ਨੂਰਮਹਿਲ, 16 ਅਪ੍ਰੈਲ (ਤਜਿੰਦਰ ਕੁਮਾਰ)-ਸ੍ਰੀ ਪਰਸ਼ੂਰਾਮ ਸੇਵਾ ਦਲ ਨੂਰਮਹਿਲ ਵਲੋਂ ਭਗਵਾਨ ਪਰਸ਼ੂਰਾਮ ਦੇ ਤਪ ਸਥਾਨ ਤੱਕ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਬਾਰੇ ਸ੍ਰੀ ਪਰਸ਼ੂਰਾਮ ਸੇਵਾ ਦਲ ਦੇ ਮੁੱਖ ਸੇਵਾਦਾਰ ਰਾਜ ਬਹਾਦਰ ਸੰਧੀਰ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਦੀ ਜੈਅੰਤੀ, ਅਕਸ਼ੈ ਤਿ੍ਤੀਆ ਦੇ ਮੌਕੇ ਐਤਵਾਰ 19 ਅਪ੍ਰੈਲ ਨੂੰ ਸਵੇਰੇ 9:30 ਵਜੇ ਸੰਗਤ ਸ਼ਿਵਾ ਪਬਲਿਕ ਸਕੂਲ ਦੇ ਨੇੜੇ ਤੋਂ ਰਵਾਨਾ ਹੋਵੇਗੀ | ਇਹ ਸਥਾਨ ਫਗਵਾੜਾ ਦੇ ਨੇੜੇ ਸਥਿਤ ਹੈ | ਯਾਤਰਾ ਲਈ ਸ਼ਹਿਰ ਭਰ ਦੀ ਸੰਗਤ ਵਿਚ ਕਾਫ਼ੀ ਉਤਸ਼ਾਹ ਹੈ |