ਕਿਸ਼ਨਗੜ੍ਹ, 16 ਅਪ੍ਰੈਲ (ਹੁਸਨ ਲਾਲ)-ਸੀ. ਬੀ. ਐਸ. ਈ. ਬੋਰਡ ਵਲੋਂ ਦਸਵੀਂ ਕਲਾਸ 'ਚ ਸਰੂਪ ਪਬਲਿਕ ਸਕੂਲ ਦੇ 36 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿਚ ਸ਼ਾਨਦਾਰ ਸਫਲਤਾ ਹਾਸਿਲ ਕੀਤੀ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਨੀਰਜ ਸੰਧੂ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਇਸ ਵਿਚ ਆਰਤੀ ਤੇ ਗਿਤਿਕਾ ਨੇ ਪਹਿਲਾ ਦਰਜਾ 90 ਫੀਸਦੀ ਅੰਕ, ਦੂਜਾ ਦਰਜਾ ਨਿਖਿਲ ਕੁਮਾਰ ਯਾਦਵ 87 ਫੀਸਦੀ, ਰਿਤਿਕਾ ਤੇ ਕੋਮਲਪ੍ਰੀਤ ਕੌਰ ਨੇ 83 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੀ ਮੈਨੇਜਮੈਂਟ ਕਮੇਟੀ ਚੇਅਰਮੈਨ ਸਰਫਰਾਜ ਸਿੰਘ ਢੇਸੀ, ਚੇਅਰਪਰਸਨ ਮੈਡਮ ਉਪਿੰਦਰਜੀਤ ਕੌਰ ਤੇ ਪਿ੍ੰਸੀਪਲ ਨੀਰਜ ਕੁਮਾਰੀ ਸੰਧੂ ਨੇ ਸਕੂਲ ਦੇ ਸਮੂਹ ਸਟਾਫ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਬੱਚਿਆਂ ਨੂੰ ਅੱਗੇ ਤੋਂ ਹੋਰ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤੀ |