੀ.ਸੀ. ਦੇ ਸੈਕਿੰਡ ਰੈਂਕ ਅਫ਼ਸਰ ਬਣੇ <br/>

Ad Position 21
repet_subhas-goyals [Copy P29]
ਐੱਨ.ਸੀ.ਸੀ. ਦੇ ਸੈਕਿੰਡ ਰੈਂਕ ਅਫ਼ਸਰ ਬਣਨ 'ਤੇ ਸੌਰਵ ਦਾਦਰੀਆ ਦੇ ਸਟਾਰ ਲਗਾਉਂਦੇ ਹੋਏ ਕਮਾਂਡਿੰਗ ਅਫ਼ਸਰ ਕਰਨਲ ਆਰ.ਕੇ. ਚੌਹਾਨ ਤੇ ਐਡਮਿਨ ਅਫ਼ਸਰ ਕਰਨਲ ਸੁਰਿੰਦਰਪਾਲ ਸਿੰਘ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 01-02-2026
ਮਲਸੀਆਂ, 31 ਜਨਵਰੀ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੇ ਅਧਿਆਪਕ ਸੌਰਵ ਦਾਦਰੀਆ ਦੀ ਨੈਸ਼ਨਲ ਕੈਡਿਟ ਕੋਰ ਐੱਨ.ਸੀ.ਸੀ. ਵਿਚ ਬਤੌਰ ਸੈਕਿੰਡ ਰੈਂਕ ਅਫ਼ਸਰ ਵਜੋਂ ਤਰੱਕੀ ਹੋਈ ਹੈ | ਇਸ ਸੰਬੰਧੀ ਸਮਾਗਮ 21 ਪੰਜਾਬ ਬਟਾਲੀਅਨ ਐੱਨ.ਸੀ.ਸੀ. ਕਪੂਰਥਲਾ ਯੂਨਿਟ ਵਿਖੇ ਕਰਵਾਇਆ ਗਿਆ ਜਿੱਥੇ ਕਮਾਂਡਿੰਗ ਅਫ਼ਸਰ ਕਰਨਲ ਆਰ.ਕੇ. ਚੌਹਾਨ ਤੇ ਐਡਮਿਨ ਅਫ਼ਸਰ ਕਰਨਲ ਸੁਰਿੰਦਰਪਾਲ ਸਿੰਘ ਨੇ ਸੌਰਵ ਦਾਦਰੀਆ ਦੇ ਸਟਾਰ ਲਗਾ ਕੇ ਉਨ੍ਹਾਂ ਨੂੰ ਰੈਂਕ ਪ੍ਰਦਾਨ ਕੀਤਾ | ਇਸ ਪ੍ਰਾਪਤੀ 'ਤੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪਿ੍ੰਸੀਪਲ ਰਜਨੀ ਬਾਲਾ ਨੇ ਕਿਹਾ ਕਿ ਸੌਰਵ ਦਾਦਰੀਆ ਨੇ ਮਿਹਨਤ ਸਦਕਾ ਇਹ ਸਨਮਾਨ ਹਾਸਿਲ ਕੀਤਾ ਹੈ | ਸੌਰਵ ਦਾਦਰੀਆ ਪਿਛਲੇ 4 ਸਾਲ ਤੋਂ ਸਕੂਲ ਵਿਚ ਐੱਨ.ਸੀ.ਸੀ. ਤੇ ਐੱਨ.ਐੱਸ.ਐੱਸ. ਯੂਨਿਟਾਂ ਦੇ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਹਨ | ਦਾਦਰੀਆ ਦੀ ਸਖ਼ਤ ਮਿਹਨਤ ਸਦਕਾ ਹੀ ਸਕੂਲ ਵਿਚ ਇਹ ਯੂਨਿਟ ਸ਼ੁਰੂ ਹੋ ਸਕਿਆ ਹੈ ਤੇ ਇਸ ਸਮੇਂ ਕੈਡਿਟਾਂ ਦਾ ਤੀਜਾ ਬੈੱਚ ਸਿਖਲਾਈ ਲੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੌਰਵ ਦਾਦਰੀਆ ਦੀ ਅਗਵਾਈ 'ਚ ਸਕੂਲ ਦੀ ਐੱਨ.ਸੀ.ਸੀ. ਟੀਮ ਨੇ ਹੜ੍ਹਾਂ ਦੌਰਾਨ ਪਿੰਡ ਥੰਮੂਵਾਲ ਵਿਖੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਤੇ ਆਪਣਾ ਯੋਗਦਾਨ ਪਾਇਆ | ਇਸ ਮੌਕੇ ਮੈਡਮ ਰਾਜਵੀਰ ਕੌਰ, ਲਵਿਸ਼ ਜੋਸ਼ੀ, ਵਰੁਣ ਪੰਕਜਜੀਤ ਕੌਰ, ਸੰਦੀਪ ਗਿੱਲ, ਸੁਰੇਖਾ ਅਗਰਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਤੋਂ ਲੋਕ ਬਹੁਤ ਖ਼ੁਸ਼- ਰੂਪ ਲਾਲ ਸ਼ਰਮਾ ਸ਼ਾਹਕੋਟ ਦੇ ਵਾਰਡ ਨੰਬਰ-3 'ਚ... ਅਗਲੀ ਖ਼ਬਰ ਨੀਲਕੰਠ ਦੁਸਹਿਰਾ ਕਮੇਟੀ ਨੇ ਲਗਾਇਆ ਫਲਾਂ ਦਾ ਲੰਗਰ <br/>
Ad Position 24