ਸ਼ਾਹਕੋਟ, 16 ਅਪ੍ਰੈਲ (ਬਾਂਸਲ)- ਸਵ. ਹਰੀ ਸਿੰਘ ਧਾਲੀਵਾਲ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ, ਗ੍ਰਾਮ ਪੰਚਾਇਤ ਪਿੰਡ ਨਵਾਂ ਕਿਲਾ ਅਤੇ ਨਗਰ ਨਿਵਾਸੀਆਂ ਵੱਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ¢ ਇਸ ਮÏਕੇ ਗੁਰਦੁਆਰਾ ਸ਼ਹੀਦ ਅਸਥਾਨ ਨਵਾਂ ਕਿਲਾ ਦੇ ਪ੍ਰਧਾਨ ਜ਼ਗਦੀਸ਼ ਸਿੰਘ ਚਾਨਾ ਵੱਲੋਂ ਸਵ. ਸਰਪੰਚ ਅੰਮਿ੍ਤਪਾਲ ਸਿੰਘ ਧਨੋਆ, ਉਨ੍ਹਾਂ ਦੇ ਸਪੁੱਤਰ ਸਵ. ਤਰਨਦੀਪ ਸਿੰਘ ਧਨੋਆ ਨੂੰ ਸਮਰਪਿਤ ਇਕ ਸਪੈਸ਼ਲ ਕੁਸ਼ਤੀ ਗਿੰਦਾ ਗਾਂਧਰਾਂ ਅਤੇ ਸੰਨੀ ਰਾਮੇਵਾਲ ਦਰਮਿਆਨ ਕਰਵਾਈ ਗਈ ਜਿਸ ਦੇ ਜੇਤੂ ਪਹਿਲਵਾਨ ਗਿੰਦਾ ਗਾਂਧਰਾਂ ਨੂੰ 51 ਹਜ਼ਾਰ ਰੁਪਏ ਦਾ ਇਨਾਮ ਪ੍ਰਧਾਨ ਚਾਨਾ ਵੱਲੋਂ ਦਿੱਤਾ ਗਿਆ¢ ਇਸ ਮÏਕੇ ਹੋਰ ਨਾਮੀ ਪਹਿਲਵਾਨਾਂ ਵਿਚਕਾਰ ਵੀ ਦਿਲਚਸਪ ਕੁਸ਼ਤੀਆਂ ਹੋਈਆਂ ਜਿਨ੍ਹਾਂ ਦੇ ਜੇਤੂਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਧਨੋਆ, ਸਰਬਜੀਤ ਸਿੰਘ ਸਾਬੀ ਸਰਪੰਚ, ਜਗਤਾਰ ਸਿੰਘ ਖਾਲਸਾ ਪ੍ਰਧਾਨ ਸਹਿਕਾਰੀ ਸਭਾ ਢੰਡੋਵਾਲ, ਸ਼ਮੀ ਅਰੋੜਾ, ਸੁਰੇਸ਼ ਕੁਮਾਰ ਅਰੋੜਾ, ਹਰਪ੍ਰੀਤ ਸਿੰਘ ਪੀਤਾ, ਜਸਪਾਲ ਸਿੰਘ ਜੋਸ਼ਨ, ਜਸਵਿੰਦਰ ਸਿੰਘ, ਭੀਮਾ ਪਹਿਲਵਾਨ, ਸਤਨਾਮ ਸਿੰਘ ਸਿਦਕੀ, ਜਗਦੀਸ਼ ਸਿੰਘ, ਗੁਰਮੇਲ ਸਿੰਘ ਚਾਨਾ, ਸਵਰਨ ਸਿੰਘ, ਸੁਖਜਿੰਦਰ ਸਿੰਘ ਸੁੱਖ, ਤਰਲੋਕ ਸਿੰਘ, ਦਲਵੀਰ ਸਿੰਘ, ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਧਾਲੀਵਾਲ, ਤਰਲੋਚਨ ਸਿੰਘ ਚਾਨਾ, ਇੰਦਰਜੀਤ ਸਿੰਘ, ਡਾ ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਓਕਾਂਰ ਸਿੰਘ, ਪ੍ਰਭਦੀਪ ਸਿੰਘ, ਗੁਰਮਿੰਦਰ ਸਿੰਘ, ਜਗਮੋਹਣ ਸਿੰਘ ਆਦਿ ਹਾਜ਼ਰ ਸਨ¢