ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਰੈੱਡ ਸਾਇਰਨ ਵੱਜਦਿਆਂ ਹੀ ਛਾ ਗਿਆ ਹਨੇਰਾ, 15 ਮਿੰਟ ਬਾਅਦ ਆਲ ਕਲੀਅਰ ਸਿਗਨਲ ਤਾਂ ਪੀੜਤਾਂ ਦੀ ਟੀਮ 'ਚ ਡਟੀਆਂ ਟੀਮਾਂ!

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਜਤਿੰਦਰ ਪੰਮੀ)-ਠੀਕ ਅੱਠ ਵੱਜਦਿਆਂ ਹੀ ਸਾਰੇ ਰੈੱਡ ਸਾਇਰਨ ਵੱਜਣਾ ਸ਼ੁਰੂ ਹੋਇਆ ਤਾਂ ਸਾਰੇ ਪਾਸੇ ਹਨੇਰਾ ਛਾ ਗਿਆ | 15 ਮਿੰਟ ਦੇ ਵਕਫ਼ੇ ਬਾਅਦ 2 ਮਿੰਟਾਂ ਲਈ ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ (ਆਲ ਕਲੀਅਰ ਸਿਗਨਲ) ਵੱਜਣ ਦੇ ਨਾਲ ਹੀ ਬਚਾਅ ਕਾਰਜਾਂ ਲਈ ਤਾਇਨਾਤ ਟੀਮਾਂ ਹਰਕਤ 'ਚ ਆਈਆਂ | ਇਕ ਪਾਸੇ ਅੱਗ ਲੱਗੀ ਦਿਖਾਈ ਦਿੱਤੀ ਤਾਂ ਬਚਾਅ ਟੀਮਾਂ ਓਧਰ ਨੂੰ ਭੱਜੀਆ ਅਤੇ ਤੁਰੰਤ ਹੀ ਫਾਇਰ ਬਿ੍ਗੇਡ ਦੀ ਗੱਡੀ ਲੈ ਕੇ ਫਾਇਰ ਸੇਫਟੀ ਮੁਲਾਜ਼ਮ ਪੁੱਜੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ | ਇਸ ਦੇ ਨਾਲ ਹੀ ਐਸ. ਡੀ. ਆਰ. ਐਫ., ਸਿਵਲ ਡਿਫੈਂਸ, ਸਿਹਤ ਵਿਭਾਗ ਤੇ ਬਚਾਅ ਕਾਰਜਾਂ ਲਈ ਤਾਇਨਾਤ ਵਿਭਾਗਾਂ ਦੇ ਵਲੰਟੀਅਰ ਤੁਰੰਤ ਅੱਗ ਵਾਲੀ ਥਾਂ 'ਤੇ ਪੁੱਜੇ | ਇਹ ਦਿ੍ਸ਼ ਸ਼ੁੱਕਰਵਾਰ ਸ਼ਾਮ ਨੂੰ 8 ਵਜੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੇ ਕੈਂਪਸ 'ਚ ਰੱਖੀ ਗਈ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਦੌਰਾਨ ਦੇਖਣ ਨੂੰ ਮਿਲਿਆ | ਇਹ ਐਕਸਰਸਾਈਜ਼ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਐਸ. ਡੀ. ਐਮ. ਨਵਦੀਪ ਸਿੰਘ ਵਲੋਂ ਬ੍ਰੀਫਿੰਗ ਉਪਰੰਤ ਕਰਵਾਈ ਗਈ | ਇਸ ਦੌਰਾਨ ਰਾਤ 8 ਵਜੇ ਤੋਂ 8:15 ਤੱਕ ਬਲੈਕਆਊਟ ਉਪਰੰਤ ਸੰਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਅੱਗ ਬੁਝਾਊ ਕਾਰਵਾਈ, ਸਰਚ ਤੇ ਬਚਾਅ ਕਾਰਜ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀ ਵਿਅਕਤੀਆਂ ਨੂੰ ਕੱਢਣ, ਟ੍ਰੈਫਿਕ ਤੇ ਭੀੜ ਕੰਟਰੋਲ ਦੇ ਉਪਾਵਾਂ ਦੀ ਰਿਹਰਸਲ ਕੀਤੀ ਗਈ | ਅਭਿਆਸ ਦੌਰਾਨ ਸਿਵਲ ਡਿਫੈਂਸ ਦੇ ਕਮਾਂਡੈਂਟ ਜਸਕਰਨ ਸਿੰਘ ਦੀ ਅਗਵਾਈ 'ਚ ਸਿਵਲ ਡਿਫੈਂਸ ਦੇ ਚੀਫ ਵਾਰਡਨ ਪਿ੍ਤਪਾਲ ਸਿੰਘ ਨੌਟੀ ਸਮੇਤ ਡਵੀਜ਼ਨਲ ਵਾਰਡਨ, ਪੋਸਟ ਵਾਰਡਨ, ਸੈਕਟਰ ਵਾਰਡਨ ਤੇ ਵਲੰਟੀਅਰ, ਜ਼ਿਲ੍ਹਾ ਪੁਲਿਸ, ਸਿਹਤ ਵਿਭਾਗ, ਨਗਰ ਨਿਗਮ, ਐਸ. ਡੀ. ਆਰ. ਐਫ., ਐਨ. ਸੀ. ਸੀ. ਤੇ ਹੋਮਗਾਰਡਜ਼ ਦੇ ਜਵਾਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪੋ-ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ | ਇਸ ਮੌਕੇ ਗੱਲਬਾਤ ਕਰਦਿਆਂ ਐਸ. ਡੀ. ਐਮ. ਜਲੰਧਰ-1 ਨਵਦੀਪ ਸਿੰਘ ਨੇ ਦੱਸਿਆ ਕਿ ਇਹ ਅਭਿਆਸ ਪਿਛਲੇ ਸਾਲ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨਾਲ ਹੋਈ ਏਅਰ ਸਟਰਾਈਕ ਦੌਰਾਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਕੀਤਾ ਗਿਆ ਹੈ ਤਾਂ ਜੋ ਲੋਕ ਜੰਗ ਵਰਗੀ ਸਥਿਤੀ ਪੈਦਾ ਹੋਣ 'ਤੇ ਘਬਰਾਉਣ ਨਾਲ ਸਗੋਂ ਸੰਜਮ ਤੇ ਬਹਾਦਰੀ ਨਾਲ ਆਪਣੀ ਤੇ ਹੋਰਨਾਂ ਦੀ ਸੁਰੱਖਿਆ ਲਈ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਸਕਣ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਨੀਤੀ ਆਯੋਗ ਨੇ ਸਾਲ 'ਚ ਦੋ ਵਾਰ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ | ਇਸੇ ਤਹਿਤ ਹੀ ਅੱਜ ਦੀ ਇਹ ਮੌਕ ਡਰਿੱਲ ਕੀਤੀ ਗਈ ਹੈ ਤੇ ਅਗਲੀ ਮੌਕ ਡਰਿੱਲ ਹੁਣ ਨਵੰਬਰ ਮਹੀਨੇ 'ਚ ਕਰਵਾਈ ਜਾਵੇਗੀ | ਓਧਰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਇਹ ਇਕ ਰੁਟੀਨ ਅਭਿਆਸ ਸੀ | ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਦੀ ਤਿਆਰੀ ਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਚੁੱਕੇ ਜਾਂਦੇ ਜ਼ਰੂਰੀ ਕਦਮਾਂ ਨੂੰ ਚੈੱਕ ਕਰਨ ਲਈ ਰੁਟੀਨ 'ਚ ਅਜਿਹੀ ਮੌਕ ਡਰਿੱਲ ਕਰਵਾਈ ਜਾਂਦੀ ਹੈ | ਇਸ ਤੋਂ ਇਲਾਵਾ ਜਾਗਰੂਕਤਾ ਵੀ ਪੈਦਾ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਸੇ ਵੀ ਐਮਰਜੈਂਸੀ ਹਾਲਤ 'ਚ ਖੁਦ ਤੇ ਹੋਰਨਾਂ ਕਿਸ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਤੋਂ ਬਾਅਦ ਕਹਿਰ ਦੀ ਗਰਮੀ ਤੋਂ ਮਿਲ ਸਕਦੀ ਹੈ ਕੁਝ ਰਾਹਤ ਅਗਲੀ ਖ਼ਬਰ ਰਾਤ ਨੂੰ ਜਲੰਧਰ ਵਿਚ 9 ਵਜੇ ਲੱਗਾ ਬਿਜਲੀ ਕੱਟ
Ad Position 24
No active advertisement