ਚੁਗਿੱਟੀ/ਜੰਡੂਸਿੰਘਾ, 1 ਮਈ (ਨਰਿੰਦਰ ਲਾਗੂ)-ਬੀਤੇ ਕੱਲ੍ਹ ਸਥਾਨਕ ਭਾਰਤ ਨਗਰ ਵਿਖੇ ਕੌਂਸਲਰ ਮਨਮੋਹਨ ਸਿੰਘ ਰਾਜੂ ਦੇ ਬੇਟੇ 'ਤੇ ਇਕ ਸਫਾਈ ਕਰਮਚਾਰੀ ਨੂੰ ਕੁੱਟਣ ਦੇ ਲੱਗੇ ਦੋਸ਼ ਵਾਲੇ ਮਾਮਲੇ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਵਲੋਂ ਥਾਣਾ ਰਾਮਾਮੰਡੀ ਵਿਖੇ ਪਹੁੰਚ ਕੇ ਇਨਸਾਫ਼ ਦੀ ਮੰਗ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਪੀੜਤ ਰੋਹਿਤ ਅਤੇ ਹੋਰ ਕਰਮਚਾਰੀ ਰਾਮਾਮੰਡੀ ਪੁਲਿਸ ਸਟੇਸ਼ਨ ਪਹੁੰਚੇ ਤੇ ਉਨ੍ਹਾਂ ਵਲੋਂ ਐਫ. ਆਈ. ਆਰ. ਦੀ ਕਾਪੀ ਮੰਗੀ ਤਾਂ ਥਾਣਾ ਮੁਖੀ ਨੇ ਕਿਹਾ ਕਿ ਉਹ ਅੱਜ ਬਾਹਰ ਹਨ | ਡਿਊਟੀ 'ਤੇ ਪਹੁੰਚ ਕੇ ਮਾਮਲੇ ਸੰਬੰਧੀ ਕਾਰਵਾਈ ਕਰਨਗੇ | ਇਸ 'ਤੇ ਕੱਚੇ ਮੁਲਾਜ਼ਮ ਤਹਿਸ 'ਚ ਆ ਗਏ ਤੇ ਉਨ੍ਹਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ | ਉਧਰ ਇਸ ਸੰਬੰਧ 'ਚ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਅੱਜ ਫਿਰ ਕਿਹਾ ਕਿ ਦੋਸ਼ ਗਲਤ ਹਨ | ਉਨ੍ਹਾਂ ਦੇ ਪੁੱਤਰ ਵਲੋਂ ਕਿਸੇ ਨਾਲ ਬਦਸਲੂਕੀ ਨਹੀਂ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਸੀਵਰਮੈਨ ਯੂਨੀਅਨ ਵਲੋਂ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ |