ਸ਼ਾਹਕੋਟ, 22 ਫ਼ਰਵਰੀ (ਨਗਿੰਦਰ ਸਿੰਘ ਬਾਂਸਲ)- ਢੰਡੋਵਾਲ ਵੈੱਲਫ਼ੇਅਰ ਆਰਗੇਨਾਈਜੇਸ਼ਨ, ਐੱਨ.ਆਰ.ਆਈ. ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਦੇ ਖੇਡ ਸਟੇਡੀਅਮ 'ਚ 11 ਜੋੜਿਆਂ ਦਾ ਆਨੰਦ ਕਾਰਜ ਕਰਵਾਇਆ ਗਿਆ | ਹਜ਼ੂਰੀ ਰਾਗੀ ਭਾਈ ਕਾਬਲ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਅੰਮਿ੍ਤਸਰ ਵਾਲਿਆਂ ਨੇ ਅਰਦਾਸ ਕੀਤੀ | ਸਮੂਹਿਕ ਵਿਆਹ ਸਮਾਗਮ ਦੇ ਅਗਲੇ ਦੌਰ ਵਿਚ ਸਿਆਸੀ ਤੇ ਸਮਾਜਿਕ ਆਗੂਆਂ ਨੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ | ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਕਾਂਗਰਸ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸੇਵਾ ਮੁਕਤ ਐਸ.ਐਸ.ਪੀ. ਕੁਲਵਿੰਦਰ ਸਿੰਘ ਥਿਆੜਾ ਨੇ ਢੰਡੋਵਾਲ ਵੈਲਫ਼ੇਅਰ ਆਰਗੇਨਾਈਜੇਸ਼ਨ ਤੇ ਚੱਠਾ ਪਰਿਵਾਰ ਦੇ ਉੱਦਮ ਦੀ ਸ਼ਲਾਘਾ ਕੀਤੀ | ਸਮਾਗਮ ਦੇ ਮੁੱਖ ਪ੍ਰਬੰਧਕ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਨੇ ਹੋਰ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਮੰਚ ਸੰਚਾਲਨ ਵੀ ਕੀਤਾ | ਸ. ਚੱਠਾ ਨੇ ਸਮੂਹਿਕ ਵਿਆਹ ਸਮਾਗਮ 'ਚ ਸਹਿਯੋਗ ਦੇਣ ਵਾਲਿਆਂ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ | ਵਿਆਹ ਦੌਰਾਨ ਘਰ ਦੀ ਮੁਖੀ ਔਰਤ ਵੱਲੋਂ ਨਿਭਾਏ ਜਾਂਦੇ ਫਰਜ਼ ਕੁਲਵੰਤ ਕੌਰ ਚੱਠਾ ਨੇ ਬਾਖ਼ੂਬੀ ਨਿਭਾਏ | ਪਹਿਲਵਾਨ ਨਛੱਤਰ ਸਿੰਘ ਸੱਤੀ ਤੇ ਜਗਤਾਰ ਸਿੰਘ ਖਾਲਸਾ ਨੇ ਪੂਰੇ ਪ੍ਰਬੰਧਾਂ ਦੀ ਦੇਖ ਰੇਖ ਕੀਤੀ | ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਲਖਬੀਰ ਸਿੰਘ ਚੱਠਾ ਯੂ.ਕੇ., ਕੁਲਵੰਤ ਸਿੰਘ ਚੱਠਾ, ਉਘੇ ਸਮਾਜ ਸੇਵਕ ਹਰਬੰਸ ਸਿੰਘ ਚੰਦੀ, ਸੇਵਾ ਮੁਕਤ ਡੀ.ਐਸ.ਪੀ. ਭੁਪਿੰਦਰ ਸਿੰਘ ਥਿੰਦ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ., ਸਾਬਕਾ ਚੇਅਰਮੈਨ ਅਸ਼ਵਿੰਦਰਪਾਲ ਸਿੰਘ ਖਹਿਰਾ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਮੀਤ ਪ੍ਰਧਾਨ ਪਰਮਜੀਤ ਕੌਰ ਬਜਾਜ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਡਾ. ਜਗਤਾਰ ਸਿੰਘ ਚੰਦੀ ਸਾਬਕਾ ਮੈਂਬਰ ਸਟੀਲ ਅਥਾਰਟੀ ਆਫ਼ ਇੰਡੀਆ, ਬਲਿਹਾਰ ਸਿੰਘ ਚੱਠਾ ਨੰਬਰਦਾਰ, ਨਛੱਤਰ ਸਿੰਘ ਸੱਤੀ ਪਹਿਲਵਾਨ, ਜਗਤਾਰ ਸਿੰਘ ਖਾਲਸਾ, ਵਾਤਾਵਰਨ ਸੁਧਾਰ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਬੰਟੀ ਬੱਠਲਾ, ਟਿੰਪੀ ਕੁਮਰਾ, ਬੂਟਾ ਸਿੰਘ ਕਲਸੀ ਐਮ.ਸੀ., ਕਰਨਲ ਸ਼ਰਨਜੀਤ ਸਿੰਘ ਬਾਜਵਾ (ਚੰਡੀਗੜ੍ਹ), ਬਾਬਾ ਜਸਵੰਤ ਸਿੰਘ, ਬਲਵਿੰਦਰ ਸਿੰਘ ਯੂ.ਐਸ.ਏ., ਗੁਰਪਾਲ ਸਿੰਘ ਪਾਲੀ ਚੱਠਾ, ਬੂਟਾ ਸਿੰਘ ਕੋਟਲੀ, ਮਦਨ ਲਾਲ ਅਰੋੜਾ, ਜਤਿੰਦਰ ਪਾਲ ਸਿੰਘ ਜੱਸਲ, ਗਗਨਦੀਪ ਸਿੰਘ ਜੌੜਾ, ਜਸਪਾਲ ਸਿੰਘ ਚੱਠਾ, ਨੱਥਾ ਸਿੰਘ ਜਾਫ਼ਰਵਾਲ ਆਦਿ ਹਾਜ਼ਰ ਸਨ |